ਜੈਪੁਰ: ਕਹਿੰਦੇ ਹਨ ਕਿ ਹੁਨਰ ਦੇ ਨਾਲ ਹੌਂਸਲਾ ਹੋਵੇ ਤਾਂ ਸੋਣੇ 'ਤੇ ਸੁਹਾਗਾ ਹੋ ਜਾਂਦਾ ਹੈ। ਕੁਝ ਅਜਿਹੀ ਹੀ ਕਹਾਣੀ ਹੈ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਤ ਰੂਮਾ ਦੇਵੀ ਦੀ ਹੈ। ਰੁਮਾ ਦੇਵੀ ਦਾ ਮੁੱਢਲਾ ਜੀਵਨ ਸੰਘਰਸ਼ਾਂ ਨਾਲ ਭਰਪੂਰ ਰਿਹਾ ਹੈ। ਉਹ ਜ਼ਿਆਦਾ ਸਿਖਿਅਤ ਨਹੀਂ ਹੋ ਪਾਈ ਉਸ ਨੇ ਕਸੀਦਾਕਾਰੀ ਸਿੱਖੀ। ਕਸੀਦਾਕਾਰੀ ਸਿੱਖੀ ਉਸ ਦੇ ਕੰਮ ਵੀ ਆਈ। ਹੌਂਸਲਾ ਰੱਖਿਆ ਤਾਂ ਬਾੜਮੇਰ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਹਾਰਵਰਡ ਯੂਨੀਵਰਸਿਟੀ ਵਿੱਚ ਲੈਕਚਰ ਦੇ ਕੇ ਮਹਿਲਾਵਾਂ ਲਈ ਆਦਰਸ਼ ਵਜੋਂ ਪਛਾਣ ਬਣਾਈ। ਕਸੀਦੇ ਨਾਲ ਸ਼ੁਰੂਆਤ ਕਰਨ ਵਾਲੀ ਰੁਮਾ ਦੇਵੀ ਵੱਡੇ- ਵੱਡੇ ਡਿਜਾਈਨਰਾਂ ਨਾਲ ਦੇਸ਼-ਵਿਦੇਸ਼ 'ਚ ਫੈਸ਼ਨ ਸ਼ੋਅ ਕਰ ਚੁੱਕੀ ਹੈ। ਇਸ 'ਚ ਉਨ੍ਹਾਂ ਦੀ ਟੀਮ ਦੇ ਬਣਾਏ ਕਪੜੀਆਂ ਨੂੰ ਡਿਜਾਈਨਰਾਂ ਤੇ ਮਾਡਲਾਂ ਨੇ ਪੇਸ਼ ਕੀਤੇ।
ਰੁਮਾ ਦੇਵੀ ਨੇ ਕਿਹਾ, 'ਉਸ ਤਰ੍ਹਾਂ ਤਾਂ ਬਹੁਤ ਸਾਰੇ ਅਵਾਰਡ ਮਿਲੇ ਹਨ, ਜ਼ਿਲ੍ਹਾ ਪੱਧਰ 'ਤੇ, ਰਾਜ ਪੱਧਰ 'ਤੇ, ਨਾਰੀ ਸ਼ਕਤੀ ਪੁਰਸਕਾਰ ਰਾਸ਼ਟਰਪਤੀ ਦੇ ਹੱਥੋਂ , ਕਰਮਵੀਰ ਅਵਾਰਡ ਸਣੇ ਕਈ ਅਵਾਰਡ ਮਿਲੇ ਹਨ। ਪਰ ਇਹ ਮੇਰੇ ਇੱਕਲੇ ਦੇ ਨਹੀ ਹਨ 22 ਹਜ਼ਾਰ ਮਹਿਲਾਵਾਂ ਦੇ ਅਵਾਰਡ ਹਨ।'
ਸਾਥੀ ਕਰਮਚਾਰੀ ਸੁਗਨੀ ਦੇਵੀ ਨੇ ਕਿਹਾ, 'ਫੈਸ਼ਨ ਸ਼ੋਅ 'ਚ ਰੁਮਾ ਦੇਵੀ ਨਾਲ ਗਈ ਹਾਂ। ਅਸੀਂ ਪਿੰਡ ਵਿੱਚ ਰਹਿਣ ਵਾਲੇ ਹਾਂ, ਇਸ ਨਾਲ ਅੱਗੇ ਗਏ ਤਾਂ ਸਾਡੇ ਵੱਲੋਂ ਬਣੇ ਕਪੜੇ ਮਾਡਲ ਪਾ ਕੇ ਚਲਦੇ ਹਨ। ਉਸ ਨੂੰ ਵੇਖ ਕੇ ਕਾਫ਼ੀ ਖੁਸ਼ੀ ਹੋਈ।'
ਰੁਮਾ ਦੇਵੀ ਦਾ ਜਨਮ 1988 ਵਿੱਚ ਬਾੜਮੇਰ ਦੇ ਇੱਕ ਛੋਟੇ ਜਿਹੇ ਪਿੰਡ ਰਾਵਤਸਰ ਵਿੱਚ ਹੋਇਆ, ਜਦੋਂ ਉਹ ਚਾਰ ਸਾਲਾਂ ਦੀ ਸੀ, ਤਾਂ ਮਾਂ ਦਾ ਪਰਛਾਵਾਂ ਉਸ ਦੇ ਸਿਰ ਤੋਂ ਉੱਠ ਗਿਆ। 8 ਵੀਂ ਤੱਕ ਔਖੇ ਸੌਖੇ ਸਿੱਖਿਆ ਹਾਸਲ ਕਰਨ ਤੋਂ ਬਾਅਦ ਹੋਰ ਲੱਖਾਂ ਕੁੜੀਆਂ ਵਾਂਗ ਉਨ੍ਹਾਂ ਨੂੰ ਸਕੂਲ ਤੋਂ ਵੱਖ ਕਰ ਦਿੱਤਾ ਗਿਆ ਤੇ 7 ਫੇਰਿਆਂ ਦੇ ਬੰਧਨ 'ਚ ਬੰਣ ਦਿੱਤਾ ਗਿਆ। ਸਹੁਰਿਆਂ ਦੀ ਆਰਥਿਰ ਸਥਿਤੀ ਠੀਕ ਨਹੀਂ ਹੋਣ ਕਾਰਨ ਇਲਾਜ਼ ਦੀ ਕਮੀ 'ਚ 2 ਦਿਨ ਦਾ ਮੁੰਡਾ ਹਮੇਸ਼ਾ ਲਈ ਆਪਣੀ ਮਾਂ ਰੁਪਾ ਦੇਵੀ ਨੂੰ ਅਲਵਿਦਾ ਕਹਿ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਕਰਨ ਦੀ ਠਾਨੀ ਤੇ ਹੁਣ ਤੱਕ ਉਹ 22 ਹਜ਼ਾਰ ਮਹਿਲਾਵਾਂ ਨੂੰ ਰੁਜ਼ਗਾਰ ਦੇ ਚੁੱਕੀ ਹੈ।
ਰੁਮਾ ਦੇਵੀ ਨੇ ਕਿਹਾ, ' ਜਦੋਂ ਮੇਰੇ ਕੋਲ ਪਹਿਲਾਂ ਬੱਚਾ ਸੀ, ਮੇਰੇ ਕੋਲ ਉਸ ਸਮੇਂ ਕੋਈ ਪੈਸਾ ਨਹੀਂ ਸੀ। ਉਸ ਨੂੰ ਮੈਂ ਗੁਆ ਦਿੱਤਾ, ਮੇਰੇ ਪਾਸ ਪੈਸੇ ਹੁੰਦੇ ਤਾਂ ਉਸ ਨੂੰ ਨਹੀਂ ਜਾਣ ਦਿੰਦੀ। ਚੰਗੇ ਹਸਪਤਾਲ 'ਚ ਇਲਾਜ ਕਰਵਾਉਂਦੀ। ਬਾਅਦ 'ਚ ਸੋਚਿਆ ਕਿ ਇਹ ਕੰਮ ਕਰਾਂਗੀ ਤੇ ਕੁਝ ਪੈਸੇ ਕਮਾਉਂਗੀ।'
ਰੁਮਾ ਦੇਵੀ ਨੂੰ ਪਿਛਲੇ ਸਾਲ ਰਾਸ਼ਟਰਪਤੀ ਨੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਇੰਨਾ ਹੀ ਨਹੀਂ, ਕੇਬੀਸੀ ਨੇ ਉਸ ਨੂੰ ਨਾਰੀ ਸ਼ਕਤੀ ਦੀ ਪਛਾਣ ਵਜੋਂ ਪ੍ਰੋਗਰਾਮ ਵਿੱਚ ਬੁਲਾਇਆ ਸੀ ਅਜਿਹੇ ਅਣਗਿਣਤ ਪੁਰਸਕਾਰਾਂ ਨਾਲ ਸਨਮਾਨਤ ਰੁਮਾ ਦੇਵੀ ਦੀ ਅੱਜ ਇੱਕ ਵੱਖ ਪਛਾਣ ਬਣ ਚੁੱਕੀ ਹੈ। ਰੂਮਾ ਦੇਵੀ ਨੂੰ ਅੱਜ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਨਾਰੀ ਸ਼ਕਤੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਅਜਿਹੇ 'ਚ ਸਾਫ਼ ਹੈ ਕਿ ਜੇ ਤੁਹਾਡੇ ਕੋਲ ਹੁਨਰ ਦੇ ਨਾਲ ਹੌਂਸਲਾ ਹੈ ਤਾਂ ਮੰਜ਼ਿਲ ਦੂਰ ਨਹੀਂ ਹੈ।