ਚੰਡੀਗੜ੍ਹ: ਨਵੀਂ ਦਿੱਲੀ ਤੋਂ ਕਾਬੁਲ ਜਾ ਰਹੇ ਸਪਾਇਸ ਜੈੱਟ ਦੇ ਇੱਕ ਜਹਾਜ਼ ਨੂੰ ਪਾਕਿਸਤਾਨ ਦੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਨਾ ਕੇਵਲ ਜਹਾਜ਼ ਨੂੰ ਰੋਕਿਆ ਸਗੋਂ ਆਪਣੇ ਹਵਾਈ ਖੇਤਰ ਤੋਂ ਬਾਹਰ ਜਾਣ ਤੱਕ ਉਸ ਦਾ ਪਿੱਛਾ ਕੀਤਾ। ਡੀਜੀਸੀਏ ਦੇ ਸੂਤਰਾਂ ਨੇ ਅੱਜ ਇਹ ਜਾਣਕਾਰੀ ਸਾਂਝੀ ਕੀਤੀ।
ਡੀਜੀਸੀਏ ਦੇ ਅਧਿਕਾਰੀਆਂ ਮੁਤਾਬਕ ਇਹ ਘਟਨਾ 23 ਸਤੰਬਰ ਦੀ ਹੈ ਜਦੋਂ ਬੋਇੰਗ 737 ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋਇਆ ਤਾਂ ਉਸ ਵੱਲੋਂ ਦਿੱਤੇ ਗਏ ਕਾਲ ਸਾਇਨ ਤੋਂ ਬਾਅਦ ਇਹ ਹਾਲਤ ਪੈਦਾ ਹੋਈ। ਇਸ ਤੋਂ ਬਾਅਦ ਪਾਕਿਸਤਾਨ ਹਵਾਈ ਫ਼ੌਜ ਨੇ ਸਪਾਇਸ ਜੈੱਟ ਨੂੰ ਆਪਣੀ ਉਚਾਈ ਘੱਟ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਸਪਾਇਸ ਜੈੱਟ ਦੇ ਪਾਇਲਟਾਂ ਨੇ ਪਾਕਿਸਤਾਨੀ ਲੜਾਕੂ ਜਹਾਜ਼ਾਂ ਨਾਲ਼ ਗੱਲ ਕਰ ਕਮਰਸ਼ੀਅਲ ਜਹਾਜ਼ ਦੇ ਰੂਪ ਵਜੋਂ ਆਪਣੀ ਪੱਛਾਣ ਦੱਸੀ।
ਇਸ ਤੋਂ ਬਾਅਦ ਸਪਾਇਸ ਜੈੱਟ ਨੂੰ ਜਹਾਜ਼ ਨੂੰ ਯਾਤਰਾ ਜਾਰੀ ਰੱਖਣ ਨੂੰ ਦਿੱਤੀ ਗਈ ਅਤੇ ਜਦੋਂ ਤੱਕ ਉਹ ਅਫ਼ਗਾਨੀਸਤਾਨ ਦੇ ਹਵਾਈ ਖ਼ੇਤਰ ਵਿੱਚ ਨਹੀਂ ਗਿਆ ਉਦੋਂ ਤੱਕ ਉਸ ਦਾ ਪਿੱਛਾ ਕੀਤਾ ਗਿਆ।ਜ਼ਿਕਰ ਕਰ ਦਈਏ ਕਿ ਇਸ ਜਹਾਜ਼ ਵਿੱਚ 120 ਯਾਤਰੀ ਸਵਾਰ ਸੀ। ਸਪਾਇਸ ਜੈੱਟ ਵੱਲੋਂ ਹਾਲੇ ਤੱਕ ਇਸ ਮੁੱਦੇ ਤੇ ਕਈ ਟਿੱਪਣੀ ਸਾਹਮਣੇ ਨਹੀਂ ਆਈ ਹੈ।