ਲਖਨਊ: ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਯਾਨੰਦ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਕਾਨੂੰਨ ਦੀ ਵਿਦਿਆਰਥਣ ਮੰਗਲਵਾਰ ਨੂੰ ਵਿਸ਼ੇਸ਼ ਸੰਸਦ-ਵਿਧਾਇਕ ਦੀ ਅਦਾਲਤ ਵਿੱਚ ਆਪਣੇ ਬਿਆਨ ਤੋਂ ਮੁਕਰ ਗਈ।
ਵਿਦਿਆਰਥਣ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਦੌਰਾਨ ਆਪਣਾ ਬਿਆਨ ਦੇਣ ਲਈ ਪੇਸ਼ ਹੋਈ। ਵਿਦਿਆਰਥਣ ਨੇ ਬਿਆਨ ਵਿੱਚ ਕਿਹਾ ਹੈ ਕਿ ਉਸਨੇ ਸਾਬਕਾ ਮੰਤਰੀ 'ਤੇ ਅਜਿਹੀ ਕਿਸੇ ਵੀ ਮੁਕੱਦਮੇਬਾਜ਼ੀ ਦਾ ਦੋਸ਼ ਨਹੀਂ ਲਗਾਇਆ।
ਇਸ ਤੋਂ ਨਾਰਾਜ਼ ਵਕੀਲ ਨੇ ਤੁਰੰਤ ਦੋਸ਼ਾਂ ਤੋਂ ਮੁਕਰਣ ਜਾਣ ਤੋਂ ਬਾਅਦ ਵਿਦਿਆਰਥੀ ਵਿਰੁੱਧ ਕਾਰਵਾਈ ਕਰਨ ਦੇ ਲਈ ਜ਼ਾਬਤਾ ਪ੍ਰਣਾਲੀ ਦੀ ਧਾਰਾ 340 ਅਧੀਨ ਇੱਕ ਅਰਜ਼ੀ ਦਾਇਰ ਕੀਤੀ। ਜੱਜ ਪੀਕੇ ਰਾਏ ਨੇ ਆਪਣੇ ਦਫ਼ਤਰ ਨੂੰ ਪਟੀਸ਼ਨ ਦਰਜ ਕਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਅਰਜ਼ੀ ਦੀ ਕਾਪੀ ਦੁਖੀ ਧਿਰ ਅਤੇ ਦੋਸ਼ੀ ਪੱਖ ਨੂੰ ਦੇਣ ਲਈ ਕਿਹਾ।
ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਦੇ ਲਈ 15 ਅਕਤੂਬਰ ਦੀ ਤਰੀਕ ਨਿਰਧਾਰਤ ਕੀਤੀ ਹੈ। ਸਰਕਾਰੀ ਵਕੀਲ ਅਭੈ ਤ੍ਰਿਪਾਠੀ ਨੇ ਦੱਸਿਆ ਕਿ ਲਾਅ ਦੀ ਵਿਦਿਆਰਥਣ ਨੇ 5 ਸਤੰਬਰ 2019 ਨੂੰ ਨਵੀਂ ਦਿੱਲੀ ਦੇ ਲੋਧੀ ਕਲੋਨੀ ਥਾਣੇ ਵਿੱਚ ਕੇਸ ਦਰਜ ਕੀਤਾ ਸੀ, ਜਿਸ ਵਿੱਚ ਉਸ ਨੇ ਸਵਾਮੀ ਚਿਨਮਯਾਨੰਦ 'ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ।