ਹੈਦਰਾਬਾਦ: ਪਿਛਲੇ ਕੁੱਝ ਦਿਨਾਂ ਤੋਂ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਆਉਣ ਤੋਂ ਬਾਅਦ ਤੇਲੰਗਾਨਾ ਵਿੱਚ ਵੀਰਵਾਰ ਨੂੰ 22 ਨਵੇਂ ਮਾਮਲੇ ਸਾਹਮਣੇ ਆਏ ਅਤੇ 3 ਮੌਤਾਂ ਹੋਈਆਂ। ਇਸ ਨਾਲ ਰਾਜ ਵਿੱਚ ਵਾਇਰਸ ਦੇ ਫੈਲਣ 'ਚ ਫੇਰ ਤੋਂ ਤੇਜ਼ੀ ਦੇਖਣ ਨੂੰ ਮਿਲੀ।
-
Media bulletin on status of positive cases of #COVID19 in Telangana (Dated: 30.04.2020) pic.twitter.com/av2xazv6Zp
— Eatala Rajender (@Eatala_Rajender) April 30, 2020 " class="align-text-top noRightClick twitterSection" data="
">Media bulletin on status of positive cases of #COVID19 in Telangana (Dated: 30.04.2020) pic.twitter.com/av2xazv6Zp
— Eatala Rajender (@Eatala_Rajender) April 30, 2020Media bulletin on status of positive cases of #COVID19 in Telangana (Dated: 30.04.2020) pic.twitter.com/av2xazv6Zp
— Eatala Rajender (@Eatala_Rajender) April 30, 2020
ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਅਤੇ ਸਹਿ-ਬਿਮਾਰੀ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਇੱਕ 44 ਸਾਲਾ ਔਰਤ ਅਤੇ 48 ਤੇ 76 ਸਾਲ ਦੀ ਉਮਰ ਦੇ 2 ਮਰਦ ਸ਼ਾਮਲ ਹਨ। ਤਿੰਨੇ ਗ੍ਰੇਟਰ ਹੈਦਰਾਬਾਦ ਨਾਲ ਸਬੰਧਤ ਸਨ। ਇਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 28 ਹੋ ਗਈ ਹੈ।
22 ਨਵੇਂ ਮਾਮਲਿਆਂ ਦੇ ਨਾਲ ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 1,038 ਹੋ ਗਈ ਹੈ। ਪਿਛਲੇ 3 ਦਿਨਾਂ ਤੋਂ ਰਾਜ ਵਿੱਚ ਇੱਕੋ ਅੰਕ 'ਚ ਮਾਮਲਿਆਂ ਦੀ ਰਿਪੋਰਟ ਕੀਤੀ ਜਾ ਰਹੀ ਸੀ, ਪਰ ਵੀਰਵਾਰ ਨੂੰ ਅਚਾਨਕ ਇਸ ਵਿੱਚ ਉਛਾਲ ਆਇਆ।
ਇਹ ਵੀ ਪੜ੍ਹੋ: ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਪਿੰਡ ਪੱਧਰ 'ਤੇ ਇਕਾਂਤਵਾਸ 'ਚ ਰੱਖਣ ਦੇ ਨਿਰਦੇਸ਼
ਅਧਿਕਾਰੀਆਂ ਦੇ ਅਨੁਸਾਰ 2 ਸੰਕਰਮਿਤ ਵਿਅਕਤੀਆਂ ਤੋਂ ਵਾਇਰਸ ਹੈਦਰਾਬਾਦ ਦੇ ਮਲਕਪੇਟ ਗੁੰਜ ਮਾਰਕੀਟ ਵਿੱਚ 3 ਦੁਕਾਨਾਂ ਦੇ ਮਾਲਕਾਂ ਵਿੱਚ ਫੈਲ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਫੈਲ ਗਿਆ। ਦੁਕਾਨ ਮਾਲਕਾਂ ਦੇ ਪਰਿਵਾਰਕ ਮੈਂਬਰ ਹਸਪਤਾਲਾਂ ਵਿੱਚ ਆਈਸੋਲੇਟ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਵੀਰਵਾਰ ਨੂੰ 33 ਕੋਰੋਨਾ ਮਰੀਜ਼ ਠੀਕ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਵਿੱਚ ਇੱਕ 50 ਸਾਲਾ ਡਾਕਟਰ ਵੀ ਸ਼ਾਮਿਲ ਸੀ। ਇਸ ਨਾਲ ਰਾਜ ਵਿੱਚ ਕੁੱਲ ਠੀਕ ਹੋਣ ਵਾਲਿਆਂ ਦੀ ਗਿਣਤੀ 442 ਹੋ ਗਈ ਹੈ ਅਤੇ 558 ਮਰੀਜ਼ ਅਜੇ ਵੀ ਕੋਰੋਨਾ ਨਾਲ ਜੰਗ ਲੜ ਰਹੇ ਹਨ।