ETV Bharat / bharat

ਗੁਮਸ਼ੁਦਗੀ ਦੇ ਪੋਸਟਰ ਲੱਗਣ ਤੋਂ ਬਾਅਦ ਸਾਹਮਣੇ ਆਏ ਸਨੀ ਦਿਓਲ - ਪਠਾਨਕੋਟ ਵਿੱਚ ਗੁਮਸ਼ੁਦਗੀ ਦੇ ਪੋਸਟਰ

ਪਠਾਨਕੋਟ ਵਿੱਚ ਗੁਮਸ਼ੁਦਗੀ ਦੇ ਪੋਸਟਰ ਲੱਗਣ ਤੋਂ ਬਾਅਦ ਸੰਨੀ ਦਿਓਲ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹ ਜਨਤਾ ਦੇ ਬੰਦੇ ਹਨ, ਜਿਹੜਾ ਭਰੋਸਾ ਲੋਕਾਂ ਨੇ ਦਿੱਤਾ ਹੈ ਉਹ ਉਸ 'ਤੇ ਜ਼ਰੂਰ ਖਰਾ ਉਤਰੇਗਾ।

ਸਨੀ ਦਿਓਲ ਦਾ ਬਿਆਨ
ਸਨੀ ਦਿਓਲ ਦਾ ਬਿਆਨ
author img

By

Published : Jan 13, 2020, 1:56 PM IST

ਗੁਰਦਾਸਪੁਰ: ਬੀਤੇ ਦਿਨ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਵੱਲੋਂ ਲੋਕਾਂ ਦੀ ਸਾਰ ਨਾ ਲਏ ਜਾਣ ਦੇ ਵਿਰੋਧ 'ਚ ਪਠਾਨਕੋਟ 'ਚ ਉਨ੍ਹਾਂ ਦੀ ਗੁਮਸ਼ੁਦਗੀ ਦੇ ਪੋਸਟਰ ਲਗਾਏ ਗਏ ਸੀ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੰਸਦ ਮੈਂਬਰ ਕਾਫ਼ੀ ਸਮੇਂ ਤੋਂ ਨਜ਼ਰ ਨਹੀਂ ਆ ਰਿਹਾ ਹੈ। ਪੋਸਟਰ ਲੱਗਣ ਤੋਂ ਬਾਅਦ ਸੰਨੀ ਦਿਓਲ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹ ਜਨਤਾ ਦੇ ਬੰਦੇ ਹਨ, ਜਿਹੜਾ ਭਰੋਸਾ ਲੋਕਾਂ ਨੇ ਦਿੱਤਾ ਹੈ ਉਹ ਉਸ 'ਤੇ ਜ਼ਰੂਰ ਖਰਾ ਉਤਰੇਗਾ।

ਵੇਖੋ ਵੀਡੀਓ

ਉਨ੍ਹਾਂ ਨੇ ਕਿਹਾ ਕਿ ਅੱਗੇ ਜਾ ਕੇ ਉਹ ਲੋਕਾਂ ਲਈ ਵੱਡੇ-ਵੱਡੇ ਪ੍ਰਾਜੈਕਟ ਲੈ ਕੇ ਆਵੇਗਾ ਕਿਉਂਕਿ ਲੋਕਾਂ ਦਾ ਭਰੋਸਾ ਉਸ ਦੀ ਤਾਕਤ ਹੈ। ਉਹ ਲੋਕਾਂ ਨਾਲ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਅਖੀਰ ਵਿੱਚ ਸਨੀ ਦਿਓਲ ਨੇ ਲੋਹੜੀ ਦੀਆਂ ਵਧਾਈਆਂ ਵੀ ਦਿੱਤੀਆਂ।

ਵੇਖੋ ਵੀਡੀਓ

ਦੱਸ ਦਈਏ ਕਿ ਬੀਤੇ ਐਤਵਾਰ ਨੂੰ ਲੋਕਾਂ ਨੇ ਪਠਾਨਕੋਟ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀਆਂ ਦੀਵਾਰਾ 'ਤੇ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਸਨ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਗੁੰਮਸ਼ੁਦਾ ਦੀ ਤਲਾਸ਼ ਐੱਮ ਪੀ ਸੰਨੀ ਦਿਓਲ।

ਇਹ ਵੀ ਪੜੋ: ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਵਿਰੋਧੀ ਧਿਰ ਦੀ ਮੀਟਿੰਗ ਅੱਜ, ਮਮਤਾ ਬੈਨਰਜੀ ਤੇ ਆਪ ਨਹੀ ਹੋਣਗੇ ਸ਼ਾਮਲ

ਇਸ ਬਾਰੇ ਜਦ ਲੋਕਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਨੀ ਦਿਓਲ ਤੋਂ ਉਨ੍ਹਾ ਨੂੰ ਬਹੁਤ ਉਮੀਦਾਂ ਸਨ ਪਰ ਜਿੱਤਣ ਤੋਂ ਬਾਅਦ ਜਨਤਾ ਵਿੱਚ ਸੰਨੀ ਦਿਓਲ ਕਿਤੇ ਨਜ਼ਰ ਨਹੀਂ ਆਏ, ਜਿਸ ਕਾਰਨ ਉਨ੍ਹਾਂ ਨੇ ਪੋਸਟਰ ਲਗਾਏ ਹਨ ਕਿ ਸ਼ਾਇਦ ਇਨ੍ਹਾਂ ਪੋਸਟਰਾਂ ਨੂੰ ਵੇਖ ਕੇ ਕੋਈ ਉਨ੍ਹਾਂ ਨੂੰ ਯਾਦ ਕਰਵਾ ਦੇਵੇ ਕਿ ਉਨ੍ਹਾਂ ਦੇ ਕੁਝ ਫਰਜ਼ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਲਈ ਵੀ ਹਨ ਜਿਹੜੇ ਕੰਮ ਅਧੂਰੇ ਹਨ ਉਹ ਇੱਥੇ ਆ ਕੇ ਕਰਵਾਉਣ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.