ETV Bharat / bharat

ਉਤਰਾਖੰਡ ਦੀਆਂ ਵਾਦੀਆਂ 'ਚ ਛੁੱਟੀਆਂ ਮਨਾਉਣਗੇ ਧੋਨੀ, ਸਾਕਸ਼ੀ ਨੇ ਦੱਸੇ ਤਾਲਾਬੰਦੀ ਤੋਂ ਬਾਅਦ ਦੇ ਪਲਾਨ - ms dhoni's plan after lock down

ਐਮ.ਐਸ. ਧੋਨੀ ਦੀ ਪਤਨੀ ਸਾਕਸ਼ੀ ਨੇ ਦੱਸਿਆ ਹੈ ਕਿ ਜੇ ਕ੍ਰਿਕਟ ਨਹੀਂ ਹੁੰਦਾ ਤਾਂ ਉਹ ਤਾਲਾਬੰਦੀ ਤੋਂ ਬਾਅਦ ਉਤਰਾਖੰਡ ਜਾਣਗੇ।

sakshi singh dhoni revealed that ms dhoni along with his family will go to uttrakhand
ਉਤਰਾਖੰਡ ਦੀਆਂ ਵਾਦੀਆਂ ਵਿੱਚ ਛੁੱਟੀਆਂ ਮਨਾਉਣਗੇ ਮਾਹੀ
author img

By

Published : Jun 1, 2020, 6:13 PM IST

ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐਮ.ਐਸ. ਧੋਨੀ ਪਿਛਲੇ ਇੱਕ ਸਾਲ ਤੋਂ ਕੌਮਾਂਤਰੀ ਕ੍ਰਿਕਟ ਤੋਂ ਦੂਰ ਹਨ। ਉਹ ਆਖਰੀ ਵਾਰ ਭਾਰਤ ਲਈ ਨਿਉਜ਼ੀਲੈਂਡ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਖੇਡੇ ਸੀ। ਉਸ ਮੈਚ ਵਿੱਚ ਭਾਰਤ ਹਾਰ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਹਨ। ਹੁਣ ਐਤਵਾਰ ਨੂੰ ਧੋਨੀ ਦੀ ਪਤਨੀ ਸਾਕਸ਼ੀ ਸਿੰਘ ਧੋਨੀ ਨੇ ਖੁਲਾਸਾ ਕੀਤਾ ਹੈ ਕਿ ਤਾਲਾਬੰਦੀ ਤੋਂ ਬਾਅਦ ਮਾਹੀ ਦੀ ਯੋਜਨਾ ਕੀ ਹੈ।

ਸਾਕਸ਼ੀ ਨੇ ਦੱਸੇ ਤਾਲਾਬੰਦੀ ਤੋਂ ਬਾਅਦ ਦੇ ਪਲਾਨ

ਮਹੱਤਵਪੂਰਨ ਗੱਲ ਇਹ ਹੈ ਕਿ ਤਾਲਾਬੰਦੀ ਖਤਮ ਹੋਣ ਤੋਂ ਬਾਅਦ ਸਾਕਸ਼ੀ ਨੇ ਧੋਨੀ ਅਤੇ ਉਨ੍ਹਾਂ ਦੀ ਯੋਜਨਾ ਬਾਰੇ ਕਿਹਾ, “ਬੇਸ਼ਕ ਅਸੀਂ ਸੀ.ਐਸ.ਕੇ. ਨੂੰ ਯਾਦ ਕਰ ਰਹੇ ਹਾਂ, ਅਸੀਂ ਨਹੀਂ ਜਾਣਦੇ ਕਿ ਆਈ.ਪੀ.ਐਲ. ਹੋਏਗਾ ਜਾਂ ਨਹੀਂ। ਮੇਰੀ ਧੀ ਵੀ ਪੁੱਛ ਰਹੀ ਹੈ ਕਿ ਇਹ ਕਦੋਂ ਹੋਏਗਾ। ਦੇਖਦੇ ਹਾਂ ਕੀ ਹੋਵੇਗਾ।"

ਉਤਰਾਖੰਡ ਦੀਆਂ ਵਾਦੀਆਂ ਵਿੱਚ ਛੁੱਟੀਆਂ ਮਨਾਉਣਗੇ ਮਾਹੀ
ਉਤਰਾਖੰਡ ਦੀਆਂ ਵਾਦੀਆਂ ਵਿੱਚ ਛੁੱਟੀਆਂ ਮਨਾਉਣਗੇ ਮਾਹੀ

ਉਨ੍ਹਾਂ ਕਿਹਾ ਕਿ ਜੇ ਕ੍ਰਿਕਟ ਨਹੀਂ ਹੈ ਤਾਂ ਪੂਰਾ ਪਰਿਵਾਰ ਉਤਰਾਖੰਡ ਜਾਵੇਗਾ। ਸਾਕਸ਼ੀ ਨੇ ਕਿਹਾ, “ਜੇ ਕ੍ਰਿਕਟ ਹੁੰਦਾ ਹੈ ਤਾਂ ਕ੍ਰਿਕਟ ਹੋਵੇਗਾ ਪਰ ਮਾਹੀ ਅਤੇ ਮੈਂ ਪਹਾੜਾਂ ‘ਤੇ ਜਾਣ ਦੀ ਯੋਜਨਾ ਬਣਾਈ ਹੈ। ਅਸੀਂ ਉਤਰਾਖੰਡ ਜਾਣ ਦੀ ਯੋਜਨਾ ਬਣਾਈ ਹੈ, ਅਸੀਂ ਛੋਟੇ ਪਿੰਡਾਂ ਵਿੱਚ ਰਹਾਂਗੇ। ਅਸੀਂ ਸੜਕ ਰਾਹੀਂ ਜਾਵਾਂਗੇ ਜੋ ਸੁਰੱਖਿਅਤ ਹੈ। ਅਸੀਂ ਜਹਾਜ਼ ਰਾਹੀਂ ਨਹੀਂ ਜਾਵਾਂਗੇ।"

ਸਾਕਸ਼ੀ ਨੇ ਅੱਗੇ ਕਿਹਾ, "ਤੁਸੀਂ ਜਾਣਦੇ ਹੋ ਕਿ ਮਾਹੀ ਕਿਵੇਂ ਹੈ ... ਮਾਹੀ ਇੰਸਟਾਗ੍ਰਾਮ ਲਾਈਵ 'ਤੇ ਗੱਲ ਕਰਨ ਨਹੀਂ ਆਉਂਦੇ। ਮੈਂ ਜਾਣਦੀ ਹਾਂ ਪ੍ਰਸ਼ੰਸਕ ਇਸ ਲਈ ਪਾਗਲ ਹਨ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਸੋਸ਼ਲ ਮੀਡੀਆ' ਤੇ ਲੋਪ੍ਰੋਫਾਈਲ ਹਨ।"

ਇਸ ਦੇ ਨਾਲ ਹੀ ਸਾਕਸ਼ੀ ਨੇ ਧੋਨੀ ਦੇ ਸੰਨਿਆਸ ਦੀ ਖ਼ਬਰ ਬਾਰੇ ਕਿਹਾ, “ਉਹ ਲੋਪ੍ਰੋਫਾਈਲ ਰਹਿੰਦੇ ਹਨ। ਤਾਲਾਬੰਦੀ ਦੌਰਾਨ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਦੂਰ ਹਨ। ਮੈਨੂੰ ਨਹੀਂ ਪਤਾ ਕਿ ਇਹ ਚੀਜ਼ਾਂ ਕਿੱਥੋਂ ਆਈਆਂ ਹਨ। ਮੈਨੂੰ ਬਿਲਕੁਲ ਨਹੀਂ ਪਤਾ। ਜੇ ਤੁਸੀਂ ਸੋਸ਼ਲ ਮੀਡੀਆ 'ਤੇ ਹੋ, ਤਾਂ ਤੁਹਾਨੂੰ ਇਨ੍ਹਾਂ ਚੀਜ਼ਾਂ ਲਈ ਤਿਆਰ ਰਹਿਣਾ ਪਏਗਾ। ਲੋਕਾਂ ਦਾ ਆਪਣਾ ਨਜ਼ਰੀਆ ਹੈ। ਦੋ ਦਿਨ ਪਹਿਲਾਂ ਧੋਨੀ ਨੇ 'ਸੰਨਯਾਸ ਲਿਆ' ਟ੍ਰੈਂਡ ਕਰ ਕੱਖਿਆ ਸੀ, ਜਦੋਂ ਵੀ ਕੁਝ ਹੁੰਦਾ ਹੈ ਤਾਂ ਮੈਨੂੰ ਫੋਨ ਅਤੇ ਐਸ.ਐਮ.ਐਸ. ਆਓਣ ਲੱਗ ਜਾਂਦੇ ਹਨ।"

ETV Bharat Logo

Copyright © 2025 Ushodaya Enterprises Pvt. Ltd., All Rights Reserved.