ETV Bharat / bharat

ਸੁਣਵਾਈ ਤੋਂ ਪਹਿਲਾ ਸੁਰੱਖਿਆ ਦੇ ਘੇਰੇ 'ਚ ਰਾਮ ਨਗਰੀ, 4000 ਜਵਾਨ ਤੈਨਾਤ - ਸੁਰੱਖਿਆ ਦੇ ਘੇਰੇ 'ਚ ਰਾਮ ਨਗਰੀ

ਅਯੋਧਿਆ ਮੰਦਰ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਜਲਦੀ ਹੀ ਆਪਣਾ ਫੈਸਲਾ ਸੁਣਾਉਣ ਜਾ ਰਿਹਾ ਹੈ। ਉਸ ਤੋਂ ਪਹਿਲਾ ਹੀ ਯੂਪੀ ਵਿੱਚ ਤਕਰੀਬਨ 4 ਹਜ਼ਾਰ ਸੁਰੱਖਿਆ ਬਲਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ।

ਫ਼ੋਟੋ
author img

By

Published : Nov 5, 2019, 7:16 PM IST

ਨਵੀਂ ਦਿੱਲੀ: ਸੁਪਰੀਮ ਕੋਰਟ ਦੇਸ਼ ਦੇ ਸਭ ਤੋਂ ਵੱਡੇ ਮੁੱਦੇ ਅਯੋਧਿਆ ਮੰਦਰ ਦੇ ਮਾਮਲੇ 'ਤੇ ਫੈਸਲਾ ਕਰਨ ਵਾਲਾ ਹੈ। ਉੱਥੇ ਹੀ ਇਸ ਮਾਮਲੇ ਦੀ ਸੁਣਵਾਈ ਤੋਂ ਪਹਿਲਾ ਯੂਪੀ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

ਕੇਂਦਰ ਸਰਕਾਰ ਨੇ ਯੂਪੀ ਵਿੱਚ ਤਕਰੀਬਨ 4 ਹਜ਼ਾਰ ਸੁਰੱਖਿਆ ਬਲਾਂ ਦੀ ਤੈਨਾਤੀ ਕਰ ਦਿੱਤੀ ਹੈ। ਕੇਂਦਰੀ ਆਰਮਜ਼ ਪੁਲਿਸ ਫੋਰਸ ਦੇ ਇਹ ਜਵਾਨ 18 ਨਵੰਬਰ ਤੱਕ ਇੱਥੇ ਰਹਿਣਗੇ। ਉੱਥੇ ਹੀ ਪੂਰੇ ਰਾਜ ਵਿੱਚ ਧਾਰਾ 144 ਲਾਗੂ ਹੈ। ਧਾਰਮਿਕ ਸੰਸਥਾਵਾਂ ਤੇ ਲੀਡਰ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ। ਬੀਜੇਪੀ ਨੇ ਵੀ ਆਪਣੇ ਵਰਕਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਅਯੁੱਧਿਆ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਵੀ 30-ਪੁਆਇੰਟ ਵਾਲਾ ਇੱਕ ਆਦੇਸ਼ ਜਾਰੀ ਕੀਤਾ ਹੈ। ਇਸ ਹੁਕਮ ਵਿੱਚ ਕਈ ਤਰ੍ਹਾਂ ਦੀ ਰੋਕ ਲਾਈ ਗਈ ਹੈ। ਜਿਸ ਵਿੱਚ ਜਨਤਕ ਜਾਂ ਨਿੱਜੀ ਸਥਾਨ 'ਤੇ ਪ੍ਰੋਗਰਾਮ ਕਰਕੇ ਕੇ ਭਾਵਨਾਵਾਂ ਭੜਕਾਉਣ, ਹਥਿਆਰਾਂ ਦੀ ਵਰਤੋਂ 'ਤੇ ਪਾਬੰਦੀ, ਐਸਿਡ ਜਾਂ ਕਿਸੇ ਹੋਰ ਵਿਸਫੋਟਕ ਸ਼੍ਰੇਣੀ 'ਚ ਆਉਣ ਵਾਲੀ ਵਸਤੂ ਤੇ ਕੰਕਰ ਆਦਿ ਇਕੱਠੇ ਕਰਨ 'ਤੇ ਰੋਕ ਸ਼ਾਮਲ ਹਨ। ਉੱਥੇ ਹੀ ਚੀਫ਼ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਇਹ ਸਪਸ਼ਟ ਹੈ ਕਿ ਇਸ ਕੇਸ ਦੀ ਸੁਣਵਾਈ ਕਰ ਰਹੇ ਪੰਜ ਜੱਜਾਂ ਦਾ ਸੰਵਿਧਾਨਕ ਬੈਂਚ ਉਸ ਤੋਂ ਪਹਿਲਾਂ ਆਪਣਾ ਫੈਸਲਾ ਸੁਣਾ ਦਏਗਾ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.