ਜੰਮੂ: ਉੱਨਤ ਗੁਣਵੱਤਾ ਦਾ ਰੇਸ਼ਮ ਸੈਂਕੜੇ ਸਾਲਾਂ ਤੋਂ ਜੰਮੂ-ਕਸ਼ਮੀਰ ਦੀ ਰਿਆਸਤ ਦਾ ਮਾਣ ਰਿਹਾ ਹੈ। ਅੱਜ ਵੀ ਇਹ ਇੱਕ ਖੇਤੀਬਾੜੀ ਅਧਾਰਤ ਇੱਕ ਛੋਟਾ ਜਿਹਾ ਉਦਯੋਗ ਹੈ, ਜੋ ਹਜ਼ਾਰਾਂ ਬੇਜ਼ਮੀਨੇ ਅਤੇ ਸੀਮਾਂਤ ਕਿਸਾਨਾਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਦਾ ਹੈ। ਰਿਆਸਤਾਂ ਦਾ ਵਾਤਾਵਰਣ ਇਸ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਬਿਵੋਲਟਾਈਨ ਰੇਸ਼ਮ ਪੈਦਾ ਕਰਨ ਦੇ ਅਨੁਕੂਲ ਕੁਦਰਤੀ ਵਾਤਾਵਰਣ ਦਿੰਦਾ ਹੈ, ਜਿਸ ਕਾਰਨ ਇਹ ਦੁਨੀਆ ਦਾ ਸਭ ਤੋਂ ਉੱਤਮ ਬਿਵੋਲਟਾਈਨ ਰੇਸ਼ਮ ਪੈਦਾ ਕਰਦਾ ਹੈ।
ਪਰ ਬੀਤੇ 9 ਮਹੀਨਿਆਂ ਤੋਂ ਇਹ ਉਦਯੋਗ ਵੀ ਮੰਦੀ ਦੀ ਮਾਰ ਹੇਠ ਹੈ। ਕੋਰੋਨਾ ਮਹਾਂਮਾਰੀ ਨੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਸਿਲਕ ਉਦਯੋਗ ਦੇ ਮਾਲਕਾਂ ਮੁਤਾਬਕ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੈ। ਸਿਲਕ ਉਦਯੋਗ ਦੇ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਕੋਲ 20 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ, ਜਿਨ੍ਹਾਂ ਦੀਆਂ ਤਨਖ਼ਾਹਾਂ ਦੇਣ ਲਈ ਵੀ ਉਨ੍ਹਾਂ ਕੋਲ ਪੈਸੇ ਨਹੀਂ ਹੈ।
ਇਸ ਤੋਂ ਇਲਾਵਾ ਜੇ ਹੁਣ ਕੰਮ ਚਲਣਾ ਸ਼ੁਰੂ ਹੋਇਆ ਹੀ ਹੈ ਤਾਂ ਉਨ੍ਹਾਂ ਨੂੰ ਮਿਲਣ ਵਾਲੇ ਮਾਲ ਦੀ ਗੁਣਵਤਾ ਬਹੁਤ ਖ਼ਰਾਬ ਹੈ। ਫੈਕਟਰੀ 'ਚ ਕੰਮ ਕਰਨ ਵਾਲੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਉਹ ਚੰਗਾ ਮਾਲ ਉਸ ਵੇਲੇ ਤੱਕ ਨਹੀਂ ਬਣਾ ਸਕਦੇ ਜਦੋਂ ਤੱਕ ਉਨ੍ਹਾਂ ਕੋਲ ਮਾਲ ਦੀ ਗੁਣਵੱਤਾ ਸਹੀ ਨਹੀਂ ਆ ਰਹੀ ਹੈ।
ਮੁਲਾਜ਼ਮ ਨੇ ਦੱਸਿਆ ਕਿ ਉਹ ਤਾਲਾਬੰਦੀ ਦੌਰਾਨ ਆਪਣੇ ਘਰ ਬੀਤੇ 9 ਮਹੀਨਿਆਂ ਤੋਂ ਵਿਹਲਾ ਹੀ ਬੈਠਿਆ ਹੋਇਆ ਹੈ। ਹੁਣ ਜਦੋਂ ਮਾਹੌਲ ਠੀਕ ਹੋਇਆ ਤਾਂ ਉਹ ਮੁੜ ਕੰਮ 'ਤੇ ਵਾਪਿਸ ਆਇਆ ਹੈ, ਪਰ ਇਥੇ ਵੀ ਕਾਰੋਬਾਰ ਮੰਦੀ 'ਚ ਚੱਲ ਰਿਹਾ ਹੈ।
ਕਾਰੋਬਾਰੀ ਨੇ ਦੱਸਿਆ ਕਿ ਉਹ ਪਹਿਲਾਂ ਹੀ ਕੋਰੋਨਾ ਦੀ ਮਾਰ ਝੱਲ ਰਹੇ ਸਨ ਅਜਿਹੇ 'ਚ ਸਰਕਾਰ ਦੀ ਨੀਤੀ ਮੁਤਾਬਕ ਇਸ ਬਾਰ ਇੱਕ ਏ ਗ੍ਰੇਟ ਖੁੰਪੀ ਦਾ ਮੁੱਲ 975 ਰੁਪਏ ਰੱਖਿਆ ਜਿਸ ਕਾਰਨ ਅਸੀਂ ਚੰਗੀ ਕਾਕੁਨਸ ਨਹੀਂ ਖਰੀਦ ਪਾਏ। ਜੇ ਅਸੀਂ ਚੰਗੀ ਕਾਕੁਨਸ ਖਰੀਦਣ ਜਾਂਦੇ ਸਨ ਤਾਂ ਅੱਗੇ ਸਾਨੂੰ ਕਿਹਾ ਜਾਂਦਾ ਸੀ ਕਿ 975 ਰੁਪਏ ਤੋਂ ਉਪਰ ਮੁੱਲ ਦਿੱਤਾ ਜਾਵੇ।
ਸਰਕਾਰ ਤੋਂ ਮੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਕੱਤਰੇਤ 'ਚ ਬੈਠਣ ਵਾਲੇ ਅਧਿਕਾਰੀ ਦੇਖਣ ਕੀ ਉਨ੍ਹਾਂ ਨੂੰ ਕਿਨ੍ਹੀ ਮੁਸਿਬਤਾਂ ਆ ਰਹੀਆਂ ਹਨ। ਇਸ ਨਾਲ ਕਾਰੋਬਾਰੀਆਂ ਨੂੰ ਹੀ ਨਹੀਂ ਕਿਸਾਨਾਂ ਨੂੰ ਵੀ ਬਹੁਤ ਮੁਸ਼ਕਲਾਂ ਆਇਆ ਹਨ।