ETV Bharat / bharat

ਵੈਨ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 7 ਲੋਕ ਜਿਊਂਦੇ ਸੜੇ

author img

By

Published : Feb 17, 2020, 11:42 AM IST

ਉੱਤਰ ਪ੍ਰਦੇਸ਼ ਦੇ ਆਗਰਾ-ਲਖਨਊ ਐਕਸਪ੍ਰੈਸ ਹਾਈਵੇ ਉੱਤੇ ਵੈਨ ਅਤੇ ਟਰੱਕ ਦੀ ਟੱਕਰ ਹੋ ਗਈ। ਇਸ ਵਿੱਚ 7 ਲੋਕ ਜਿਊਂਦੇ ਸੜ ਗਏ।

ਵੈਨ ਅਤੇ ਟਰੱਕ ਦੀ ਜ਼ਬਰਦਸਤ ਟੱਕਰ
ਵੈਨ ਅਤੇ ਟਰੱਕ ਦੀ ਜ਼ਬਰਦਸਤ ਟੱਕਰ

ਉਨਾਓ: ਉੱਤਰ ਪ੍ਰਦੇਸ਼ ਲਖਨਊ-ਆਗਰਾ ਐਕਸਪ੍ਰੈਸ ਦੇ ਸਰਵਿਸ ਲੇਨ ਦੇ ਟੋਲ ਪਲਾਜ਼ੇ ਦੇ ਨੇੜੇ ਉਨਾਓ ਹਰਦੋਈ ਮਾਰਗ 'ਤੇ ਇੱਕ ਵੈਨ ਅਤੇ ਟਰੱਕ ਦੀ ਆਪਸ ਵਿੱਟ ਟੱਕਰ ਹੋ ਗਈ। ਟੱਕਰ ਐਨੀ ਖ਼ਤਰਨਾਕ ਸੀ ਕਿ ਇਸ ਨਾਲ ਵੈਨ ਨੂੰ ਅੱਗ ਲੱਗ ਗਈ ਅਤੇ ਵੈਨ ਵਿੱਚ ਸਾਰੇ ਲੋਕ ਜਿਊਂਦੇ ਸੜ ਗਏ।

ਵੈਨ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 7 ਲੋਕ ਜ਼ਿਊਂਦੇ ਸੜੇ

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਦਮਕਲ ਵਿਭਾਗ ਮੌਕੇ 'ਤੇ ਪੁੱਜ ਕੇ ਕੜੀ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਪਰ ਹਾਲੇ ਤੱਕ ਕਿਸੇ ਵੀ ਲਾਸ਼ ਦੀ ਸਨਾਖ਼ਤ ਨਹੀਂ ਹੋ ਸਕੀ ਹੈ।

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵੈਨ ਦੀਆਂ ਪਿਛਲੀਆਂ ਸੀਟਾਂ ਤੇ 5 ਲੋਕ ਬੈਠੇ ਸਨ ਅਤੇ ਡਰਾਇਵਰ ਸਮੇਤ 2 ਲੋਕ ਅਗਲੀਆਂ ਸੀਟਾਂ ਤੇ ਸਨ। ਇਸ ਹਾਦਸੇ ਵਿੱਚ ਹਾਲੇ ਤੱਕ ਕਿਸੇ ਦੀ ਵੀ ਪਛਾਣ ਨਹੀਂ ਹੋ ਸਕੀ ਹੈ।

ਮੌਕੇ ਉੱਤੇ ਮੌਜੂਦ ਗਵਾਹਾਂ ਨੇ ਦੱਸਿਆ ਕਿ ਤੇਜ਼ ਆਵਾਜ਼ ਨਾਲ ਵੈਨ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਟਰੱਕ ਨੇ ਵੀ ਅੱਗ ਫੜ੍ਹ ਲਈ। ਇਸ ਨੂੰ ਵੇਖ ਕੇ ਟਰੱਕ ਡਰਾਇਵਰ ਅਤੇ ਕਲੀਨਰ ਮੌਕੇ ਤੋਂ ਫ਼ਰਾਰ ਹੋ ਗਏ।

ਯੋਗੀ ਆਦਿੱਤਿਆਨਾਥ
ਯੋਗੀ ਆਦਿੱਤਿਆਨਾਥ

ਇਸ ਦਰਦਨਾਕ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.