ਨਵੀਂ ਦਿੱਲੀ : ਆਰੇ ਕਲੋਨੀ ਵਿੱਚ ਦਰੱਖਤਾਂ ਦੀ ਕਟਾਈ ਮਾਮਲੇ ਉੱਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। ਵਕਾਲਤ ਕਰਨ ਵਾਲੇ ਵਿਦਿਆਰਥੀਆਂ ਦੇ ਪੱਤਰ ਉੱਤੇ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ ਕਰੇਗਾ।
ਸੁਪਰੀਮ ਕਰੋਟ ਦੀ ਸਪੈਸ਼ਲ ਬੈਂਚ ਵੱਲੋਂ ਇਸ ਮਾਮਲੇ ਦੀ ਸੁਣਵਾਈ ਸਵੇਰੇ 10 ਵਜੇ ਹੋਵੇਗੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਵਾਤਾਵਰਣ ਸੰਬਧੀ ਮਾਮਲਿਆਂ ਦੀ ਸੁਣਵਾਈ ਲਈ ਇੱਕ ਸਪੈਸ਼ਲ ਬੈਂਚ ਤਿਆਰ ਕੀਤਾ ਹੈ। ਇਸ ਸਪੈਸ਼ਲ ਬੈਂਚ ਵਿੱਚ ਜੱਸਟਿਸ ਅਰੁਣ ਮਿਸ਼ਰਾ ਅਤੇ ਜੱਸਟਿਸ ਅਸ਼ੋਕ ਭੂਸ਼ਣ ਸ਼ਾਮਲ ਹਨ।
ਇਸ ਤੋਂ ਪਹਿਲਾਂ ਮੁੰਬਈ ਸੈਸ਼ਨ ਕੋਰਟ ਨੇ ਆਰੇ ਕਲੋਨੀ ਵਿੱਚ ਦਰੱਖਤਾਂ ਦੀ ਕੱਟਾਈ ਦੇ ਵਿਰੋਧ ਵਿੱਚ ਗ੍ਰਿਫ਼ਤਾਰ ਕੀਤੇ ਗਏ 29 ਪ੍ਰਦਰਸ਼ਨਕਾਰੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਉੱਤੇ ਦਰੱਖਤਾਂ ਦੀ ਕੱਟਾਈ ਦੇ ਵਿਰੁੱਧ ਪ੍ਰਦਰਸ਼ਨ ਅਤੇ ਪੁਲਿਸ ਮੁਲਾਜ਼ਮਾਂ ਦੇ ਕੰਮ ਵਿੱਚ ਰੁਕਾਵਟ ਪਾਉਂਣ ਦੇ ਦੋਸ਼ ਲਗਾਏ ਗਏ ਹਨ। ਸੈਸ਼ਨ ਜੱਜ ਐੱਚ.ਸੀ.ਸ਼ਿੰਦੇ ਨੇ ਪ੍ਰਦਰਸ਼ਨਕਾਰੀਆਂ ਨੂੰ ਕੁਝ ਸ਼ਰਤਾਂ ਨਾਲ ਰਿਹਾ ਕਰਨ ਦੇ ਆਦੇਸ਼ ਜਾਰੀ ਕੀਤਾ ਹੈ। ਇਨ੍ਹਾਂ ਸ਼ਰਤਾਂ 'ਚ ਸੱਤ ਹਜ਼ਾਰ ਰੁਪਏ ਦਾ ਨਿੱਜੀ ਬਾਂਡ ਅਤੇ ਦਰਸ਼ਨ 'ਚ ਹਿੱਸਾ ਨਾ ਲੈਣ ਦਾ ਭਰੋਸਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮੁੰਬਈ: ਆਰੇ ਕਲੋਨੀ 'ਚ ਧਾਰਾ 144 ਲਾਗੂ, ਰੁੱਖ ਵੱਢਣ ਦੇ ਵਿਰੋਧ 'ਚ ਵਾਤਾਵਰਣ ਪ੍ਰੇਮੀ
ਕੀ ਹੈ ਮਾਮਲਾ
ਆਰੇ ਕਲੋਨੀ ਵਿੱਚ ਮੈਟਰੋ ਕਾਰ ਸ਼ੈੱਡ ਬਣਾਉਣ ਲਈ 4 ਅਕਤੂਬਰ ਨੂੰ 2702 ਦਰੱਖਤਾਂ ਨੂੰ ਵੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਜਿਸ ਦਾ ਵਾਤਾਵਰਣ ਪ੍ਰੇਮੀਆਂ ਵੱਲੋਂ ਵਿਰੋਧ ਕੀਤਾ ਗਿਆ। ਵਾਤਾਵਰਣ ਪ੍ਰੇਮੀਆਂ ਮੁਤਾਬਕ, ਬੀਐਮਸੀ ਨੇ ਰੁੱਖਾਂ ਨੂੰ ਵੱਢਣ ਲਈ ਦਿੱਤੀ ਗਈ ਇਜਾਜ਼ਤ ਨੂੰ ਆਪਣੀ ਵੈਬਸਾਈਟ 'ਤੇ ਨਹੀਂ ਲਗਾਇਆ ਹੈ ਅਤੇ ਕਾਨੂੰਨ ਮੁਤਾਬਕ ਵੈਬਸਾਈਟ ਉੱਤੇ ਆਗਿਆ ਦੀ ਕਾਪੀ ਪਾਉਣ ਦੇ 15 ਦਿਨਾਂ ਬਾਅਦ ਹੀ ਦਰੱਖਤਾਂ ਨੂੰ ਵੱਢਿਆ ਜਾ ਸਕਦਾ ਹੈ।