ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਹੋ ਰਹੇ ਪ੍ਰਦਰਸ਼ਨਾਂ ਦੇ ਵਿਚਕਾਰ ਦੇਸ਼ ਦੀ ਰਾਜਧਾਨੀ ਵਿੱਚ ਲੰਘੇ ਕੱਲ੍ਹ ਹਿੰਸਾ ਭੜਕ ਗਈ ਜਿਸ ਵਿੱਚ ਪੁਲਿਸ ਕਾਂਸਟੇਬਲ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇਸ ਹਿੰਸਾ ਦੌਰਾਨ ਲੋਕ ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋ ਗਏ।
ਜਾਣਕਾਰੀ ਲਈ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਕਪਿਲ ਮਿਸ਼ਰਾ ਨੇ 22 ਜਨਵਰੀ ਨੂੰ ਵਿਵਾਦਤ ਬਿਆਨ ਦਿੱਤਾ ਸੀ, "ਦਿੱਲੀ ਪੁਲਿਸ ਤਿੰਨ ਦਿਨਾਂ ਦੇ ਅੰਦਰ ਰਸਤੇ ਖਾਲੀ ਕਰਵਾ ਲਵੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਤੋਂ ਵਾਪਸ ਜਾਣ ਤੱਕ ਉਹ ਸਾਂਤ ਹਨ ਪਰ ਜੇ ਤਿੰਨ ਦਿਨਾਂ ਵਿੱਚ ਖਾਲੀ ਨਹੀਂ ਹੋਇਆ ਤਾਂ ਫਿਰ ਅਸੀਂ ਸੜਕਾਂ ਤੇ ਉੱਤਰਾਂਗੇ ਇਸ ਤੋਂ ਬਾਅਦ ਅਸੀਂ ਦਿੱਲੀ ਪੁਲਿਸ ਦੀ ਵੀ ਨਹੀਂ ਸੁਣਾਂਗੇ"
ਕਪਿਲ ਮਿਸ਼ਰਾ ਦੇ ਇਸ ਬਿਆਨ ਤੇ ਸਾਂਸਦ ਗੌਤਮ ਗੰਭੀਰ ਨੇ ਕਿਹਾ, "ਕੋਈ ਵੀ ਵਿਅਕਤੀ ਹੋਵੇ. ਭਾਂਵੇ ਕਪਿਲ ਮਿਸ਼ਰਾ ਜਾਂ ਕੋਈ ਹੋਰ, ਭਾਂਵੇ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਜੇ ਉਸ ਨੇ ਭੜਕਾਊ ਭਾਸ਼ਣ ਦਿੱਤਾ ਹੈ ਤਾਂ ਉਸ ਦੇ ਵਿਰੁੱਧ ਕੜੀ ਕਾਰਵਾਈ ਹੋਣੀ ਚਾਹੀਦੀ ਹੈ।"
-
BJP MP Gautam Gambhir on Kapil Mishra's speech: No matter who the person is, whether he is Kapil Mishra or anyone else, belonging to any party, if he has given any provoking speech then strict action should be taken against him. #NortheastDelhi pic.twitter.com/pBmtBORxIY
— ANI (@ANI) February 25, 2020 " class="align-text-top noRightClick twitterSection" data="
">BJP MP Gautam Gambhir on Kapil Mishra's speech: No matter who the person is, whether he is Kapil Mishra or anyone else, belonging to any party, if he has given any provoking speech then strict action should be taken against him. #NortheastDelhi pic.twitter.com/pBmtBORxIY
— ANI (@ANI) February 25, 2020BJP MP Gautam Gambhir on Kapil Mishra's speech: No matter who the person is, whether he is Kapil Mishra or anyone else, belonging to any party, if he has given any provoking speech then strict action should be taken against him. #NortheastDelhi pic.twitter.com/pBmtBORxIY
— ANI (@ANI) February 25, 2020
ਜ਼ਿਕਰ ਕਰ ਦਈਏ ਕਿ ਕਪਿਲ ਮਿਸ਼ਰਾ ਦੇ ਇਸ ਭੜਕਾਊ ਅਤੇ ਗ਼ੈਰ ਜ਼ਿੰਮੇਵਾਰਨਾ ਬਿਆਨ ਨੂੰ ਲੈ ਕੇ ਉਸ ਦੋ ਮਾਮਲੇ ਦਰਜ ਕੀਤੇ ਗਏ ਹਨ। ਕੁਝ ਲੋਕ ਇਹ ਮੰਨ ਰਹੇ ਹਨ ਕਿ ਜੋ ਦਿੱਲੀ ਵਿੱਚ ਹੁਣ ਹਿੰਸਾ ਹੋਈ ਹੈ ਉਸ ਪਿੱਛੇ ਕਿਤੇ ਨਾ ਕਿਤੇ ਇਹੋ ਜਿਹੇ ਬਿਆਨਾਂ ਦਾ ਵੱਡਾ ਹੱਥ ਹੈ।