ETV Bharat / bharat

ਤੇਲੰਗਾਨਾ ਦੇ ਪ੍ਰਈਵੇਟ ਹਸਪਤਾਲਾਂ 'ਚ ਕੋਵਿਡ-19 ਇਲਾਜ ਲਈ ਫੀਸ ਨਿਰਧਾਰਤ - ਤੇਲੰਗਾਨਾ ਕੋਵਿਡ-19 ਟੈਸਟ

ਕੋਵਿਡ-19 ਦੇ ਮਰੀਜ਼ਾਂ ਦੇ ਟੈਸਟ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ ਪ੍ਰਾਈਵੇਟ ਹਸਪਤਾਲਾਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਮਨਜ਼ੂਰੀ ਦੇਣ ਦੇ ਇੱਕ ਦਿਨ ਬਾਅਦ, ਤੇਲੰਗਾਨਾ ਸਰਕਾਰ ਨੇ ਕੋਵਿਡ-19 ਦੇ ਟੈਸਟ ਅਤੇ ਇਲਾਜ ਲਈ ਫੀਸਾਂ ਨਿਰਧਾਰਤ ਕਰ ਦਿੱਤੀਆਂ ਹਨ। ਨਿਰਧਾਰਤ ਫੀਸ ਅਨੁਸਾਰ ਇੱਕ ਪ੍ਰਾਈਵੇਟ ਹਸਪਤਾਲ ਹੁਣ ਕੋਵਿਡ-19 ਦੇ ਟੈਸਟ ਲਈ 2200 ਅਤੇ ਇਲਾਜ ਲਈ 4000-9000 ਰੁਪਏ ਹੀ ਵਸੂਲ ਸਕੇਗਾ।

ਕੋਵਿਡ-19 ਟੈਸਟ
ਕੋਵਿਡ-19 ਟੈਸਟ
author img

By

Published : Jun 15, 2020, 6:39 PM IST

ਹੈਦਰਾਬਾਦ (ਤੇਲੰਗਾਨਾ): ਪ੍ਰਾਈਵੇਟ ਹਸਪਤਾਲਾਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਕੋਵਿਡ-19 ਦੇ ਟੈਸਟ ਕਰਨ ਦੀ ਮਨਜ਼ੂਰੀ ਦੇਣ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਟੈਸਟਾਂ ਅਤੇ ਇਲਾਜ ਦੀਆਂ ਫੀਸਾਂ ਨਿਰਧਾਰਤ ਕਰ ਦਿੱਤੀਆਂ ਹਨ।

ਸੂਬੇ ਦੇ ਸਿਹਤ ਮੰਤਰੀ ਈ. ਰਜਿੰਦਰਾ ਨੇ ਐਲਾਨ ਕਰਦਿਆਂ ਕਿਹਾ ਕਿ ਕੋਵਿਡ-19 ਦਾ ਟੈਸਟ 2200 ਰੁਪਏ ਅਤੇ ਇਲਾਜ 4000 ਤੋਂ 9000 ਦੇ ਵਿਚਕਾਰ ਹੋਵੇਗਾ। ਸਿਹਤ ਮੰਤਰੀ ਈ. ਰਾਜੇਂਦਰ ਨੇ ਕਿਹਾ, “ਆਮ ਆਈਸੋਲੇਸ਼ਨ ਵਾਰਡ 'ਚ ਇਲਾਜ ਲਈ ਇੱਕ ਦਿਨ 'ਚ 4,000 ਰੁਪਏ ਅਤੇ ਬਿਨਾਂ ਵੈਂਟੀਲੇਟਰ ਵਾਲੇ ਆਈ.ਸੀ.ਯੂ. 'ਚ 7,500 ਰੁਪਏ ਅਤੇ ਵੈਂਟੀਲੇਟਰ ਵਾਲੇ ਆਈਸੀਯੂ ਲਈ ਹਸਪਤਾਲ 9000 ਰੁਪਏ ਵਸੂਲ ਸਕਦਾ ਹੈ। ਗਰੀਬਾਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਸਭ ਤੱਕ ਇਲਾਜ ਦੀ ਪਹੁੰਚ ਬਣਾਉਣ ਲਈ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਅਤੇ ਗਾਈਡਲਾਈਨਜ਼ ਤਿਆਰ ਕੀਤੀਆਂ ਗਈਆਂ ਹਨ।

ਦੱਸਣਯੋਗ ਹੈ ਕਿ ਪ੍ਰਾਈਵੇਟ ਹਸਪਤਾਲ ਅਤੇ ਲੈਬਜ਼, ਜਿਨ੍ਹਾਂ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੀ ਪ੍ਰਵਾਨਗੀ ਪ੍ਰਾਪਤ ਹੈ, ਉਹ ਇਨਫਲੂਐਨਜ਼ਾ ਜਿਵੇਂ ਆਈਐਲਆਈ ਅਤੇ ਗੰਭੀਰ ਸਾਹ ਸਬੰਧੀ ਬਿਮਾਰੀ (SARI) ਦੇ ਲੱਛਣਾਂ ਦੀ ਰਿਪੋਰਟ ਕਰਨ ਵਾਲੇ ਲੋਕਾਂ ਦੇ ਕੋਵਿਡ -19 ਟੈਸਟ ਕਰ ਸਕਦੇ ਹਨ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਨਿਦੇਸ਼ ਜਾਰੀ ਕਰ ਐਤਵਾਰ ਨੂੰ ਨਿੱਜੀ ਹਸਪਤਾਲਾਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਕੋਵਿਡ-19 ਟੈਸਟ ਕਰਨ ਦੀ ਮੰਜ਼ੂਰੀ ਦਿੱਤੀ ਹੈ। ਇਹ ਐਲਾਨ ਤੇਲੰਗਾਨਾ ਸਰਕਾਰ ਨੇ ਤੇਲੰਗਾਨਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਕੀਤਾ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਫੈਸਲੇ ਅਨੁਸਾਰ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੀਆਂ ਸੀਮਾਵਾਂ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਦੇ 30 ਵਿਧਾਨ ਸਭਾ ਹਲਕਿਆਂ ਵਿੱਚ 7 ਤੋਂ 10 ਦਿਨਾਂ ਵਿੱਚ 50,000 ਕੋਵਿਡ-19 ਟੈਸਟ ਕੀਤੇ ਜਾਣਗੇ।

ਸਰਕਾਰ ਨੇ ਹਸਪਤਾਲਾਂ ਨੂੰ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਨ 'ਤੇ ਸ਼ਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.