ਨਵੀਂ ਦਿੱਲੀ : ਰੋਹਿਤ ਸ਼ੇਖਰ ਤਿਵਾਰੀ ਦੀ ਮੌਤ ਨੂੰ ਲੈ ਕੇ ਦਿੱਲੀ ਪੁਲਿਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਦਿੱਲੀ ਪੁਲਿਸ ਨੇ ਰੋਹਿਤ ਦੀ ਮੌਤ ਨੂੰ ਗ਼ੈਰ ਕੁਦਰਤੀ ਕਰਾਰ ਦਿੰਦੇ ਹੋਏ ਕਤਲ ਦਾ ਮਾਮਲਾ ਦੱਸਿਆ ਹੈ।
ਮੀਡੀਆ ਰਿਪੋਰਟ ਦੇ ਮੁਤਾਬਕ ਰੋਹਿਤ ਦੀ ਮੌਤ ਸਬੰਧੀ ਮਾਮਲਾ ਹੁਣ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਰੋਹਿਤ ਦੀ ਮੌਤ ਨੂੰ ਕਤਲ ਦਾ ਮਾਮਲਾ ਦੱਸਿਆ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ ਰੋਹਿਤ ਦੀ ਮੌਤ ਜ਼ਬਰਦਸਤੀ ਨੱਕ ਤੇ ਮੂੰਹ ਘੁੱਟਣ ਕਾਰਨ ਹੋਈ ਸੀ। ਜਿਸ ਕਾਰਨ ਇਸ ਨੂੰ ਕਤਲ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਫ਼ਾਰੈਂਸਿਕ ਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਨੇ ਰੋਹਿਤ ਸ਼ੇਖਰ ਦੇ ਘਰ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੋਹਿਤ ਸ਼ੇਖਰ ਦੀ ਮੌਤ ਦੀ ਵਜ੍ਹਾ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕੀ ਹੈ। ਬੁੱਧਵਾਰ ਨੂੰ ਇੱਕ ਐਮਰਜੈਂਸੀ ਫੋਨ ਕਾਲ ਤੋਂ ਬਾਅਦ ਰੋਹਿਤ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਾਕੇਤ ਦੇ ਮੈਕਸ ਹਸਪਤਾਲ ਲਿਜਾਇਆ ਗਿਆ ਸੀ। ਉਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਰੋਹਿਤ ਦੇ ਨੱਕ ਵਿੱਚੋਂ ਖ਼ੂਨ ਨੱਕ ਤੋਂ ਖ਼ੂਨ ਵੱਗ ਰਿਹਾ ਸੀ।