ਜੰਮੂ: ਜੰਮੂ 'ਚ ਅੱਤਵਾਦੀਆਂ ਨੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ ਜਿਸ ਵਿੱਚ ਪੁਲਿਸ ਨੇ ਤਿੰਨ ਅੱਤਵਾਦੀ ਢੇਰ ਕਰ ਦਿੱਤੇ। ਇੱਕ ਪੁਲਿਸ ਮੁਲਾਜ਼ਮ ਵੀ ਇਸ ਮੁੱਠਭੇੜ ਵਿੱਚ ਜ਼ਖ਼ਮੀ ਹੋ ਗਿਆ।
ਦੱਸ ਦਈਏ ਕਿ ਜੰਮੂ ਦੇ ਬਾਹਰੀ ਹਿੱਸੇ 'ਤੇ ਨਾਗਰੋਟਾ ਦੇ ਟੋਲ ਪਲਾਜ਼ਾ 'ਤੇ ਅੱਤਵਾਦੀਆਂ ਦੇ ਪੁਲਿਸ ਟੀਮ 'ਤੇ ਗੋਲੀਆਂ ਚਲਾਉਣ ਤੋਂ ਬਾਅਦ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ ਵਿੱਚ ਪੁਲਿਸ ਵੱਲੋਂ ਤਿੰਨ ਅੱਤਵਾਦੀ ਢੇਰ ਕਰ ਦਿੱਤੇ ਗਏ।
ਇਹ ਵੀ ਪੜ੍ਹੋ: ED ਦੀ ਕਾਰਵਾਈ ਬੇਅਸਰ, ਹੁਣ ਤਰੁਣ ਚੁੱਘ ਨੇ ਸ਼ਾਹੀਨ ਬਾਗ਼ ਨੂੰ ਦੱਸਿਆ ਸ਼ੈਤਾਨ ਬਾਗ਼
ਅਧਿਕਾਰੀਆਂ ਨੇ ਦੱਸਿਆ ਕਿ ਇੱਕ ਟਰੱਕ ਵਿੱਚ ਜਾ ਕਰ ਰਹੇ 3-4 ਅੱਤਵਾਦੀਆਂ ਦੇ ਸਮੂਹ ਨੇ ਪੁਲਿਸ ਟੀਮ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ।
ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਲਬਾਗ ਸਿੰਘ ਨੇ ਦੱਸਿਆ ਕਿ ਮੁੱਠਭੇੜ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 5 ਵਜੇ ਹੋਈ ਜਦੋਂ ਪੁਲਿਸ ਟੀਮ ਨੇ ਸ੍ਰੀਨਗਰ ਜਾਣ ਵਾਲੇ ਟਰੱਕ ਨੂੰ ਨਗਰੋਟਾ ਦੇ ਬਾਨ ਖੇਤਰ ਵਿੱਚ ਟੋਲ ਪਲਾਜ਼ਾ ਨੇੜੇ ਚੈਕਿੰਗ ਲਈ ਰੋਕਿਆ ਸੀ।