ਫ਼ਰੀਦਾਬਾਦ : ਆਲ ਇੰਡੀਆ ਘੁੰਮਤੂ ਸਪੇਰਾ ਵਿਕਾਸ ਫੈਡਰੇਸ਼ਨ ਵੱਲੋਂ ਜ਼ਿਲੇ ਦੇ ਪਿੰਡ ਮੋਹਾਨਾ ਵਿਖੇ ਰਾਸ਼ਟਰ ਪੱਧਰੀ ਓਪਨ ਸਭਿਆਚਾਰਕ ਮੁਕਾਬਲੇ ਕਰਵਾਏ ਗਏ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਸੱਪੇਰਿਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਮੁਕਬਾਲੇ ਵਿੱਚ ਸਪੇਰਿਆਂ ਨੇ ਬੀਨ ਦੀ ਧੁੰਨ 'ਤੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।
ਸੰਸਕ੍ਰਿਤੀ ਬਚਾਉਣ ਦੀ ਪਹਿਲ
ਇਸ ਮੁਕਾਬਲੇ ਦੇ ਆਯੋਜਨ ਦਾ ਮੁੱਖ ਮਕਸਦ ਪੁਰਾਤਨ ਸਮੇਂ ਤੋਂ ਚਲੀ ਆ ਰਹੀ ਸਪੇਰਾ ਜਾਤੀ, ਬੀਨ ਅਤੇ ਤੁੰਬਾ ਵਜਾ ਕੇ ਰੋਟੀ ਕਮਾਉਣ ਦੀ ਸੰਸਕ੍ਰਿਤੀ ਨੂੰ ਮੁੜ ਸਾਹਮਣੇ ਲਿਆਉਣਾ ਹੈ। ਇਸ ਸੰਸਕ੍ਰਿਤੀ ਨੂੰ ਮੁੜ ਹੋਂਦ 'ਚ ਲਿਆਉਣ ਦੀ ਕੋਸ਼ਿਸ਼ ਲਈ ਇਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਪੇਰਾ ਜਾਤੀ ਦੇ ਉੱਚ ਸਿੱਖਿਆਵਾਨ ਅਤੇ ਹੋਨਹਾਰ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਵਾਈਲਡ ਐਕਟ 1952 ਖ਼ਤਮ ਕਰਨ ਦੀ ਮੰਗ
ਇਸ ਪ੍ਰੋਗਰਾਮ ਵਿੱਚ, ਸਪੇਰਿਆਂ ਨੇ ਘੰਟਿਆਂ ਤੱਕ ਬੀਨ ਅਤੇ ਤੁੁੰਬਾ ਵਜਾਉਣ ਦਾ ਮੁਕਾਬਲਾ ਕੀਤਾ। ਇਸ ਮੁਕਾਬਲੇ 'ਚ ਦੂਰ-ਦੂਰ ਤੋਂ ਪਹੁੰਚੇ ਸਪਰਾ ਜਾਤੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਸੱਪੇਰਾ ਜਾਤੀ 'ਤੇ ਵਾਈਲਡ ਐਕਟ 1952 ਲਗਾ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹ ਲਈ ਸੀ, ਜਿਹੜੇ ਸਪੇਰੇ ਬੀਨ ਦੀ ਧੁੰਨ' ਤੇ ਸੱਪ ਦਾ ਨਾਚ ਵਿਖਾ ਕੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਸਨ, ਹੁਣ ਉਹ ਬੇਰੁਜ਼ਗਾਰ ਹੋ ਗਏ ਹਨ।
ਹੋਂਦ ਬਚਾਉਣ ਦੀ ਲੜ੍ਹਾਈ
ਸਪੇਰੀਆਂ ਦੀ ਸਰਕਾਰ ਕੋਲੋਂ ਇਹ ਮੰਗ ਹੈ ਕਿ ਸਿਰਫ਼ ਸਪੇਰਾ ਜਾਤੀ ਦੇ ਲੋਕਾਂ ਨੂੰ ਹੀ ਚਿੜਿਆਘਰਾਂ ਵਿੱਚ ਸੱਪਾਂ ਦੀ ਦੇਖ-ਰੇਖ ਕਰਨ ਦੀ ਨੌਕਰੀ ਮਿਲਣੀ ਚਾਹੀਦੀ ਹੈ ਜਿਸ ਨਾਲ ਸੱਪਾਂ ਦੀ ਮੌਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਸਪੇਰਾ ਜਾਤੀ ਲਈ ਕਿਤੇ ਵੀ ਸਮਾਧੀ ਸਥਲ ਨਹੀਂ ਬਣਵਾਏ ਗਏ। ਸਪੇਰਾ ਸਮਾਜ ਦੇ ਨੇੜੇ ਉਨ੍ਹਾਂ ਲਈ ਸਮਾਧੀ ਸਥਲ ਬਣਵਾਏ ਜਾਣ।