ETV Bharat / bharat

ਤੇਲੰਗਾਨਾ ਐਨਕਾਉਂਟਰ: ਦੋਸ਼ੀਆਂ ਦੀਆਂ ਲਾਸ਼ਾਂ ਨੂੰ 9 ਦਸੰਬਰ ਤੱਕ ਸੁਰੱਖਿਅਤ ਰੱਖਣ ਦੇ ਆਦੇਸ਼

ਹਾਈ ਕੋਰਟ ਨੇ ਇਹ ਆਦੇਸ਼ ਮੁੱਖ ਚੀਫ਼ ਜਸਟਿਸ ਦੇ ਦਫ਼ਤਰ ਨੂੰ ਮਿਲੀ ਇਕ ਰਿਪੋਰਟ ‘ਤੇ ਦਿੱਤਾ ਜਿਸ ਵਿੱਚ ਘਟਨਾ ਉੱਤੇ ਨਿਆਂਇਕ ਦਖ਼ਲਅੰਦਾਜੀ ਦੀ ਮੰਗ ਕੀਤੀ ਗਈ। ਇਹ ਦੋਸ਼ ਲਾਇਆ ਗਿਆ ਹੈ ਕਿ ਇਹ ਗ਼ੈਰ ਕਾਨੂੰਨੀ ਕਤਲ ਹੈ।

telangana high court orders, disha gangrape-murder case, justice for disha
ਫ਼ੋਟੋ
author img

By

Published : Dec 7, 2019, 8:36 AM IST

ਹੈਦਰਾਬਾਦ: ਤੇਲੰਗਾਨਾ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਵੈਟਰਨਰੀ ਮਹਿਲਾ ਡਾਕਟਰ ਨਾਲ ਬਲਾਤਕਾਰ ਤੇ ਕਤਲ ਮਾਮਲੇ ਦੇ ਦੋਸ਼ੀਆਂ ਦੇ ਕਥਿਤ ਮੁਠਭੇੜ ਦੌਰਾਨ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ 9 ਦਸੰਬਰ ਤੱਕ ਸੁਰੱਖਿਅਤ ਰੱਖਣ ਦੇ ਆਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਇਹ ਆਦੇਸ਼ ਮੁੱਖ ਚੀਫ਼ ਜਸਟਿਸ ਦੇ ਦਫ਼ਤਰ ਨੂੰ ਮਿਲੀ ਇੱਕ ਰਿਪੋਰਟ ਕਾਰਨ ਦਿੱਤੇ। ਇਸ ਵਿੱਚ ਨਿਆਂਇਕ ਦਖ਼ਲਅੰਦਾਜੀ ਦੀ ਮੰਗ ਕੀਤੀ ਗਈ।

ਹਾਈ ਕੋਰਟ ਨੇ ਲਾਸ਼ਾਂ ਨੂੰ 9 ਦਸੰਬਰ ਤੱਕ ਸੁਰੱਖਿਅਤ ਰੱਖੇ ਜਾਣ ਦਾ ਆਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਦੋਸ਼ੀਆਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਤੋਂ ਬਾਅਦ ਉਸ ਦੀ ਵੀਡੀਓ ਸੀਡੀ ਵਿੱਚ ਜਾਂ ਪੈਨ ਡਰਾਈਵ ਵਿੱਚ ਮਹਿਬੂਬਨਗਰ ਦੇ ਪ੍ਰਧਾਨ ਜ਼ਿਲ੍ਹਾ ਜਸਟਿਸ ਨੂੰ ਸੌਂਪੀ ਜਾਵੇ। ਮਹਿਬੂਬਨਗਰ ਦੇ ਪ੍ਰਧਾਨ ਜ਼ਿਲ੍ਹਾ ਜਸਟਿਸ ਨੂੰ ਸ਼ਨੀਵਾਰ ਸ਼ਾਮ ਤੱਕ ਹਾਈ ਕੋਰਟ ਦੇ ਰਜਿਸਟ੍ਰਾਰ ਜਨਰਲ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ।

ਬੈਂਚ ਨੇ ਕਿਹਾ, "ਅਸੀਂ ਅੱਗੇ ਨਿਰਦੇਸ਼ ਦਿੰਦੇ ਹਾਂ ਕਿ ਸੂਬਾ ਮੁਕਾਬਲੇ ਵਿੱਚ ਮਾਰੇ ਗਏ ਚਾਰੋਂ ਮ੍ਰਿਤਕਾਂ / ਦੋਸ਼ੀਆਂ / ਸ਼ੱਕੀ ਵਿਅਕਤੀਆਂ ਦੀਆਂ ਲਾਸ਼ਾਂ ਨੂੰ 9 ਦਸੰਬਰ ਤੱਕ ਸੁਰੱਖਿਅਤ ਰੱਖਣ।"

ਜ਼ਿਕਰਯੋਗ ਹੈ ਕਿ ਤੇਲੰਗਾਨਾ ਦੇ ਚਰਚਿਤ ਡਾਕਟਰ ਗੈਂਗਰੇਪ-ਕਤਲ ਮਾਮਲੇ ਦੇ ਚਾਰੋਂ ਮੁਲਜ਼ਮ ਸ਼ੁਕਰਵਾਰ ਸਵੇਰੇ ਪੁਲਿਸ ਐਨਕਾਉਂਟਰ ਵਿੱਚ ਮਾਰੇ ਗਏ। ਪੁਲਿਸ ਮੁਤਾਬਿਕ ਉਹ ਵਾਰਦਾਤ ਦੀ ਥਾਂ 'ਤੇ ਸਬੂਤ ਜੁਟਾਉਣ ਦੇ ਮਕਸਦ ਨਾਲ ਉੱਥੇ ਪਹੁੰਚੀ ਸੀ, ਜਿੱਥੇ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਟੀਮ ਉੱਤੇ ਹਮਲਾ ਕਰ ਦਿੱਤਾ। ਪੁਲਿਸ ਦੇ ਹਥਿਆਰ ਵੀ ਖੋ ਲਏ। ਇਸ ਕਾਰਨ ਜਵਾਬੀ ਕਾਰਵਾਈ ਕਰਦਿਆਂ ਫਾਇੰਰਗ ਕਰ ਕੇ ਚਾਰਾਂ ਨੂੰ ਢੇਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਉਨਾਓ ਰੇਪ ਪੀੜਤ ਲੜਕੀ ਨੇ ਸਫ਼ਦਰਜੰਗ ਹਸਪਤਾਲ ਵਿੱਚ ਹਾਰੀ ਜ਼ਿੰਦਗੀ ਦੀ ਜੰਗ

Intro:Body:

telangana high court orders to encounter preserve bodies of accused till 9 december

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.