ਮੁੰਬਈ: ਸੀਬੀਆਈ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਸੀਬੀਆਈ ਹੁਣ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕਰ ਸਕਦੀ ਹੈ। ਇਸ ਦੇ ਲਈ ਉਨ੍ਹਾਂ ਨੂੰ ਨੋਟਿਸ ਭੇਜਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਰਿਆ ਚੱਕਰਵਰਤੀ 'ਤੇ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਕਈ ਇਲਜ਼ਾਮ ਲਗਾਏ ਗਏ ਹਨ। ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਰਿਆ ’ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਜਿਸ ਵਿੱਚ ਬਲੈਕਮੇਲਿੰਗ ਅਤੇ ਧੋਖਾ ਦੇਣ ਤੱਕ ਦੀ ਗੱਲ ਕੀਤੀ ਗਈ ਹੈ। ਇਹ ਵੀ ਦੋਸ਼ ਹੈ ਕਿ ਰਿਆ ਨੇ ਸੁਸ਼ਾਂਤ ਨੂੰ ਪਰਿਵਾਰ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੀਬੀਆਈ ਇਨ੍ਹਾਂ ਸਾਰੇ ਮੁੱਦਿਆਂ 'ਤੇ ਰਿਆ ਨੂੰ ਸਵਾਲ ਪੁੱਛ ਸਕਦੀ ਹੈ। ਇਸ ਤੋਂ ਪਹਿਲਾਂ ਈਡੀ ਦੋ ਵਾਰ ਰਿਆ ਤੋਂ ਪੁੱਛਗਿੱਛ ਕਰ ਚੁੱਕੀ ਹੈ।
ਸੁਸ਼ਾਂਤ ਦੇ ਦੋਸਤ ਅਤੇ ਕੁੱਕ ਤੋਂ ਐਤਵਾਰ ਨੂੰ ਕੀਤੀ ਗਈ ਪੁੱਛਗਿੱਛ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਮੁੰਬਈ ਵਿੱਚ ਸੀਬੀਆਈ ਜਾਂਚ ਚੱਲ ਰਹੀ ਹੈ। ਐਤਵਾਰ ਨੂੰ ਸੀਬੀਆਈ ਦੀ ਟੀਮ ਨੇ ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਉਨ੍ਹਾਂ ਦੇ ਦੋਸਤ ਸਿਧਾਰਥ ਪਿਥਾਨੀ, ਕੁੱਕ ਨੀਰਜ ਅਤੇ ਦੀਪੇਸ਼ ਤੋਂ ਪੁੱਛਗਿੱਛ ਕੀਤੀ। ਇਨ੍ਹਾਂ ਤੋਂ ਤਕਰੀਬਨ ਪੰਜ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਸੀਬੀਆਈ ਦੀ ਟੀਮ ਸਿਧਾਰਥ ਅਤੇ ਨੀਰਜ ਨੂੰ ਲੈਕੇ ਸੁਸ਼ਾਂਤ ਦੇ ਘਰ ਵੀ ਗਈ। ਇਹ ਤਿੰਨ ਵਿਅਕਤੀ 14 ਜੂਨ ਨੂੰ ਉਸ ਸਮੇਂ ਫਲੈਟ ਵਿੱਚ ਮੌਜੂਦ ਸਨ ਜਦ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਕਮਰੇ ਵਿੱਚ ਲਟਕਦੇ ਪਾਏ ਗਏ ਸਨ।
ਰਾਜਪੂਤ ਦੇ ਫਲੈਟ 'ਤੇ ਤਿੰਨ ਘੰਟੇ ਬਿਤਾਉਣ ਤੋਂ ਬਾਅਦ, ਕੇਂਦਰੀ ਏਜੰਸੀ ਦੀ ਟੀਮ ਪਿਥਾਨੀ, ਨੀਰਜ ਅਤੇ ਦੀਪੇਸ਼ ਸਾਵੰਤ ਦੇ ਨਾਲ ਉਥੋਂ ਚੱਲੀ ਗਈ। ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਨੂੰ ਫਿਰ ਤੋਂ ਪੁੱਛਗਿੱਛ ਲਈ ਸ਼ਾਮ ਨੂੰ ਡੀਆਰਡੀਓ ਗੈਸਟ ਹਾਊਸ ਲਿਜਾਇਆ ਗਿਆ।