ਦੇਹਰਾਦੂਨ : ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਦੇਸ਼ ਅਤੇ ਦੁਨੀਆ ਦੀ ਸਭ ਤੋਂ ਮੁਸ਼ਕਲ ਧਾਰਮਿਕ ਯਾਤਰਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਯਾਤਰਾ ਨੂੰ ਸਫ਼ਲ ਬਣਾਉਣ ਲਈ ਐਸਡੀਆਰਐਫ ਦੀ ਭੂਮਿਕਾ ਨੂੰ ਇੱਕ ਵਾਰ ਫਿਰ ਤੋਂ ਬੇਹਦ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। ਐਸਡੀਆਰਐਫ ਦੀ 32 ਟੁੱਕੜੀਆਂ ਨੇ 11 ਜੂਨ ਤੋਂ ਸ਼ੁਰੂ ਹੋਣ ਵਾਲੀ ਇਸ ਯਾਤਰਾ ਨੂੰ ਚੀਨ ਦੀ ਸਰਹੱਦ ਤੱਕ ਬਿਨ੍ਹਾਂ ਕਿਸੇ ਰੁਕਾਵਟ ਦੇ ਪੂਰੀ ਕਰਵਾਉਂਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਦੱਸਣਯੋਗ ਹੈ ਕਿ ਹੁਣ ਤੱਕ 14 ਜੱਥੀਆਂ ਵਿੱਚ ਲਗਭਗ 840 ਸ਼ਰਧਾਲੂਆਂ ਨੇ ਸੁਰੱਖਿਅਤ ਯਾਤਰਾ ਕੀਤੀ ਹੈ। ਇਸ ਦੇ ਲਈ, ਸ਼ਰਧਾਲੂਆਂ ਨੇ ਈ-ਮੇਲ ਅਤੇ ਪੱਤਰਾਂ ਰਾਹੀਂ ਐਸਡੀਆਰਐਫ ਦਾ ਧੰਨਵਾਦ ਕੀਤਾ। ਸ਼ਰਧਾਲੂਆਂ ਨੇ ਆਪਣੇ ਸੁਝਾਅ ਵੀ ਸਾਂਝੇ ਕੀਤੇ ਹਨ। ਐਸਡੀਆਰਐਫ ਨੇ ਆਉਣ ਵਾਲੇ ਸਾਲਾਂ ਵਿੱਚ ਇੱਕ ਬਿਹਤਰ ਯਾਤਰਾ ਸੁਧਾਰ ਵਜੋਂ ਸ਼ਰਧਾਲੂਆਂ ਦੇ ਸਾਰੇ ਸੁਝਾਵਾਂ ਨੂੰ ਪਹਿਲ ਦੇ ਤੌਰ ਤੇ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਕੈਲਾਸ਼ ਮਾਨਸਰੋਵਰ ਦੀ ਇਹ ਯਾਤਰਾ 11 ਜੂਨ ਨੂੰ ਦਿੱਲੀ ਤੋਂ ਸ਼ੁਰੂ ਹੋ ਕੇ 5 ਸਤੰਬਰ ਤੱਕ ਚਲੇਗੀ। ਇਸ ਯਾਤਰਾ ਵਿੱਚ ਸ਼ਰਧਾਲੂਆਂ ਦੇ ਕੁੱਲ 18 ਜੱਥੇ ਸ਼ਾਮਲ ਹਨ, ਜਿਨ੍ਹਾਂ ਚੋਂ ਹੁਣ ਤੱਕ 14 ਜੱਥੀਆਂ ਨੂੰ ਮਾਨਸਰੋਵਰ ਦੀ ਯਾਤਰਾ ਕਰਵਾਈ ਜਾ ਚੁੱਕੀ ਹੈ। ਹਰ ਜੱਥੇ ਵਿੱਚ ਲਗਭਗ 60 ਸ਼ਰਧਾਲੂ ਸ਼ਾਮਲ ਸਨ। ਯਾਤਰਾ ਦੇ ਦੌਰਾਨ ਐਸਡੀਆਰਐਫ ਟੀਮ ਦੇ ਵੱਖ-ਵੱਖ ਮਹਿਰਾਂ ਸਮੇਤ ਮੈਡੀਕਲ ਟੀਮ ਵੀ ਸ਼ਾਮਲ ਹੈ। ਹਲਾਂਕਿ ਅਜੇ ਚਾਰ ਜੱਥੀਆਂ ਦੀ ਯਾਤਰਾ ਬਾਕੀ ਹੈ ਜੋ ਕਿ 5 ਸਤੰਬਰ ਤੱਕ ਪੂਰੀ ਕੀਤੀ ਜਾਣੀ ਹੈ।
ਐਸਡੀਆਰਐਫ ਦੇ ਆਈਜੀ ਸੰਜੈ ਗੁੰਜਯਾਲ ਨੇ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਐਸਡੀਆਰਐਫ ਦੀ ਵਿਸ਼ੇਸ਼ ਟੁਕੜੀਆਂ ਮਾਨਸਰੋਵਰ ਯਾਤਰਾ ਨੂੰ ਸਫ਼ਲ ਬਣਾਉਣ ਲਈ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਜਦਕਿ ਮਾਨਸੂਨ ਦੇ ਮੌਸਮ ਦੌਰਾਨ ਚੱਲ ਰਹੀ ਇਸ ਮਾਨਸਰੋਵਰ ਯਾਤਰਾ ਦੌਰਾਨ ਮੁਸ਼ਕਲ ਰਸਤੀਆਂ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੈਂਡ-ਸਲਾਈਡਿੰਗ,ਕਲਾਉਡ ਬਰਸਟ ਵਰਗੀਆਂ ਕਈ ਰੁਕਾਵਟਾਂ ਵਿਚੋਂ ਲੰਘਣਾ ਇੱਕ ਚੁਣੌਤੀ ਭਰਿਆ ਕੰਮ ਹੈ। ਇਸ ਤੋਂ ਇਲਾਵਾ, ਐਸਡੀਆਰਐਫ ਦੁਆਰਾ ਈ-ਮੇਲ ਅਤੇ ਪੱਤਰ ਰਾਹੀਂ ਜੋ ਵੀ ਸੁਝਾਅ ਪ੍ਰਾਪਤ ਹੋਏ ਹਨ, ਉਨ੍ਹਾਂ ਨੂੰ ਆਉਣ ਵਾਲੀ ਯਾਤਰਾ ਵਿੱਚ ਲਾਗੂ ਕਰਨ ਲਈ ਹਰ ਯਤਨ ਕੀਤੇ ਜਾਣਗੇ।