ਨਵੀਂ ਦਿੱਲੀ: ਖੇਡ ਵਿਭਾਗ ਨੇ ਰਵਾਇਤੀ ਖੇਡਾਂ ਵਿੱਚ ਨਵਾਂ ਰਿਕਾਰਡ ਬਣਾਉਣ ਵਾਲੇ ਕਰਨਾਟਕ ਦੇ ਮੰਗਲੂਰ ਦੇ ਸ੍ਰੀਨਿਵਾਸ ਗੌੜਾ ਨੂੰ ਟ੍ਰਾਇਲਸ ਲਈ ਬੁਲਾਇਆ ਹੈ।
ਖੇਡ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰ ਕਿਹਾ, "ਮੈਂ ਸ੍ਰੀਨਿਵਾਸ ਨੂੰ ਭਾਰਤੀ ਖੇਡ ਅਥਾਰਟੀ ਦੇ ਚੋਟੀ ਦੇ ਕੋਚ ਵੱਲੋਂ ਬੁਲਾਵਾਂਗਾ। ਲੋਕ ਓਲੰਪਿਕ ਦੇ ਮਿਆਰਾਂ, ਖਾਸ ਕਰਕੇ ਐਥਲੈਟਿਕਸ ਪ੍ਰਤੀ ਘੱਟ ਜਾਣੂ ਹਨ। ਹਾਲਾਂਕਿ ਮਨੁੱਖੀ ਸ਼ਕਤੀ ਅਤੇ ਸਬਰ ਅਕਸਰ ਓਲੰਪਿਕ ਦੇ ਮਿਆਰਾਂ ਨਾਲੋਂ ਵਧੀਆ ਹੁੰਦੇ ਹਨ, ਪਰ ਗਿਆਨ ਦੀ ਘਾਟ ਕਾਰਨ ਪ੍ਰਤਿਭਾ ਸਾਹਮਣੇ ਨਹੀਂ ਆਉਂਦੀ। ਮੈਂ ਕੋਸ਼ਿਸ਼ ਕਰਾਂਗਾ ਕਿ ਭਾਰਤ ਵਿੱਚ ਕੋਈ ਪ੍ਰਤਿਭਾ ਨਾ ਖੁੰਝੇ।"
24 ਸਾਲ ਦਾ ਗੌੜਾ ਨਿਰਮਾਣ ਖੇਤਰ ਵਿੱਚ ਕੰਮ ਕਰਨ ਵਾਲਾ ਵਿਅਕਤੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ 145 ਮੀਟਰ ਦੀ ਦੌੜ 13.62 ਸੈਕੇਂਡ ਵਿੱਚ ਪੂਰੀ ਕਰ ਲਈ ਸੀ। ਇਸ ਦੂਰੀ ਨੂੰ 100 ਮੀਟਰ ਵਿੱਚ ਬਦਲਣ ਤੇ ਗੌੜਾ ਦਾ ਸਮਾਂ ਹੋਰ ਵੀ ਘਟ ਜਾਂਦਾ ਹੈ। ਜਦੋਂ ਇਸ ਦੀ ਖ਼ਬਰ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਦੇਖਦੇ ਹੀ ਦੇਖਦੀ ਉਸ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ।
ਗੌੜਾ ਨੇ 100 ਮੀਟਰ ਦੀ ਦੂਰੀ ਮਹਿਜ਼ 9.55 ਸੈਕੇਂਡ ਵਿੱਚ ਪੂਰੀ ਕੀਤੀ ਜੋ ਉਸੈਨ ਬੋਲਟ ਦੇ ਰਿਕਾਰਡ ਤੋਂ 0.03 ਸੈਕੇਂਡ ਘੱਟ ਹੈ। ਉਸੈਨ ਬੋਲਟ ਦੇ ਨਾਂਅ 100 ਮੀਟਰ ਦੀ ਰੇਸ 9.58 ਸੈਕੇਂਡ ਵਿੱਚ ਕਰਨ ਦਾ ਓਲੰਪਿਕ ਵਿੱਚ 8 ਵਾਰ ਸੋਨ ਤਮਗ਼ਾ ਜਿੱਤਣ ਦਾ ਰਿਕਾਰਡ ਹੈ।