ਨਵੀਂ ਦਿੱਲੀ : ਦਿੱਲੀ ਦੀ ਰਾਊਜ਼ ਐਵਿਨੀਓ ਕੋਰਟ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਦੋਸ਼ੀ ਸ਼ੱਸ਼ੀ ਥਰੂਰ ਵਿਰੁੱਧ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਤੈਅ ਹੋਣ। ਦਿੱਲੀ ਪੁਲਿਸ ਨੇ ਸਪੈਸ਼ਲ ਜੱਜ ਅਜੈ ਕੁਮਾਰ ਕੁਹਾਰ ਦੀ ਕੋਰਟ ਤੋਂ ਸ਼ੱਸ਼ੀ ਥਰੂਰ ਵਿਰੁੱਧ ਭਾਰਤੀ ਦੰਡ ਕੋਡ ਦੀ ਧਾਰ 498 ਏ ਅਤੇ 306 ਤਹਿਤ ਦੋਸ਼ ਤੈਅ ਕਰਨ ਦੀ ਮੰਗ ਕੀਤੀ। ਦੋਸ਼ ਤੈਅ ਕਰਨ ਨੂੰ ਲੈ ਕੇ ਕੋਰਟ ਹੁਣ ਅਗਲੀ ਸੁਣਵਾਈ 17 ਅਕਤੂਬਰ ਨੂੰ ਕਰੇਗਾ।
'ਸੁੰਨਦਾ ਪੁਸ਼ਕਰ ਕਦੇ ਖ਼ੁਦਕੁਸ਼ੀ ਬਾਰੇ ਸੋਚ ਵੀ ਨਹੀਂ ਸਕਦੀ'
ਸੁਣਵਾਈ ਦੌਰਾਨ ਸੁਨੰਦਾ ਪੁਸ਼ਕਰ ਦੇ ਭਾਈ ਆਸ਼ੀਸ਼ ਦਾਸ ਨੇ ਕੋਰਟ ਨੂੰ ਦੱਸਿਆ ਕਿ ਸੁਨੰਦਾ ਆਪਣੀ ਵਿਆਹੀ ਜ਼ਿੰਦਗੀ ਤੋਂ ਖ਼ੁਸ਼ ਸੀ ਪਰ ਆਪਣੇ ਆਖ਼ਰੀ ਦਿਨਾਂ ਵਿੱਚ ਉਹ ਕਾਫ਼ੀ ਪ੍ਰੇਸ਼ਾਨ ਸੀ, ਪਰ ਉਹ ਖ਼ੁਦਕੁਸ਼ੀ ਬਾਰੇ ਉਹ ਸੋਚ ਵੀ ਨਹੀਂ ਸਕਦੀ ਸੀ।
ਸੁਣਵਾਈ ਦੌਰਾਨ ਲੋਕ ਵਕੀਲ ਅਤੁੱਲ ਸ਼੍ਰੀਵਾਸਤਵ ਨੇ ਕੋਰਟ ਨੂੰ ਕਿਹਾ ਕਿ ਸੁਨੰਦਾ ਪੁਸ਼ਕਰ ਆਪਣੀ ਦੋਸਤ ਨਲਿਨੀ ਸਿੰਘ ਨਾਲ ਆਪਣੀ ਜ਼ਿੰਦਗੀ ਬਾਰੇ ਗੱਲਾਂ ਸ਼ੇਅਰ ਕਰਦੀ ਸੀ। ਨਲਿਨੀ ਸਿੰਘ ਨੇ ਕਿਹਾ ਕਿ ਸ਼ੱਸ਼ੀ ਥਰੂਰ ਦੇ ਪਾਕਿਸਤਾਨੀ ਪੱਤਰਕਾਰਾਂ ਮਿਹਰ ਤਰਾਰ ਨਾਲ ਕਾਫ਼ੀ ਨਜ਼ਦੀਕੀਆਂ ਸਨ। ਥਰੂਰ ਅਤੇ ਮਿਹਰ ਤਰਾਰ ਨੇ ਦੁੱਬਈ ਵਿੱਚ 3 ਰਾਤਾਂ ਇਕੱਠਿਆਂ ਬਤਾਈ ਸੀ।
ਨਲਿਨੀ ਸਿੰਘ ਨੇ ਦੱਸਿਆ ਸੀ ਕਿ ਸੁਨੰਦਾ ਨੇ ਆਪਣੀ ਮੌਤ ਦੇ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਫ਼ੋਨ ਕੀਤਾ ਕਿ ਸ਼ੱਸ਼ੀ ਥਰੂਰ ਅਤੇ ਮਿਹਰ ਤਰਾਰ ਰੁਮਾਂਟਿਕ ਮੈਸੇਜ਼ ਸ਼ੇਅਰ ਕਰਦੇ ਹਨ। ਮੈਸੇਜ ਵਿੱਚ ਲਿਖਿਆ ਸੀ ਕਿ ਥਰੂਰ ਆਮ ਚੋਣਾਂ ਤੋਂ ਬਾਅਦ ਸੁਨੰਦਾ ਨੂੰ ਤਲਾਕ ਦੇ ਦੇਣਗੇ।
ਅਤੁੱਲ ਸ਼੍ਰੀਵਾਸਤਵ ਨੇ ਕਿਹਾ ਕਿ ਸ਼ੱਸ਼ੀ ਥਰੂਰ ਨੇ ਸੁਨੰਦਾ ਪੁਸ਼ਕਰ ਨੂੰ ਮਾਨਸਿਕ ਰੂਪ ਤੋਂ ਦੁਖੀ ਕੀਤਾ ਸੀ। ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕੀਤੀ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਇੱਕ ਫ਼ੈਸਲੇ ਦਾ ਜ਼ਿਕਰ ਕੀਤਾ ਜਿਸ ਵਿੱਚ ਮਾਨਸਿਕ ਪੀੜਾ ਨੂੰ ਵੀ ਕਰੂਰਤਾ ਦੀ ਸ਼੍ਰੇਣੀ ਵਿੱਚ ਮੰਨਿਆ ਗਿਆ ਹੈ।
ਇਹ ਵੀ ਪੜ੍ਹੋ : 86 ਸਾਲ ਦੀ ਉਮਰ ਵਿੱਚ ਅੰਮ੍ਰਿਤਾ ਨੇ ਦੁਨੀਆਂ ਨੂੰ ਕਿਹਾ ਸੀ ਅਲਵਿਦਾ
ਇਨ੍ਹਾਂ ਦਲੀਲਾਂ ਦਾ ਸ਼ੱਸ਼ੀ ਥਰੂਰ ਦੇ ਵਕੀਲ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਲੋਕ ਵਕੀਲ ਉਹ ਗੱਲਾਂ ਕਰ ਰਹੇ ਹਨ ਜੋ ਐੱਸਆਈਟੀ ਦੁਆਰਾ ਇਕੱਠੇ ਕੀਤੇ ਗਏ ਸਬੂਤਾਂ ਦੇ ਖ਼ਿਲਾਫ਼ ਹਨ। ਸ਼ੱਸ਼ੀ ਥਰੂਰ ਦੇ ਵਕੀਲ ਨੇ ਇਸ ਉੱਤੇ ਅਗਲੀ ਮਿਤੀ ਨੂੰ ਸੁਣਵਾਈ ਕਰਨ ਦੀ ਮੰਗ ਕੀਤੀ।
ਪਿਛਲੀ 18 ਜੁਲਾਈ ਨੂੰ ਕੋਰਟ ਨੇ ਮੁਕੱਦਮਾ ਦਰਜ਼ ਕਰਵਾਉਣ ਵਾਲੇ ਪੱਖ ਨੂੰ ਮਾਹਿਰਾਂ ਤੋਂ ਦਿਸ਼ਾ-ਨਿਰਦੇਸ਼ ਲੈਣ ਲਈ ਦਸਤਾਵੇਜ ਸਾਂਝਾ ਕਰਨ ਦੀ ਆਗਿਆ ਦਿੱਤੀ ਸੀ। ਕੋਰਟ ਨੇ ਮੁਕੱਦਮਾ ਦਰਜ਼ ਕਰਵਾਉਣ ਵਾਲੇ ਪੱਖ ਨੂੰ ਕਿਸੇ ਤੀਸਰੇ ਪੱਖ ਨਾਲ ਦਸਤਾਵੇਜ ਸਾਂਝਾ ਕਰਨ ਤੋਂ ਮਨ੍ਹਾਂ ਕੀਤਾ ਸੀ।