ETV Bharat / bharat

ਸ਼ਿਵ ਸੈਨਾ ਨੇ ਬੀਜੇਪੀ ਨੂੰ ਦਿੱਤੀ ਨਸੀਹਤ: ਈਡੀ ਅਤੇ ਸੀਬੀਆਈ ਨੂੰ ਬਾਰਡਰ ’ਤੇ ਭੇਜੋ

ਸ਼ਿਵ ਸੈਨਾ ਨੇ ਆਪਣੇ ਪ੍ਰਮੁੱਖ ਪੱਤਰ ਸਾਮਣਾ ’ਚ ਭਾਰਤੀ ਜਨਤਾ ਪਾਰਟੀ ਨੂੰ ਨਸੀਹਤ ਦਿੱਤੀ ਹੈ। ਸ਼ਿਵ ਸੈਨਾ ਨੇ ਬੀਜੇਪੀ ਨੂੰ ਘੇਰਦਿਆਂ ਕਿਹਾ ਕਿ ਇੱਕ ਮਹੀਨੇ ਦੇ ਅੰਦਰ ਮਹਾਂਰਾਸ਼ਟਰ ਦੇ 11 ਸਪੂਤ ਸ਼ਹੀਦ ਹੋ ਚੁੱਕੇ ਹਨ।

ਤਸਵੀਰ
ਤਸਵੀਰ
author img

By

Published : Nov 30, 2020, 7:37 PM IST

ਮੁੰਬਈ: ਸ਼ਿਵ ਸੈਨਾ ਨੇ ਆਪਣੇ ਪ੍ਰਮੁੱਖ ਪੱਤਰ ਸਾਮਣਾ ’ਚ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ’ਤੇ ਲਿਆ ਹੈ। ਸਾਮਨਾ ਦੇ ਸੰਪਾਦਕੀ ’ਚ ਛਪੇ ਲੇਖ ਨੇ ਸ਼ਿਵ ਸੈਨਾ ਨੇ ਲਿਖਿਆ ਕਿ ਸਰਦਾਰ ਪਟੇਲ ਫ਼ੌਲਾਦੀ ਪੁਰਖ ਸਨ ਤਾਂ ਹੀ ਨਰੇਂਦਰ ਮੋਦੀ ਤੇ ਅਮਿਤ ਸ਼ਾਹ ਨੇ ਗੁਜਰਾਤ ’ਚ ਉਨ੍ਹਾਂ ਦੀ ਵਿਸ਼ਾਲ ਪ੍ਰਤਿਮਾ ਸਥਾਪਿਤ ਕੀਤੀ ਗਈ ਹੈ। ਸਾਮਨਾ ’ਚ ਕਿਹਾ ਕਿਹਾ ਹੈ ਕਿ ਉਹ ਕਿਸਾਨਾਂ ਦੇ ਵੀ ਨੇਤਾ ਸਨ, ਪਟੇਲ ਨੇ ਬ੍ਰਿਟਿਸ਼ ਹਕੂਮਤ ਦੇ ਖ਼ਿਲਾਫ਼ ਉਨ੍ਹਾਂ ਦੁਆਰਾ ਕੀਤੇ ਗਏ ਸਾਰਾਬੰਦੀ ਅੰਦੋਲਨ ਅਤੇ ਬਾਰਡੋਲੀ ਸੱਤਿਆ ਗ੍ਰਹਿ ਫੈਸਲਾਕੁੰਨ ਸਾਬਤ ਹੋਏ ਸਨ। ਕਿਸਾਨਾਂ ਦਾ ਅੰਦੋਲਨ ਖੜ੍ਹਾ ਕਰਕੇ ਉਨ੍ਹਾਂ ਨੇ ਈਸਟ ਇੰਡੀਆ ਕੰਪਨੀ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ ਸੀ, ਪਰ ਦਿੱਲੀ ਦੀ ਸੀਮਾ ’ਤੇ ਜੋ ਕੁਝ ਚੱਲ ਰਿਹਾ ਹੈ, ਉਸ ਨੂੰ ਵੇਖ ਕੇ ਤਾਂ ਲੌਹ ਪੁਰਖ ਦੀਆਂ ਅੱਖਾਂ ’ਚ ਵੀ ਹੰਝੂ ਆ ਗਏ ਹੋਣਗੇ।

ਕਿਸਾਨਾਂ ’ਤੇ ਕੀਤੇ ਲਾਠੀਚਾਰਜ ਨੂੰ ਲੈ ਕੇ ਸਾਧਿਆ ਨਿਸ਼ਾਨਾ

ਚੀਨ ਦੇ ਫੌਜੀ ਹਿੰਦੂਸਤਾਨ ਦੀ ਸੀਮਾ ’ਚ ਲੱਦਾਖ਼ ਤੱਕ ਦਾਖ਼ਲ ਹੋ ਚੁੱਕੇ ਹਨ, ਉਸ ਉਲਟ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਕਿਸਾਨਾਂ ਨੂੰ ਰੋਕਿਆ ਹੀ ਨਹੀਂ ਗਿਆ ਬਲਕਿ ਉਨ੍ਹਾਂ ’ਤੇ ਸਾਮ, ਦਾਮ ਤੇ ਦੰਡ ਭੇਦ ਦਾ ਵੀ ਪ੍ਰਯੋਗ ਕੀਤਾ ਜਾ ਰਿਹਾ ਹੈ। ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਅੰਦੋਲਨ ਕਰ ਰਹੇ ਹਨ, ਉਹ ਦਿੱਲੀ ਦੇ ਰਾਮਲੀਲ ਮੈਦਾਨ ’ਚ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਪਰ ਕੇਂਦਰ ਸਰਕਾਰ ਉਨ੍ਹਾਂ ’ਤੇ ਠੰਡੇ ਪਾਣੀ ਦੀ ਬੌਛਾਰਾਂ, ਅੱਥਰੂ ਗੈਸ ਦੇ ਗੋਲੇ ਦਾਗ ਕੇ ਕਿਸਾਨਾਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ। ਕੜਾਕੇ ਦੀ ਠੰਡ ’ਚ ਸਵੇਰ ਮੌਕੇ ਕਿਸਾਨਾਂ ’ਤੇ ਠੰਡੇ ਪਾਣੀ ਦੀਆਂ ਬੌਛਾਰਾਂ ਕਰਨੀਆਂ ਗੈਰ-ਮਨੁੱਖੀ ਹਨ, ਪਰ ਫੇਰ ਵੀ ਕਿਸਾਨ ਪਿੱਛੇ ਹੱਟਣ ਨੂੰ ਤਿਆਰ ਨਹੀਂ ਹਨ।

ਸੀਐੱਮ ਮਨੋਹਰ ਲਾਲ ਦੁਆਰਾ ਕੀਤੇ ਗਏ ਬਿਆਨ ਨੂੰ ਲੈ ਕੇ ਘੇਰਿਆ

ਕਿਸਾਨ ਇੰਨੇ ਹਮਲਾਵਰ ਅਤੇ ਜਿੱਦੀ ਕਦੇ ਨਹੀਂ ਹੋਏ ਸਨ। ਹੁਣ ਕਿਸਾਨ ਸੁਣਨ ਨੂੰ ਤਿਆਰ ਨਹੀਂ ਹਨ ’ਤੇ ਕੇਂਦਰ ਸਰਕਾਰ ਦੇ ਵਿਰੋਧ ’ਚ ਪ੍ਰਧਾਨ ਮੰਤਰੀ ਖ਼ਿਲਾਫ਼ ਹੰਗਾਮਾ ਕਰ ਰਹੇ ਹਨ। ਅਜਿਹਾ ਕਹਿਣ ’ਤੇ ਭਾਜਪਾ ਅਤੇ ਕੇਂਦਰ ਦੀ ਸਾਜਿਸ਼ ਨੇ ਆਪਣਾ ਤੰਤਰ-ਮੰਤਰ ਅਤੇ ਜਾਦੂਈ ਹੱਥ ਸਫ਼ਾਈ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੇਤੁਕਾ ਬਿਆਨ ਦਿੱਤਾ ਹੈ ਕਿ ਕਿਸਾਨਾਂ ਦੇ ਅੰਦੋਲਨ ’ਚ ਖ਼ਾਲਿਸਤਾਨੀ ਦਾਖ਼ਲ ਹੋ ਗਏ ਹਨ। ਭਾਵ ਕਿਸਾਨਾਂ ਦਾ ਅੰਦੋਲਨ ਦੇਸ਼ ਵਿਰੋਧੀ ਹੈ। ਹਰਿਆਣਾ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਤਾਂ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਕਿਸਾਨਾਂ ਦੇ ਅੰਦੋਲਨ ’ਚ "ਪਾਕਿਸਤਾਨ ਜ਼ਿੰਦਾਬਾਦ" ਦੇ ਨਾਅਰੇ ਵੀ ਲੱਗੇ ਹਨ। ਉਨ੍ਹਾਂ ਅਜਿਹੀ ਵੀਡੀਓ ਕਲਿੱਪ ਵੀ ਜਾਰੀ ਕੀਤੀ ਹੈ।

ਸਾਮਨਾ ਅਖ਼ਬਾਰ ’ਚ ਕਿਹਾ ਗਿਆ ਹੈ ਕਿ ਖ਼ਾਲਿਸਤਾਨ ਦਾ ਮੁੱਦਾ ਖ਼ਤਮ ਹੋ ਚੁੱਕਿਆ ਹੈ ਪਰ ਭਾਜਪਾ ਵਾਲੇ ਇਸਦੀ ਚਿੰਗਾਰੀ ਪੰਜਾਬ ’ਚ ਦੁਬਾਰਾ ਭੜਕਾ ਰਹੇ ਹਨ। ਜੇਕਰ ਪੰਜਾਬ ’ਚ ਅੱਤਵਾਦ ਦੁਬਾਰਾ ਸਿਰ ਚੁੱਕਦਾ ਹੈ ਤਾਂ ਇਹ ਦੇਸ਼ ਨੂੰ ਭਾਰੀ ਪਵੇਗਾ। ਜੇਕਰ ਸਰਕਾਰ ਦੇ ਹੱਥ ਤੋਂ ਮੁੱਦਾ ਬਾਹਰ ਜਾਣ ਲੱਗੇ ਤਾਂ ਇਸ ’ਤੇ ਹਿੰਦੁਸਤਾਨ-ਪਾਕਿਸਤਾਨ ਕਰਨਾ ਤਾਂ ਭਾਜਪਾ ਦੀ ਪਹਿਲਾਂ ਤੋਂ ਹੀ ਤੈਅ ਰਣਨੀਤੀ ਹੈ।

ਇੱਕ ਪਾਸੇ ਚੀਨ ਦੇ ਫੌਜੀ ਹਿੰਦੁਸਤਾਨ ਦੀ ਸੀਮਾ ’ਚ ਲੱਦਾਖ਼ ਤੱਕ ਧੱਕੇ ਨਾਲ ਦਾਖ਼ਲ ਹੋ ਚੁੱਕੇ ਹਨ, ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਨ ’ਚ ਭਾਜਪਾ ਸਰਕਾਰ ਨਾਕਾਮ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ’ਚ ਦਾਖ਼ਲ ਹੋਣ ਤੋਂ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਚੀਨ ਦਾ ਮੂੰਹਤੋੜ ਜਵਾਬ ਦੇਣ ਲਈ ਲੱਦਾਖ਼ ਦੇ ਪੈਂਗਾਗ ਇਲਾਕੇ ’ਚ ਹੁਣ ਮਰੀਨ ਕਮਾਂਡੋ ਤੈਨਾਤ ਕਰ ਦਿੱਤੇ ਗਏ ਹਨ। ਹੁਣ ਉਨ੍ਹਾਂ ਕਮਾਂਡੋਆਂ ਦੀ ਤੈਨਾਤੀ ਨਾਲ ਫੌਜੀ ਕਾਰਵਾਈ ਨੂੰ ਹੋਰ ਉਤਸ਼ਾਹ ਮਿਲੇਗਾ, ਅਜਿਹਾ ਅਸੀਂ ਪਿਛਲੇ ਇੱਕ ਸਾਲ ਤੋਂ ਸੁਣਦੇ ਆ ਰਹੇ ਹਾਂ। ਪਰ ਜੋ ਚੀਨੀ ਫੌਜੀ ਭਾਰਤ ਦੀ ਸੀਮਾ ’ਚ ਦਾਖ਼ਲ ਹੋ ਗਏ ਹਨ ਅਤੇ ਹਿੱਕ ਤਾਣ ਕੇ ਭਾਰਤੀ ਸੀਮਾ ’ਚ ਬੈਠੇ ਹਨ, ਕੇਂਦਰ ਸਰਕਾਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਵੀਰਤਾ ਨਹੀਂ ਦਿਖਾ ਪਾਈ ਹੈ। ਦੂਜੇ ਪਾਸੇ ਸਾਡੇ ਦੇਸ਼ ਦੇ ਕਿਸਾਨਾਂ ਨੂੰ ਦਿੱਲੀ ’ਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾ ਰਿਹਾ, ਉਨ੍ਹਾਂ ’ਤੇ ਠੰਡੇ ਪਾਣੀ ਦੀ ਬੌਛਾਰਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ।

ਉੱਧਰ ਸ਼੍ਰੀਨਗਰ ਅਤੇ ਕਸ਼ਮੀਰ ਘਾਟੀ ’ਚ ਲਗਾਤਾਰ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ, ਬੀਤ੍ਹੇ ਇੱਕ ਮਹੀਨੇ ਦੌਰਾਨ ਮਹਾਂਰਾਸ਼ਟਰ ਦੇ 11 ਜਵਾਨ ਸ਼ਹੀਦ ਹੋ ਚੁੱਕੇ ਹਨ। ਦੇਸ਼ ਦੇ ਲਈ ਬਲਿਦਾਨ ਦੇਣਾ ਤੇ ਤਿਆਗ ਕਰਨਾ ਹਮੇਸ਼ਾ ਮਹਾਂਰਰਾਸ਼ਟਰ ਦੀ ਪੰਰਪਰਾ ਰਹੀ ਹੈ। ਮਹਾਂਰਾਸ਼ਟਰ ਸਹਿਤ ਦੇਸ਼ ਦੇ ਹੋਰ ਰਾਜਾਂ ’ਚ ਕੇਂਦਰ ਦੀ ਭਾਜਪਾ ਸਰਕਾਰ ਭਾਰੂ ਹੋਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.