ਨਵੀਂ ਦਿੱਲੀ: ਜਾਮਾ ਮਸਜਿਦ ਅਹਿਮਦ ਬੁਖਾਰੀ ਦੇ ਸ਼ਾਹੀ ਇਮਾਮ ਨੇ ਮੁਸਲਮਾਨ ਭਾਈਚਾਰੇ ਨੂੰ ਅਪੀਲ ਕੀਤੀ ਕਿ ਸ਼ਬ-ਏ-ਬਾਰਾਤ ਤਿਉਹਾਰ ਮੌਕੇ ਘਰ ਬੈਠ ਕੇ ਹੀ ਇਬਾਦਤ ਕੀਤੀ ਜਾਵੇ। ਇਸ ਦੇ ਨਾਲ ਹੀ, ਸੱਯਦ ਅਹਿਮਦ ਬੁਖਾਰੀ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਕੁਝ ਮਾਮਲਿਆਂ 'ਤੇ ਧਿਆਨ ਦਿਵਾਉਣਾ ਮਹੱਤਵਪੂਰਨ ਸਮਝਦਾ ਹਾਂ, ਜੋ ਦੇਸ਼ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਟੀਵੀ ਚੈਨਲਾਂ ਉੱਤੇ ਚੱਲ ਰਹੀ ਬਹਿਸ ਬਾਰੇ ਕਿਹਾ ਕਿ ਇਸ ਨਾਲ ਕਿਸੇ ਵੀ ਨਤੀਜੇ ਉੱਤੇ ਪਹੁੰਚਣਾ ਦੇਸ਼ ਹਿਤ ਨਹੀਂ ਹੈ।
"ਹਿੰਦੂ-ਮੁਸਲਿਮ ਦਾ ਫੈਲ ਰਿਹੈ ਵਾਇਰਸ"
ਵੀਡੀਓ ਵਿੱਚ ਯਦ ਅਹਿਮਦ ਬੁਖਾਰੀ ਨੇ ਕਿਹਾ ਕਿ ਜਿਸ ਤਰ੍ਹਾਂ ਟੀਵੀ ਚੈਨਲਾਂ ਉੱਤੇ ਬਹਿਸ ਚੱਲਦੀ ਹੈ, ਜੋ ਦੇਸ਼ ਹਿੱਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ। ਜਦਕਿ, ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਾਡੇ ਦੇਸ਼ ਵਿੱਚ ਜੋ ਹਿੰਦੂ ਮੁਸਲਮਾਨ ਦਾ ਵਾਇਰਸ ਫੈਲ ਰਿਹਾ ਹੈ ਇਸ ਤੋਂ ਦੇਸ਼ ਨੂੰ ਬਚਾਉਣਾ ਚਾਹੀਦਾ ਹੈ।
"ਘਰ ਬੈਠ ਕੇ ਮਨਾਇਆ ਜਾਵੇ ਸ਼ਬ-ਏ-ਬਾਰਾਤ"
ਸ਼ਾਹੀ ਇਮਾਮ ਬੁਖਾਰੀ ਨੇ ਕਿਹਾ ਕਿ ਸ਼ਬ-ਏ-ਬਰਾਤ ਆ ਰਹੀ ਹੈ। ਇਹ ਰਾਤ ਇਬਾਦਤ ਵਜੋਂ ਪ੍ਰਸਿੱਧ ਹੈ ਜਿਸ ਵਿੱਚ ਅੱਲ੍ਹਾ ਅਤੇ ਉਸ ਦੇ ਰਸੂਲ ਦੇ ਲੋਕ ਖੁਸ਼ੀਆਂ ਦਾ ਅਨੰਦ ਲੈਂਦੇ ਹਨ, ਜਦਕਿ ਲੋਕ ਆਪਣੇ ਜਾਣੇ-ਅਣਜਾਣੇ ਗੁਨਾਹਾਂ ਲਈ ਮੁਆਫੀ ਵੀ ਮੰਗਦੇ ਹਨ। ਇਸ ਰਾਤ ਅਸੀਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਅਤੇ ਆਪਣੇ ਗੁਨਾਹਾਂ ਦੀ ਮੁਆਫੀ ਮੰਗਣੀ ਹੈ। ਉਨ੍ਹਾਂ ਕਿਹਾ, ਖੁਦਾ ਕਰੇ, ਪੂਰੀ ਦੁਨੀਆਂ 'ਤੇ ਸਾਡਾ ਦੇਸ਼ ਇਸ ਬਿਮਾਰੀ ਤੋਂ ਮਹਿਫੂਜ਼ ਰਹੇ।
ਇਹ ਵੀ ਪੜ੍ਹੋ:ਮੋਹਾਲੀ 'ਚ ਕੋਵਿਡ-19 ਦੇ 6 ਹੋਰ ਨਵੇਂ ਮਾਮਲੇ ਆਏ ਸਾਹਮਣੇ