ਤੇਲੰਗਾਨਾ: ਸੂਬੇ ਦੀ ਨਾਮਪੱਲੀ ਪੁਲਿਸ ਮੁਲਾਜ਼ਮਾਂ ਵਲੋਂ 'ਮੈਂ ਭੀ ਹਰਜੀਤ ਸਿੰਘ' ਨਾਂਅ ਵਾਲੀ ਪੱਟੀ ਆਪਣੀ ਵਰਦੀ ’ਤੇ ਲਗਾ ਕੇ ਏਐਸਆਈ ਹਰਜੀਤ ਸਿੰਘ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ। ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿਖੇ ਡਿਊਟੀ ’ਤੇ ਤੈਨਾਤ ਪੁਲਿਸ ਮੁਲਾਜ਼ਮ ਹਰਜੀਤ ਸਿੰਘ ਦਾ ਕੁੱਝ ਨਿਹੰਗਾਂ ਵਲੋਂ ਹੱਥ ਵੱਢ ਦਿੱਤਾ ਗਿਆ ਸੀ। ਹਰਜੀਤ ਸਿੰਘ ਵਲੋਂ ਨਿਹੰਗਾਂ ਨੂੰ ਕਾਬੂ ਕਰਨ ਲਈ ਦਿਖਾਈ ਗਈ ਦਲੇਰੀ ਅਤੇ ਜ਼ਜਬੇ ਨੂੰ ਸਲਾਮੀ ਕਰਨ ਲਈ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵਲੋਂ ਇਹ ਮੁਹਿੰਮ ਚਲਾਈ ਗਈ ਹੈ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵਲੋਂ ਇਸ ਮੁਹਿੰਮ ਦੇ ਐਲਾਨ ਤੋਂ ਬਾਅਦ ਜਿੱਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਏਐਸਆਈ ਹਰਜੀਤ ਸਿੰਘ ਦਾ ਸਮਰਥਨ ਕੀਤਾ ਗਿਆ, ਉੱਥੇ ਹੀ ਬਾਹਰੀ ਸੂਬੇ ਵੀ ਉਨ੍ਹਾਂ ਦੇ ਹੱਕ ਵਿੱਚ ਨਿਤਰੇ ਹਨ। ਇਸ ਦੇ ਨਾਲ ਹੀ ਤੇਲੰਗਾਨਾ ਪੁਲਿਸ ਨੇ ਵੀ ਹਰਜੀਤ ਸਿੰਘ ਨਾਂਅ ਦੇ ਸਲੋਗਨ ਤੇ ਬੈਜ਼ ਨੂੰ ਲਗਾਉਂਦੇ ਹੋਏ, ਹਰਜੀਤ ਸਿੰਘ ਦਾ ਸਮਰਥਨ ਕੀਤਾ।
ਦੱਸ ਦਈਏ ਕਿ ਪੰਜਾਬ ਦੇ ਨਾਲ-ਨਾਲ ਹਰਿਆਣਾ ਪੁਲਿਸ ਤੇ ਉਤਰਾਖੰਡ ਦੇ ਡੀਜੀਪੀ ਅਨਿਲ ਕੁਮਾਰ ਰਤੂਰੀ ਨੇ 'ਮੈਂ ਭੀ ਹਰਜੀਤ ਸਿੰਘ' ਤਹਿਤ ਹਰਜੀਤ ਸਿੰਘ ਨੂੰ ਕੀਤਾ ਸਲਾਮ ਕੀਤਾ ਹੈ। ਜ਼ਿਕਰਯੋਗ ਹੈ ਕਿ ਤਾਲਾਬੰਦੀ ਦੇ ਦੌਰਾਨ ਹਰਜੀਤ ਸਿੰਘ ਦੀ ਸ਼ਾਹੀ ਸ਼ਹਿਰ ਪਟਿਆਲਾ ਸ਼ਹਿਰ ਵਿੱਚ ਡਿਊਟੀ 'ਤੇ ਤੈਨਾਤ ਸੀ ਜਿਸ ਦੌਰਾਨ ਇੱਕ ਨਿਹੰਗ ਨੇ ਉਸ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕਰਦੇ ਹੋਏ, ਉਸ ਦਾ ਹੱਥ ਵੱਢ ਦਿੱਤਾ ਸੀ।
ਇਸ ਤੋਂ ਬਾਅਦ ਉਸ ਨੂੰ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਆਪਣਾ ਹੁਨਰ ਵਿਖਾਉਂਦੇ ਹੋਏ ਹੱਥ ਨੂੰ ਮੁੜ ਜੋੜ ਦਿੱਤਾ। ਹਰਜੀਤ ਸਿੰਘ ਦੇ ਇਸ ਜਜ਼ਬੇ ਨੂੰ ਵੇਖਦਿਆਂ ਹੋਇਆ ਪੰਜਾਬ ਸਰਕਾਰ ਨੇ ਉਸ ਨੂੰ ਅਹੁਦੇ ਵਿੱਚ ਤਰੱਕੀ ਦਿੱਤੀ ਹੈ।
ਇਹ ਵੀ ਪੜ੍ਹੋ: ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 330 ਹੋਈ, 19 ਮੌਤਾਂ