ਰਾਬਰਟ ਵਾਡਰਾ ਦੀ ਮਾਂ ਮਾਰੀਨ ਵੀ ਜੈਪੁਰ ਦੇ ਭਵਾਨੀ ਸਿੰਘ ਰੋਡ ਸਥਿਤ ਈ.ਡੀ. ਦੇ ਦਫਤਰ 'ਚ ਸਵੇਰੇ 10 ਵਜੇ ਪੇਸ਼ ਹੋਣਗੇ। ਰਾਬਰਟ ਵਾਡਰਾ ਪਿਛਲੇ ਹਫਤੇ ਤੋਂ ਚੌਥੀ ਵਾਰ ਈ.ਡੀ. ਸਾਹਮਣੇ ਪੇਸ਼ ਹੋਣਗੇ। ਪਿਛਲੀ 3 ਵਾਰ ਵਾਡਰਾ ਨਜਾਇਜ਼ ਤਰੀਕੇ ਨਾਲ ਵਿਦੇਸ਼ 'ਚ ਜਾਇਦਾਦ ਖਰੀਦਨ ਦੀ ਆਪਣੀ ਕਥਿਤ ਭੂਮਿਕਾ ਲਈ ਆਪਣੇ ਖਿਲਾਫ ਚੱਲ ਰਹੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਦਿੱਲੀ 'ਚ ਈ.ਡੀ. ਸਾਹਮਣੇ ਪੇਸ਼ ਹੋਏ ਸਨ।
ਜ਼ਿਕਰਯੋਗ ਹੈ ਕਿ ਰਾਬਰਟ ਵਾਡਰਾ ਅਤੇ ਉਨ੍ਹਾਂ ਦੀ ਮਾਂ ਰਾਜਸਥਾਨ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਈਡੀ ਸਾਹਮਣੇ ਪੇਸ਼ ਹੋਣਗੇ। ਅਦਾਲਤ ਨੇ ਉਸ ਸਮੇਂ ਦੋਹਾਂ ਨੂੰ ਈਡੀ ਨਾਲ ਜਾਂਚ 'ਚ ਮਦਦ ਲਈ ਕਿਹਾ ਜਦੋਂ ਉਨ੍ਹਾਂ ਅਦਾਲਤ ਤੋਂ ਈ.ਡੀ. ਨੂੰ ਇਹ ਹੁਕਮ ਦੇਣ ਦੀ ਮੰਗ ਕੀਤੀ ਕਿ ਉਹ ਉਨ੍ਹਾਂ ਖਿਲਾਫ ਕੋਈ ਸਖ਼ਤ ਕਾਰਵਾਈ ਨਾ ਕਰੇ।
ਪਿਛਲੇ ਹਫਤੇ ਈ.ਡੀ. ਨੇ ਦਿੱਲੀ 'ਚ 3 ਵੱਖ ਵੱਖ ਦਿਨਾਂ 'ਚ ਕੁੱਲ ਮਿਲਾ ਕੇ ਤਕਰਿਬਨ 24 ਘੰਟੇ ਰਾਬਰਟ ਵਾਡਰਾ ਤੋਂ ਪੁੱਛਗਿੱਛ ਕੀਤੀ। ਬੀਕਾਨੇਰ ਵਾਲੇ ਮਾਮਲੇ 'ਚ ਈ.ਡੀ. ਨੇ ਵਾਡਰਾ ਨੂੰ 3 ਵਾਰ ਤਲਬ ਕੀਤਾ ਸ, ਪਰ ਉਹ ਪੇਸ਼ ਨਹੀਂ ਹੋਏ ਤੇ ਉਨ੍ਹਾਂ ਅਦਾਲਦ ਦਾ ਰੁਖ਼ ਕੀਤਾ ਸੀ।