ਸ਼੍ਰੀਗੰਗਾਨਗਰ : ਕਸ਼ਮੀਰ ਰਿਆਸਤ ਵਿੱਚ ਮੁਜ਼ਫ਼ਰਾਬਾਦ ਦੇ ਦੁਦਰਵੇਨਾ ਪਿੰਡ ਵਿੱਚ ਰਹਿਣ ਵਾਲੇ ਲੰਬੜਦਾਰ ਮਤਵਾਲ ਸਿੰਘ ਦਾ ਪਰਿਵਾਰ ਉਸ ਸਮੇਂ ਬੇਘਰ ਹੋ ਗਿਆ। 1947 ਦੀ ਵੰਡ ਮੌਕੇ ਮਤਵਾਲ ਸਿੰਘ ਦਾ ਪਰਿਵਾਰ ਵੀ ਹੋਰ ਲੋਕਾਂ ਦੀ ਤਰ੍ਹਾਂ ਉੱਥੋਂ ਨਿਕਲ ਆਇਆ, ਪਰ ਉਸ ਸਮੇਂ ਉਸ ਦੀ 4 ਸਾਲ ਦੀ ਪੋਤੀ ਵਿਛੜ ਗਈ।
ਮਤਵਾਲ ਸਿੰਘ ਦਾ ਪਰਿਵਾਰ ਹੁਣ ਰਾਇ ਸਿੰਘ ਨਗਰ ਵਿੱਚ ਰਹਿੰਦੀ ਹੈ। ਇਸ ਵਿੱਚ ਮਤਵਾਲ ਸਿੰਘ ਦਾ ਪੋਤਾ ਰਣਜੀਤ ਸਿੰਘ ਅਤੇ ਉਸ ਦਾ ਪਰਿਵਾਰ ਹੈ। ਵਿਛੜੀ ਹੋਈ ਉਸ ਦੀ ਭੈਣ ਭੱਜਓ ਹੁਣ ਪਾਕਿਸਤਾਨ ਵਿੱਚ ਸਕੀਨਾ ਹੈ ਅਤੇ ਇੱਕ ਸ਼ੇਖ ਨਾਲ ਉਸ ਦਾ ਵਿਆਹ ਹੋਣ ਨਾਲ ਉਸ ਦੇ ਚਾਰ ਜੁਵਾਕ ਵੀ ਹਨ।
ਹਰਪਾਲ ਸਿੰਘ ਨੇ ਦੱਸਿਆ ਕਿ ਲਗਭਗ 15 ਦਿਨ ਪਹਿਲਾਂ ਰਣਜੀਤ ਸਿੰਘ ਬਾਬਾ ਉਸ ਦੇ ਘਰ ਆਏ ਸਨ। ਉਦੋਂ ਉਸ ਨੇ ਉਨ੍ਹਾਂ ਨਾਲ ਚਰਚਾ ਕੀਤੀ ਕਿ ਉਸ ਨੇ ਇੱਕ ਵੱਟਸਐਪ ਗਰੁੱਪ ਬਣਾ ਰੱਖਿਆ ਹੈ ਜਿਸ ਵਿੱਚ ਪੀਓਕੇ ਅਤੇ ਕਸ਼ਮੀਰ ਵਿੱਚ ਪੁੰਛ ਦੇ ਰਹਿਣ ਵਾਲੇ ਵੀ ਮੈਂਬਰ ਹਨ। ਉਦੋਂ ਰਣਜੀਤ ਸਿੰਘ ਨੇ 1947 ਵਿੱਚ ਵਿਛੜੀ ਆਪਣੀ 4 ਸਾਲ ਦੀ ਭੈਣ ਭੱਜੋ ਬਾਰੇ ਵੀ ਜ਼ਿਕਰ ਕੀਤਾ।
ਉਸ ਨੂੰ ਪਤਾ ਲੱਗਿਆ ਕਿ ਸਕੀਨਾ ਦਾ ਪਰਿਵਾਰ ਲੰਬੜਦਾਰ ਮਤਵਾਲ ਸਿੰਘ ਦਾ ਸੀ। ਇਹ ਜਾਣਕਾਰੀ ਭੱਜੋ ਹੁਣ ਸਕੀਨਾ ਦੇ ਪੁੱਤਰ ਨੂੰ ਮਿਲੀ ਅਤੇ ਫ਼ਿਰ ਸ਼ੁਰੂ ਹੋਇਆ ਬਚਪਨ ਦੀਆਂ ਯਾਦਾਂ ਦਾ ਸਿਲਸਿਲਾ।
ਦੋਵੇਂ ਪਰਿਵਾਰਾਂ ਵਿੱਚ ਗੱਲਬਾਤ ਹੋਈ। ਹਾਲਾਂਕਿ ਭੱਜੋ ਨੂੰ ਉਸ ਦੇ ਉਥੋਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਉਹ ਕਸ਼ਮੀਰ ਵਿੱਚ ਮੁਜ਼ਫ਼ਰਾਬਾਦ ਦੇ ਦੁਦਰਵੇਨਾ ਦੇ ਮਤਵਾਲ ਸਿੰਘ ਦੇ ਪਰਿਵਾਰ ਵਿੱਚੋਂ ਹੈ। ਵੱਟਸਐੱਪ ਗਰੁੱਪ ਤੋਂ ਮਿਲੀ ਜਾਣਕਾਰੀ ਮਿਲਣ ਉੱਤੇ ਰਣਜੀਤ ਸਿੰਘ ਨੇ ਵੀ ਆਪਣੀ ਭੈਣ ਨੂੰ ਪਹਿਚਾਣ ਲਿਆ। ਪਰਿਵਾਰ ਨੂੰ ਹਰਪਾਲ ਸਿੰਘ ਦੀ ਮੌਜੂਦਗੀ ਵਿੱਚ ਦੋਵੇਂ ਪਰਿਵਾਰਾਂ ਦੀ ਵੀਡੀਓ ਕਾਲਿੰਗ ਹੋਈ।