ETV Bharat / bharat

ਕੋਰੋਨਾ:ਸਰੀਰਕ ਦੂਰੀ ਰੱਖਣ ਲਈ ਵਿਕਲਪ ਬਣ ਸਕਦਾ ਹੈ, " ਸ਼ਾਪ ਵਿੱਦਆਊਟ ਸ਼ਾਪਕੀਪਰਸ "

author img

By

Published : Jul 4, 2020, 1:34 PM IST

ਕੋਰੋਨਾ ਵਾਇਰਸ (ਕੋਵਿਡ-19 ) ਫੈਲਣ ਨਾਲ ਮਨੁੱਖੀ ਜੀਵਨ ਵਿਆਪਕ ਤੌਰ 'ਤੇ ਪ੍ਰਭਾਵਤ ਹੋਇਆ ਹੈ। ਇਸ ਦਾ ਉਦਾਹਰਣ ਹਨ, ਸਾਡੇ ਬੱਸ ਸਟਾਪ ਦੇ ਨੇੜੇ ਸਥਿਤ ਅਖਬਾਰਾਂ ਦੇ ਸਟੈਂਡ। ਇਨ੍ਹਾਂ ਅਖ਼ਬਾਰ ਸਟੈਂਡਾਂ 'ਤੇ ਅੱਧੇ ਤੋਂ ਵੱਧ ਸਮੇਂ ਤੱਕ ਕੋਈ ਵਿਅਕਤੀ ਨਹੀਂ ਨਜ਼ਰ ਆਉਂਦਾ। ਗਾਹਕ ਇਥੋਂ ਅਖ਼ਬਾਰ ਲੈਣ ਆਉਂਦੇ ਹਨ 'ਤੇ ਇੱਖ ਕੋਨੇ 'ਚ ਪਈ ਖੁਲ੍ਹੀ ਜਿਹੀ ਟ੍ਰੇ ਵਿੱਚ ਪੈਸੇ ਰੱਖ ਜਾਂਦੇ ਹਨ। ਮੇਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਦੁਕਾਨ ਮਾਲਿਕ ਨੇ ਦੱਸਿਆ ਕਿ ਉਹ ਆਪਣੇ ਦੂਜੇ ਕੰਮ 'ਚ ਰੁੱਝਿਆ ਹੋਇਆ ਹੈ। ਦੁਕਾਨਦਾਰ ਨੇ ਦੱਸਿਆ ਕਿ ਉਹ ਲੋਕਾਂ ਦੇ ਘਰ ਪਾਣੀ ਦੀ ਸਪਲਾਈ ਕਰਦਾ ਹੈ। ਸਟੈਂਡ 'ਤੇ ਨਾ ਹੋਣ ਦੇ ਬਾਵਜੂਦ ਸਟੈਂਡ 'ਤੇ ਰੱਖੇ ਅਖ਼ਬਾਰਾਂ ਰਾਹੀਂ ਮਿਲਣ ਵਾਲੀ ਲਾਗਤ 'ਚ ਉਸ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ।

ਸਰੀਰਕ ਦੂਰੀ ਦਾ ਵਿਕਲਪ  " ਸ਼ਾਪ ਵਿੱਦਆਊਟ ਸ਼ਾਪਕੀਪਰਸ "

ਦੁਨੀਆਂ ਦੀ ਬਹੁਤ ਸਾਰੀਆਂ ਥਾਵਾਂ 'ਤੇ, ਜ਼ਿਆਦਾਤਰ ਲੋਕ ਨਿਸ਼ਚਤ ਤੌਰ 'ਤੇ ਇਮਾਨਦਾਰ ਹਨ। ਇਸ ਦੇ ਬਾਵਜੂਦ, ਸਾਡਾ ਧਿਆਨ ਅਕਸਰ ਇਮਾਨਦਾਰੀ ਵੱਲ ਖਿੱਚਿਆ ਜਾਂਦਾ ਹੈ। ਉਦਾਹਰਣ ਵਜੋਂ, ਆਈਜ਼ੋਲ ਤੋਂ 65 ਕਿਲੋਮੀਟਰ ਦੂਰ ਸੈਲਿੰਗ ਹਾਈਵੇ ਦੇ ਨੇੜੇ , ਸਥਾਨਕ ਕਮਿਊਨਿਟੀ ਨੇ ਸਵਦੇਸ਼ੀ ਤੌਰ 'ਤੇ ਜ਼ਮੀਨੀ ਪੱਧਰ ਦਾ ਕੰਮ ਸ਼ੁਰੂ ਕੀਤਾ ਹੈ। ਇਸ ਨੂੰ 'ਨਗਹਾ ਨੀਵੀਂ ਡਵਰ ਕਲਚਰ' ਵਜੋਂ ਜਾਣਿਆ ਜਾਂਦਾ ਹੈ, ਜੋ ਇਮਾਨਦਾਰੀ 'ਤੇ ਅਧਾਰਤ ਹੈ।

ਇਥੇ ਲੋਕਾਂ ਵੱਲੋਂ ਬਣਾਈਆਂ ਗਈਆਂ ਬਾਂਸ ਦੀਆਂ ਝੌਂਪੜੀਆਂ ਵਾਲੀ ਦੁਕਾਨਾਂ ਦੀ ਗਿਣਤੀ ਵੀ ਦੁਗਣੀ ਹੋ ਗਈ ਹੈ। ਇਨ੍ਹਾਂ 'ਤੇ ਲਟਕੇ ਸਾਈਨ ਬੋਰਡਾਂ 'ਤੇ ਚੀਜ਼ਾਂ ਦੇ ਨਾਮ ਅਤੇ ਕੀਮਤਾਂ ਦਾ ਜ਼ਿਕਰ ਹੁੰਦਾ ਹੈ। ਇਨ੍ਹਾਂ ਚੀਜ਼ਾਂ 'ਚ ਸਬਜ਼ੀਆਂ, ਫਲ, ਫੁੱਲ, ਫਲਾਂ ਦੇ ਰਸ ਦੀਆਂ ਛੋਟੀਆਂ ਬੋਤਲਾਂ, ਤਾਜ਼ੇ ਪਾਣੀ ਦੀਆਂ ਬੋਤਲਾਂ, ਸੁੱਕੀਆਂ ਮੱਛੀਆਂ ਆਦਿ ਸ਼ਾਮਲ ਹਨ।

ਇਨ੍ਹਾਂ ਸਾਈਨ ਬੋਰਡਾਂ 'ਤੇ ਲਿਖਣ ਲਈ ਚਾਰਕੋਲ ਜਾਂ ਚਾੱਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਗਾਹਕ ਆਉਂਦੇ ਹਨ ਆਪਣੀ ਲੋੜੀਂਦਾ ਚੀਜ਼ ਕੰਨਟੇਨਰ ਤੋਂ ਚੁੱਕਦੇ ਹਨ ਤੇ ਉਸੇ ਕੰਨਟੇਨਰ 'ਚ ਪੈਸੈ ਪਾ ਦਿੰਦੇ ਹਨ। ਲੋੜ ਪੈਣ 'ਤੇ ਜਾਂ ਬਕਾਇਆ ਲੈਣ ਲਈ ਗਾਹਕ ਇਨ੍ਹਾਂ ਕੰਟੇਨਰ 'ਚ ਪਏ ਪੈਸਿਆਂ ਚੋਂ ਹੀ ਪੈਸੇ ਵਾਪਸ ਲੈ ਲੇੈਂਦੇ ਹਨ। ਇਥੇ ਮਹਿਜ " ਵਿਸ਼ਵਾਸ ਦਾ ਸਿਧਾਂਤ ਕੰਮ ਕਰਦਾ ਹੈ। " ਦੁਕਾਨ ਦੇ ਮਾਲਕ ਛੋਟੇ ਝੂਮ ਯਾਨਿ ਕਿ (ਸ਼ਿਫਟਿੰਗ ਦੀ ਕਾਸ਼ਤ) ਲਈ ਖੇਤਾਂ ਅਤੇ ਬਗੀਚਿਆਂ ਵਿੱਚ ਜਾਂਦੇ ਹਨ। ਇਨ੍ਹਾਂ ਨਾਲ ਕੋਈ ਵੀ ਨਹੀਂ ਬਚਦਾ ਜਿਸ ਨੂੰ ਉਹ ਦੁਕਾਨ 'ਚ ਦੁਕਾਨਦਾਰ ਵਜੋਂ ਛੱਡ ਕੇ ਜਾ ਸਕਣ।

ਮਿਜ਼ੋਰਮ ਦੀ ਨਾਹਾ ਲੌ ਡਾਵਰ ਨੂੰ ‘ਮਾਈ ਹੋਮ ਇੰਡੀਆ’ ਨਾਮਕ ਇੱਕ ਐਨਜੀਓ ਵੱਲੋਂ ਕੀਤੇ ਟਵੀਟ ਤੋਂ ਬਾਅਦ ਖ਼ਬਰਾਂ ਵਿੱਚ ਇੱਕ ਜਗ੍ਹਾ ਮਿਲੀ। ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥਾਂਗਾ ਨੇ ਇਸ ਨੂੰ ਟਵੀਟ ਵੀ ਕੀਤਾ ਸੀ।

ਜ਼ੋਰਮਥਾਂਗਾ ਨੇ ਕਿਹਾ ਸੀ, 'ਇਹ ਦਰਸਾਉਂਦਾ ਹੈ ਕਿ ਬਹੁਤ ਸਾਰੇ ਵੇਚਣ ਵਾਲਿਆਂ ਅਤੇ ਖਰੀਦਦਾਰਾਂ ਲਈ ਸੁਰੱਖਿਅਤ ਸਮਾਜਿਕ ਸੰਤੁਲਨ ਬਣਾਈ ਰੱਖਣਾ ਸੌਖਾ ਹੈ।' ਬਿਨ੍ਹਾਂ ਦੁਕਾਨਦਾਰਾਂ ਤੋਂ ਅਜਿਹੀਆਂ ਦੁਕਾਨਾਂ ਦੀਆਂ ਉਦਾਹਰਣਾਂ ਕਈ ਥਾਵਾਂ 'ਤੇ ਫੈਲੀਆਂ ਹਨ। ਨਾਗਾਲੈਂਡ ਦੇ ਲੇਸ਼ੀਮੀ ਪਿੰਡ ਦੇ ਕੁੱਝ ਕਿਸਾਨਾਂ ਅਤੇ ਕਿਰਾਏਦਾਰਾਂ ਨੇ ਵੀ ਇਸਦਾ ਅਭਿਆਸ ਕੀਤਾ ਹੈ। ਬੈਂਗਲੌਰ 'ਚ ਵੀ 'ਟਰੱਸਟ ਸ਼ਾਪ' ਚੇਨ ਨੇ ਗਾਹਕਾਂ ਨੂੰ 24x7 ਤਾਜ਼ਾ ਦੱਖਣੀ ਭਾਰਤੀ ਭੋਜਨ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ 'ਚ ਇਡਲੀ / ਡੋਸਾ ਬੈਟਰ, ਕਣਕ ਦੇ ਫੂਲਕੇ ਅਤੇ ਮਾਲਾਬਾਰ ਪਰਾਂਠੀਆਂ ਵਰਗੇ ਵਿਕਲਪ ਸ਼ਾਮਲ ਹਨ। ਕੁੱਝ ਮਾਮਲਿਆਂ ਵਿੱਚ ਤਕਰੀਬਨ 90% ਸਾਮਾਨ ਵੇਚਿਆ ਜਾਂਦਾ ਹੈ, ਫਿਰ ਬਹੁਤ ਦਿਨਾਂ ਵਿੱਚ ਇਹ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ, ਜਿਸ ਦਾ ਅਰਥ ਹੈ ਕਿ ਲਗਭਗ 100 ਫੀਸਦੀ ਵਿਕਰੀ।

ਤਾਮਿਲਨਾਡੂ ਦੇ ਪਾਪਨਾਸਮ ਬੱਸ ਅੱਡੇ 'ਤੇ ਪਿਛਲੇ 20 ਸਾਲਾਂ ਤੋਂ ਗਾਂਧੀ ਜਯੰਤੀ ਦੇ ਮੌਕੇ 'ਤੇ ਇੱਕ ਮਨੁੱਖ ਰਹਿਤ ਦੁਕਾਨ ਸਥਾਪਤ ਕੀਤੀ ਜਾਂਦੀ ਹੈ। ਇਹ ਰੋਟਰੀ ਕਲੱਬ ਪਾਪਨਾਸਮ ਵੱਲੋਂ ਲਗਾਈ ਜਾਂਦੀ ਹੈ। ਇੱਥੇ ਬੱਸ ਅੱਡੇ ਨੂੰ ਘਰੇਲੂ ਚੀਜ਼ਾਂ, ਸਟੇਸ਼ਨਰੀ ਅਤੇ ਸਨੈਕਸਾਂ ਨਾਲ ਇੱਕ ਅਸਥਾਈ ਦੁਕਾਨ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਟੇਬਲ ਉੱਤੇ ਰੱਖੀਆਂ ਇਨ੍ਹਾਂ ਚੀਜ਼ਾਂ ਲਈ ਕੀਮਤ ਦੇ ਟੈਗਸ ਲਾਏ ਜਾਂਦੇ ਹਨ। ਪੈਸੇ ਦੇ ਭੁਗਤਾਨ ਅਤੇ ਬਕਾਇਆ ਵਾਪਸ ਲੈਣ ਲਈ ਕੈਸ਼ ਬਾਕੱਸ ਰੱਖੇ ਜਾਂਦੇ ਹਨ।

ਕੇਰਲਾ ਦੇ ਈਜ਼ੀਝਕੋਡ 'ਚ ਸਮੁੰਦਰੀ ਤੱਟ ਉੱਤੇ ਇੱਕ ਵੈਂਕੁਲਾਥੁਵਿਆਲ (Vankulathuvayal) ਨਾਂਅ ਦਾ ਪਿੰਡ ਸਥਿਤ ਹੈ। ਇਸ ਪਿੰਡ 'ਚ ਇੱਕ ਸਮਾਜ ਸੇਵੀ ਸੰਸਥਾ ਜਨਸ਼ਕਤੀ ਚੈਰੀਟੇਬਲ ਟਰੱਸਟ ਹੈ। ਇਹ ਸਮਾਜ ਸੇਵੀ ਸੰਸਥਾ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ। ਇਸ ਸਮਾਜ ਸੇਵੀ ਸੰਸਥਾ ਵੱਲੋਂ ਪਿੰਡ 'ਚ ਇੱਕ ਸਵੈ-ਸੇਵਾ ਦੁਕਾਨ ਸਥਾਪਿਤ ਕੀਤੀ ਗਈ ਹੈ। ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਨੂੰ ਰੋਕਣ ਲਈ ਦੁਕਾਨ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ।

ਚੰਡੀਗੜ੍ਹ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਧਨਾਸ ਵਿੱਚ ਕੋਈ ਵੀ ਦੁਕਾਨਦਾਰ ਜਾਂ ਸੀਸੀਟੀਵੀ ਕੈਮਰੇ ਨਹੀਂ ਲਗਾਏ ਗਏ ਹਨ। ਇਥੇ ਇੱਕ ਸਾਈਨ ਬੋਰਡ ਲਗਾਇਆ ਗਿਆ ਹੈ, ਜਿਸ 'ਤੇ ਲਿਖਿਆ ਹੈ,' ਆਪਣੀ ਸੇਵਾ ਆਪ ਕਰੋ, ਇਮਾਨਦਾਰੀ ਨਾਲ ਭੁਗਤਾਨ ਕਰੋ। ' ਸਕੂਲ 'ਚ ਬਣੀ ਇਸ ਦੁਕਾਨ 'ਚ ਨੋਟਬੁੱਕ, ਪੈਨ,ਸਟੇਸ਼ਨਰੀ ਆਦਿ ਸਮਾਨ ਉਪਲਬਧ ਕਰਵਾਇਆ ਜਾਂਦਾ ਹੈ।

ਜਪਾਨ ਦੇ ਸਮੁੰਦਰੀ ਤੱਟਾਂ 'ਤੇ ਸਥਿਤ ਪਿੰਡਾਂ ਦੇ ਦੁਕਾਨਦਾਰਾਂ ਨੇ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਛੋਟੀਆਂ ਦੁਕਾਨਾਂ ਖੋਲ੍ਹੀਆਂ ਹਨ। ਕਾਨਾਗਾਵਾ ਪਰਫੈਕਚਰ ਟੋਕਿਓ ਦੇ ਦੱਖਣ ਵਿੱਚ ਇੱਕ ਸਮੁੰਦਰੀ ਤੱਟ ਵਾਲਾ ਖ਼ੇਤਰ ਹੈ। ਇਥੇ ਯਮਾਡਾ ਪਰਿਵਾਰ ਵੱਲੋਂ ਸੰਚਾਲਤ ਦੁਕਾਨਾਂ ਵਿੱਚ ਗਾਹਕਾਂ ਦੀ ਮਦਦ ਲਈ ਲਕੜ ਦਾ ਮਿੰਨੀ ਬਾਕਸ ਤੇ ਪੈਸਿਆਂ ਦੀ ਗਿਣਤੀ ਲਈ ਕੈਲਕੁਲੇਟਰ ਵੀ ਮੁਹੱਇਆ ਕਰਵਾਇਆ ਜਾਂਦਾ ਹੈ।

ਸਵਿਜ਼ਰਲੈਂਡ ਦੇ ਇੱਕ ਪਿੰਡ ਗਿਮਲਵਾਲਡ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਖਾਲ੍ਹੀ ਦੁਕਾਨ ਤੋਂ ਉਥੇ ਦੇ ਹੋਟਲ ਮਾਲਿਕ ਡੇਵਿਡ ਵਾਟਰਹਾਊਸ ਪ੍ਰੇਰਤ ਹੋਏ। ਉਨ੍ਹਾਂ ਨੇ ਇਸੇ ਧਾਰਨਾ ਨੂੰ ਲੰਡਨ 'ਚ ਅਜ਼ਮਾਇਆ। ਲੰਡਨ 'ਚ ਉਨ੍ਹਾਂ ਨੇ ਇਸ ਥੀਮ 'ਤੇ ਉਨ੍ਹਾਂ " ਦ ਆਨੈਸਟੀ ਸ਼ਾਪ " ਦੇ ਤੌਰ 'ਤੇ ਦੁਕਾਨ ਸਥਾਪਤ ਕੀਤੀ। ਇਸ ਦੁਕਾਨ ਨੂੰ ਲੰਡਨ ਦੇ ਟਾਵਰ ਨੇੜੇ ਇੱਕ ਡਬਲ-ਡੈਕਰ ਬੱਸ ਵਿੱਚ ਸ਼ੁਰੂ ਕੀਤਾ ਗਿਆ ਸੀ। ਇਥੇ ਦੇ ਜਿਆਦਾਤਰ ਉਤਪਾਦਾਂ ਨੂੰ 20 ਪਾਊਂਡ 'ਚ ਵੇਚਿਆ ਜਾਂਦਾ ਸੀ। ਇਥੇ ਹਰ ਰੋਜ਼ ਸਵੇਰੇ-ਸ਼ਾਮ ਸਮਾਨਾਂ ਦਾ ਜਾਇਜ਼ਾ ਲਿਆ ਜਾਂਦਾ ਸੀ, ਇਸ ਚੋਂ ਕਦੇ ਵੀ ਕੁੱਝ ਵੀ ਗੁੰਮ ਨਹੀਂ ਪਾਇਆ ਗਿਆ।

ਇਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਆਨਲਾਈਨ ਵਿਕ੍ਰੀ ਕਰਦੇ ਸਮੇਂ ਵੀ" ਵਿਸ਼ਵਾਸ " ਉਪਭੋਗਤਾ ਦੇ ਵਿਵਹਾਰ ਨੂੰ ਪ੍ਰਭਾਵਤ ਕਰਨ ਵਾਲਾ ਮਹੱਤਵਪੂਰਣ ਕਾਰਕ ਹੁੰਦਾ ਹੈ। ਇਸ ਤੋਂ ਉਲਟ ਗਾਹਕ ਦੀ ਇਮਾਨਦਾਰੀ 'ਤੇ ਭਰੋਸਾ ਕਰਨ ਵਾਲੀ ਮਨੁੱਖ ਰਹਿਤ ਦੁਕਾਨਾਂ ਦਾ ਅਭਿਆਸ ਇਹ ਸਾਬਿਤ ਕਰਦਾ ਹੈ ਕਿ ਇਮਾਨਦਾਰੀ ਕਦੇ ਵੀ ਨਿਰਾਸ਼ ਨਹੀਂ ਕਰਦੀ। ਇਸ ਦਾ ਨਤੀਜਾ ਵਧੀਆ ਮਿਲਦਾ ਹੈ, ਇਹ ਸੱਚਮੁੱਚ ਸ਼ਾਨਦਾਰ ਹੈ। ਇਹ ਤਰੀਕਾ ਸੰਪਰਕ 'ਚ ਆਉਣ ਨਾਲ ਫੈਲਣ ਵਾਲੀ ਕੋਰੋਨਾ ਮਹਾਂਮਾਰੀ ਦੇ ਸੰਕਟਕਾਲ 'ਚ ਕਾਰਗਾਰ ਸਾਬਿਤ ਹੋ ਸਕਦਾ ਹੈ।

ਹਲਾਂਕਿ, ਇੱਕ ਮਨੁੱਖ ਰਹਿਤ ਦੁਕਾਨ ਦੀ ਅਵਧਾਰਨਾ, ਆਰਥਿਕ ਪੱਖੋਂ ਠੀਕ ਲੱਗਦੀ ਹੈ, ਬਸ਼ਰਤ ਇਹ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਮੁਨਾਫੇ ਨਾਲੋਂ ਘੱਟ ਹੋਵੇ। ਇਸ ਦੇ ਨਾਲ ਹੀ ਦੁਕਾਨਦਾਰ ਦੇ ਕੋਲ ਹੋਰਨਾਂ ਤਰ੍ਹਾਂ ਦੇ ਲਾਭਕਾਰੀ ਕੰਮ ਕਰਨ ਦੇ ਮੌਕੇ ਵੱਧ ਹੋਣਗੇ। ਜਿਵੇਂ ਕਿ ਮਿਜੋ ਝੂਮ ਕਿਸਾਨ ਜਾਂ ਮੇਰੇ ਇਲਾਕੇ ਦਾ ਅਖ਼ਬਾਰ ਵੇਚਣ ਵਾਲਾ ਵਿਅਕਤੀ। ਅਜਿਹੇ ਵਿੱਚ, ਵੈਂਕੁਲਥੁਵਿਆਲ ਵਿੱਚ ਸੀਸੀਟੀਵੀ ਕੈਮਰਿਆਂ ਨਾਲ ਸ਼ੁਰੂ ਕੀਤੀ ਸਵੈ-ਸੇਵਾ ਦੀਆਂ ਦੁਕਾਨਾਂ ਬਿਨਾਂ ਦੁਕਾਨਦਾਰ ਦੇ ਦੁਕਾਨ ਵਾਲੇ ਇਸ ਵਿਕਲਪ ਨੂੰ ਜਾਰੀ ਰੱਖਣ ਦੀ ਦਿਸ਼ਾ ਵਿੱਚ ਮਹੱਤਵਪੂਰਣ ਸਿੱਧ ਹੋ ਸਕਦੀਆਂ ਹਨ।

ਹਾਲਾਂਕਿ, ਅਜਿਹੀ ਵਿਵਸਥਾ ਦੇ ਅਧੀਨ ਸਾਰੀਆਂ ਕਿਸਮਾਂ ਦੀਆਂ ਦੁਕਾਨਾਂ ਕੰਮ ਨਹੀਂ ਕਰ ਸਕਣਗੀਆਂ। ਉਦਾਹਰਣ ਵਜੋਂ, ਦਵਾਈਆਂ ਦੀ ਦੁਕਾਨਾਂ 'ਤੇ ਦਵਾਈਆਂ ਦੇ ਜਾਣਕਾਰ ਦੀ ਲੋੜ ਹੁੰਦੀ ਹੈ। ਕੁਝ ਕਿਸਮਾਂ ਦੀਆਂ ਚੀਜ਼ਾਂ ਦੀ ਵਿਕ੍ਰੀ ਲਈ ਵਿਕ੍ਰੇਤਾ ਵੀ ਮਹੱਤਵਪੂਰਣ ਹੈ। ਸਬਜ਼ੀਆਂ ਜਾਂ ਕਰਿਆਨੇ ਦੀਆਂ ਚੀਜ਼ਾਂ ਵੇਚਣ ਵਰਗੇ ਸਧਾਰਣ ਮਾਮਲਿਆਂ ਵਿੱਚ ਹੀ, ਮਨੁੱਖ ਰਹਿਤ ਦੁਕਾਨਾਂ ਦਾ ਵੱਧ ਰਿਹਾ ਸੱਭਿਆਚਾਰ ਵੱਡੀ ਗਿਣਤੀ ਦੇ ਲੋਕਾਂ ਦੀਆਂ ਨੌਕਰੀਆਂ ਨੂੰ ਬਰਬਾਦ ਕਰ ਸਕਦਾ ਹੈ।

ਸਪੱਸ਼ਟ ਤੌਰ 'ਤੇ, ਉਨ੍ਹਾਂ ਲਈ ਵਿਕਲਪਕ ਨੌਕਰੀਆਂ ਲੱਭਣਾ ਕਦੇ ਵੀ ਸੌਖਾ ਨਹੀਂ ਹੁੰਦਾ। ਹਾਲਾਂਕਿ 'ਵਿਸ਼ਵਾਸ' ਆਕਰਸ਼ਕ ਲਗਦਾ ਹੈ, ਪਰ ਇਹ ਵੱਡੇ ਪੱਧਰ 'ਤੇ ਖਰੀਦਦਾਰੀ ਸਭਿਆਚਾਰ ਵਿੱਚ ਫਾਇਦੇਮੰਦ ਨਹੀਂ ਹੋ ਸਕਦਾ। ਇਹ ਭਰੋਸੇਯੋਗ ਭਰੋਸੇ ਦਾ ਇੱਕ ਕਾਰਨ ਹੋ ਸਕਦਾ ਹੈ ਜਾਂ ਸੀਸੀਟੀਵੀ ਕੈਮਰੇ ਲਗਾਏ ਜਾਣ 'ਤੇ ਇੱਕ ਵਿਸ਼ਵਾਸ ਹੋ ਸਕਦਾ ਹੈ , ਅਸਲ ਵਿੱਚ ਇਸ ਦੇ ਵੱਡੇ ਆਰਥਿਕ ਅਤੇ ਸਮਾਜਕ ਨਤੀਜੇ ਸਾਹਮਣੇ ਆ ਸਕਦੇ ਹਨ।

ਅਤੂਨ ਬਿਸਵਾਸ (ਪ੍ਰੋਫੈਸਰ, ਭਾਰਤੀ ਅੰਕੜਾ ਸੰਸਥਾ, ਕੋਲਕਤਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.