ETV Bharat / bharat

ਮੱਧ ਪ੍ਰਦੇਸ਼ ਦੇ ਝਾਬੂਆ 'ਚ ਬੱਚਿਆਂ ਦੀ ਪੜ੍ਹਾਈ 'ਤੇ ਅਸਰ, ਫੇਲ੍ਹ ਹੋਈ ਆਨਲਾਈਨ ਕਲਾਸ! - ਆਨਲਾਈਨ ਕਲਾਸ ਦੀ ਪੜ੍ਹਾਈ

ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੇ ਬੱਚਿਆਂ ਦੀ ਬੇਵਸੀ ਅਜਿਹੀ ਹੈ ਕਿ ਉਨ੍ਹਾਂ ਦੇ ਸੁਪਨੇ ਤਾਂ ਵੱਡੇ ਹਨ, ਪਰ ਸਰੋਤਾਂ ਦੀ ਘਾਟ ਕਾਰਨ ਉਹ ਅਕਸਰ ਪੂਰੇ ਨਹੀਂ ਹੋ ਪਾਉਂਦੇ। ਆਨਲਾਈਨ ਕਲਾਸ ਦੀ ਪੜ੍ਹਾਈ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੰਦੀ ਹੈ।

ਮੱਧ ਪ੍ਰਦੇਸ਼ ਦੇ ਝਾਬੂਆ 'ਚ ਬੱਚਿਆਂ ਦੀ ਪੜ੍ਹਾਈ 'ਤੇ ਅਸਰ, ਫੇਲ੍ਹ ਹੋਈ ਆਨਲਾਈਨ ਕਲਾਸ!

author img

By

Published : Aug 11, 2020, 3:34 PM IST

ਭੋਪਾਲ: ਕੋਰੋਨਾ ਸੰਕਟ ਨੇ ਮਨੁੱਖੀ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਤ ਕੀਤਾ ਹੈ। ਮਨੁੱਖੀ ਜੀਵਨ ਦੇ ਕੁਝ ਹਿੱਸੇ ਵਧੇਰੇ ਪ੍ਰਭਾਵਿਤ ਹਨ ਅਤੇ ਕੁਝ ਘੱਟ ਪ੍ਰਭਾਵਿਤ ਹੋ ਸਕਦੇ ਹਨ, ਪਰ ਇਸਦਾ ਹਰ ਪਾਸਿਓਂ ਕੁਝ ਪ੍ਰਭਾਵ ਹੋ ਰਿਹਾ ਹੈ। ਸਿੱਖਿਆ ਜਗਤ ਵੀ ਇੱਕ ਅਜਿਹਾ ਖੇਤਰ ਹੈ ਜਿੱਥੇ ਇਸਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ। ਜਦੋਂ ਹਾਲਾਤ ਵਿਗੜੇ ਤਾਂ ਸਰਕਾਰ ਅਤੇ ਸਕੂਲ ਪ੍ਰਬੰਧਨ ਨੇ ਆਨਲਾਈਨ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਸ਼ਾਇਦ ਇਹ ਪ੍ਰਕਿਰਿਆ ਨਿਰਵਿਘਨ, ਅਸਾਨ ਅਤੇ ਸਭ ਬੱਚਿਆਂ ਲਈ ਅਸਾਨ ਨਹੀਂ ਰਹੀ।

ਮੱਧ ਪ੍ਰਦੇਸ਼ ਦੇ ਝਾਬੂਆ 'ਚ ਬੱਚਿਆਂ ਦੀ ਪੜ੍ਹਾਈ 'ਤੇ ਅਸਰ, ਫੇਲ੍ਹ ਹੋਈ ਆਨਲਾਈਨ ਕਲਾਸ!

ਬੱਚਿਆਂ ਦੀ ਪੜ੍ਹਾਈ ਲਈ ਮਾਪੇ ਜੀ ਤੋੜ ਮਹਿਨਤ ਕਰਨ 'ਚ ਲੱਗੇ ਹੋਏ ਹਨ, ਅਜਿਹੇ 'ਚ ਸਵਾਲ ਇਹ ਹੈ ਕਿ ਉਹ ਸਮਾਰਟ ਫੋਨ ਅਤੇ ਟੀਵੀ ਕਿਵੇਂ ਖ਼ਰੀਦਣ ਜਦੋਂ ਘਰ ਚਲਾਉਣਾ ਹੀ ਉਨ੍ਹਾਂ ਨੂੰ ਮੁਸ਼ਕਿਲ ਹੋ ਰਿਹਾ ਹੋਵੇ।

ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੇ ਬੱਚਿਆਂ ਦੀ ਬੇਵਸੀ ਅਜਿਹੀ ਹੈ ਕਿ ਉਨ੍ਹਾਂ ਦੇ ਸੁਪਨੇ ਤਾਂ ਵੱਡੇ ਹਨ, ਪਰ ਸਰੋਤਾਂ ਦੀ ਘਾਟ ਕਾਰਨ ਉਹ ਅਕਸਰ ਪੂਰੇ ਨਹੀਂ ਹੋ ਪਾਉਂਦੇ। ਆਨਲਾਈਨ ਕਲਾਸ ਦੀ ਪੜ੍ਹਾਈ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੰਦੀ ਹੈ। ਰਾਜਧਾਨੀ ਭੋਪਾਲ ਤੋਂ ਝਾਬੂਆ ਦੀ ਦੂਰੀ ਤਾਂ ਸਿਰਫ ਸੱਤ ਘੰਟੇ ਦੀ ਹੈ, ਪਰ ਸਿਖਿਆ ਦੇ ਮਾਮਲੇ 'ਚ ਇਹ ਜ਼ਿਲ੍ਹਾਂ ਬਹੁਤ ਪਛੜਿਆ ਹੋਇਆ ਹੈ।

ਆਦਿਵਾਸੀ ਬਹੁਲ ਝਾਬੂਆ ਵਿੱਚ ਸਿੱਖਿਆ ਦਰ ਸਿਰਫ 43.3 ਫੀਸਦੀ ਹੈ। ਹੁਣ, ਨਵੇਂ ਤਰੀਕਿਆਂ ਦੀ ਸਿੱਖਿਆ ਦੇ ਨਾਲ ਬੱਚਿਆਂ ਦਾ ਭਵਿੱਖ ਹੋਰ ਖ਼ਰਾਬ ਹੋ ਰਿਹਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਨਾ ਮੋਬਾਈਲ ਹੈ ਤੇ ਨਾ ਲੈਪਟਾਪ ਤਾਂ ਪੜ੍ਹੀਏ ਕਿਵੇਂ। ਜਿਨ੍ਹਾਂ ਵਿਦਿਆਰਥੀਆਂ ਕੋਲ ਸਰੋਤ ਹਨ ਉਹ ਵੀ ਨੈਟਵਰਕ ਦੀ ਸਮੱਸਿਆ ਕਾਰਨ ਨਹੀਂ ਪੜ੍ਹ ਪਾਉਂਦੇ।

ਸਰਕਾਰ ਨੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ 'ਘਰ ਹਮਾਰਾ ਵਿਦਿਆਲਿਆ' ਪ੍ਰੋਗਰਾਮ ਦੀ ਤਰਜ਼ 'ਤੇ 20 ਜੁਲਾਈ ਨੂੰ ਦੂਰਦਰਸ਼ਨ 'ਤੇ ਕਲਾਸ ਨਾਲ ਸਬੰਧਤ ਪ੍ਰਸਾਰਣ ਦੀ ਸ਼ੁਰੂਆਤ ਕੀਤੀ। ਜ਼ਿਲ੍ਹੇ ਵਿੱਚ ਤਕਰੀਬਨ 15 ਹਜ਼ਾਰ ਬੱਚੇ ਅਜਿਹੇ ਹਨ, ਜਿਨ੍ਹਾਂ ਕੋਲ ਨਾ ਤਾਂ ਟੀਵੀ ਹੈ ਤੇ ਨਾ ਮੋਬਾਈਲ। ਅਜਿਹੇ ਬੱਚਿਆਂ ਲਈ ਗ੍ਰਾਮ ਪੰਚਾਇਤ ਵਿੱਚ ਪ੍ਰਸਾਰਣ ਨੂੰ ਵੇਖਣ ਲਈ ਪ੍ਰਬੰਧ ਕੀਤੇ ਗਏ ਹਨ, ਹਾਲਾਂਕਿ ਇਸਦਾ ਕੋਈ ਲਾਭ ਹੁੰਦਾ ਨਹੀਂ ਜਾਪ ਰਿਹਾ ਹੈ।

ਝਾਬੂਆ ਵਿੱਚ ਕੁੱਲ 2 ਹਜ਼ਾਰ 538 ਸਰਕਾਰੀ ਸਕੂਲ ਹਨ, ਜਿਨ੍ਹਾਂ ਵਿੱਚ ਤਿੰਨ ਲੱਖ ਤੋਂ ਵੱਧ ਵਿਦਿਆਰਥੀ ਰਜਿਸਟਰਡ ਹਨ। ਪ੍ਰਾਈਵੇਟ ਸਕੂਲਾਂ ਦੀ ਗਿਣਤੀ 326 ਹੈ, ਜਿਸ ਵਿੱਚ ਤਕਰੀਬਨ 63 ਹਜ਼ਾਰ 551 ਬੱਚੇ ਪੜ੍ਹਦੇ ਹਨ। ਕੋਰੋਨਾ ਕਾਲ ਵਿੱਚ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਮੁਸ਼ਕਲਾਂ ਆ ਰਹੀਆਂ ਹਨ, ਤਾਂ ਉੱਥੇ ਹੀ ਪ੍ਰਾਈਵੇਟ ਸਕੂਲਾਂ ਵਿੱਚ ਵੀ ਆਨਲਾਈਨ ਕਲਾਸਾਂ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਡਰੌਪਆਉਟ ਦੀ ਦਰ ਵਿੱਚ ਵੀ ਵਾਧਾ ਹੋਣ ਦੀ ਉਮੀਦ ਹੈ।

ਹਾਲਾਂਕਿ ਅਧਿਕਾਰੀ ਇਸ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਮੁਤਾਬਕ ਕੋਰੋਨਾ ਪੀਰੀਅਡ ਦੌਰਾਨ ਵੀ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ। ਸਮੇਂ ਸਿਰ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ ਅਤੇ ਅਧਿਆਪਕ ਬੱਚਿਆਂ ਨਾਲ ਨਿਰੰਤਰ ਸੰਪਰਕ ਵਿੱਚ ਹਨ।

ਸਰਕਾਰੀ ਦਾਅਵਿਆਂ ਤੋਂ ਅਜਿਹਾ ਲਗਦਾ ਹੈ ਕਿ ਦੇਸ਼ ਵਿੱਚ ਸਿੱਖਿਆ ਅੱਖਾਂ ਝਪਕਦੇ ਹੀ ਆਫਲਾਈਨ ਤੋਂ ਆਨਲਾਈਨ ਮੋਢ 'ਤੇ ਚੱਲੀ ਜਾਵੇਗੀ। ਇਹ ਗੱਲਾਂ ਸੁਣਨ ਵਿੱਚ ਬੜੀਆਂ ਹੀ ਦਿਲ ਖਿੰਚਵੀਆਂ ਲਗਦਿਆਂ ਹਨ ਪਰ ਮੱਧ ਪ੍ਰਦੇਸ਼ ਦੇ ਪੇਂਡੂ ਖੇਤਰਾਂ ਦਾ ਬਦਤਰ ਸਿੱਖਿਆ ਢਾਂਚਾ ਆਨਲਾਈਨ ਕਲਾਸਾਂ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.