ਨਵੀਂ ਦਿੱਲੀ: ਦੁਆਰਕਾ ਦੇ ਇੱਕ ਨਿੱਜੀ ਸਕੂਲ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 'ਤੇ ਅਪਮਾਨਜਨਕ ਟਿੱਪਣੀ ਕਰਨ 'ਤੇ ਕਾਰਵਾਈ ਦੀ ਮੰਗ ਤੇਜ਼ ਹੋ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਪੁਲਿਸ ਸਮੇਤ ਦਿੱਲੀ ਸਰਕਾਰ ਅਤੇ ਸੀਬੀਐਸਈ ਬੋਰਡ ਨੂੰ ਮਾਮਲੇ ਵੱਲ ਧਿਆਨ ਦੇਣ ਲਈ ਕਿਹਾ ਹੈ। ਸਕੂਲ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ, ਤਾਂਕਿ ਭਵਿੱਖ ਵਿੱਚ ਕੋਈ ਅਜਿਹੀ ਗ਼ਲਤੀ ਨਾ ਕਰੇ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਇੱਕ ਵੀਡੀਓ ਜਾਰੀ ਕਰਕੇ ਦੁਆਰਕਾ ਦੇ ਸੇਂਟ ਗ੍ਰੇਗੋਰੀਅਸ ਸਕੂਲ ਦਾ ਵਿਰੋਧ ਕੀਤਾ ਹੈ। ਸਿਰਸਾ ਨੇ ਕਿਹਾ ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇਸ਼ ਲਈ ਆਪਣੇ 4 ਪੁੱਤਰਾਂ ਦਾ ਬਲੀਦਾਨ ਦਿੱਤਾ, ਜਿਸ ਗੁਰੂ ਜੀ ਨੇ ਆਪਣੇ ਪਿਤਾ ਦਾ ਬਲੀਦਾਨ ਦਿੱਤਾ ਅਤੇ ਖ਼ੁਦ ਨੂੰ ਵੀ ਦੇਸ਼ ਦੇ ਲਈ ਕੁਰਬਾਨ ਹੋ ਗਏ। ਉਸ ਗੁਰੂ ਲਈ ਅਜਿਹੀ ਗੱਲ ਕਹੀ ਜਾ ਰਹੀ ਹੈ।
-
We demand strict action against St Grogorios School, Dwarka. The school should be immediately deaffiliated for creating malicious image of Sri Guru Gobind Singh Ji@cbseindia29 @msisodia @ANi @timesofindia @TimesNow @republic @thetribunechd @punjabkesari https://t.co/yhEa5fAXV8 pic.twitter.com/MEpF2jZf0m
— Manjinder S Sirsa (@mssirsa) February 29, 2020 " class="align-text-top noRightClick twitterSection" data="
">We demand strict action against St Grogorios School, Dwarka. The school should be immediately deaffiliated for creating malicious image of Sri Guru Gobind Singh Ji@cbseindia29 @msisodia @ANi @timesofindia @TimesNow @republic @thetribunechd @punjabkesari https://t.co/yhEa5fAXV8 pic.twitter.com/MEpF2jZf0m
— Manjinder S Sirsa (@mssirsa) February 29, 2020We demand strict action against St Grogorios School, Dwarka. The school should be immediately deaffiliated for creating malicious image of Sri Guru Gobind Singh Ji@cbseindia29 @msisodia @ANi @timesofindia @TimesNow @republic @thetribunechd @punjabkesari https://t.co/yhEa5fAXV8 pic.twitter.com/MEpF2jZf0m
— Manjinder S Sirsa (@mssirsa) February 29, 2020
ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ, ਕਿ ਇੱਕ ਮਾਸਟਰ ਆਪਣੇ ਬੱਚਿਆਂ ਨੂੰ ਅਜਿਹੀ ਸਿੱਖਿਆ ਦੇ ਰਿਹਾ ਹੈ। ਕਾਰਵਾਈ ਦੀ ਮੰਗ ਕਰਦਿਆਂ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਇਸ ਦੀ ਨਿੰਦਾ ਕਰਦੀ ਹੈ, ਤੇ ਦਿੱਲੀ ਪੁਲਿਸ ਤੋਂ ਇਸ ਸਕੂਲ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਅਪੀਲ ਕਰਦੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੂੰ ਸਕੂਲ ਦੀ ਮਾਨਤਾ ਰੱਦ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸੀਬੀਆਈ ਨੂੰ ਵੀ ਇਸ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜੋ: ਸਰਕਾਰ ਦੀ ਅਣਦੇਖੀ, ਖ਼ਤਰੇ 'ਚ ਹੈ ਹੱਥੀਂ ਬਣਾਏ ਜਾਂਦੇ ਕੱਪੜਿਆਂ ਦਾ ਕਿੱਤਾ
ਦੱਸ ਦੇਈਏ ਕਿ ਪੂਰਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਉਸ ਸਕੂਲ ਵਿੱਚ ਸੱਤਵੀਂ ਜਮਾਤ ਦੇ ਲਈ ਦਿੱਤੇ ਗਏ ਸੋਸ਼ਲ ਸਟੱਡੀਜ਼ ਦੀ ਪੇਪਰ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਲੈ ਕੇ ਟਿੱਪਣੀ ਕੀਤੀ ਗਈ। ਇਸ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਨੂੰ ਅੱਤਵਾਦੀ ਸੰਗਠਨ ਬਣਾਉਣ ਵਾਲਾ ਦੱਸਿਆ ਗਿਆ ਹੈ।