ਉੜੀਸਾ : ਭੁਨੇਸ਼ਵਰ ਰੇਲਵੇ ਸਟੇਸ਼ਨ ਉੱਤੇ ਇੱਕ ਵਿਅਕਤੀ ਕੋਲੋਂ ਇੱਕ ਸੱਪ ਬਰਾਮਦ ਕੀਤਾ ਗਿਆ। ਇਹ ਸੱਪ ਉੱਡਣ ਦੀ ਸਮਰਥਾ ਅਤੇ ਦੁਰਲੱਭ ਪ੍ਰਜਾਤੀ ਦਾ ਹੈ।
ਜਾਣਕਾਰੀ ਮੁਤਾਬਕ ਮੁਲਜ਼ਮ ਲੋਕਾਂ ਨੂੰ ਸੱਪ ਵਿਖਾ ਆਪਣੀ ਰੋਜ਼ੀ -ਰੋਟੀ ਕਮਾਉਂਦਾ ਹੈ। ਕਥਿਤ ਤੌਰ 'ਤੇ ਪੱਛਮੀ ਬੰਗਾਲ ਦੇ ਆਸਨਸੋਲ ਤੋਂ ਇੱਕ ਰੇਲਗੱਡੀ ਰਾਹੀਂ ਸੱਪਾਂ ਦੀ ਤਸਕਰੀ ਕੀਤੀ ਜਾ ਰਹੀ ਸੀ। ਉਸ ਵੇਲੇ ਰੇਲਗੱਡੀ ਸਫ਼ਰ ਕਰਨ ਵਾਲੇ ਯਾਤਰੀਆਂ ਨੇ ਸੱਪ ਨੂੰ ਵੇਖਿਆ ਅਤੇ ਸਨੇਕ ਹੈਲਪਲਾਈਨ ਉੱਤੇ ਫੋਨ ਕਰ ਦਿੱਤਾ। ਮੁਲਜ਼ਮ ਕੋਲੋਂ ਸੱਪ ਨੂੰ ਬਚਾ ਲਿਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਚੰਦਾਕਾ ਜੰਗਲ ਵਿੱਚ ਛੱਡ ਦਿੱਤਾ ਗਿਆ।
ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ "ਇੰਝ ਜੰਗਲੀ ਜੀਵਾਂ ਖ਼ੁਦ ਦੇ ਕੋਲ ਰੱਖਣ ਜੰਗਲੀ ਜੀਵਾਂ ਦੇ ਸੁਰੱਖਿਆ ਐਕਟ ਦੇ ਤਹਿਤ ਅਪਰਾਧ ਹੈ, ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।"।
ਉਨ੍ਹਾਂ ਕਿਹਾ ਕਿ ਦੁਰਲੱਭ ਪ੍ਰਜਾਤੀ ਦੇ ਜੀਵਾਂ ਦੇ ਸੁਰੱਖਿਆ ਐਕਟ ਦੇ ਤਹਿਤ ਦੁਰਲੱਭ ਪ੍ਰਜਾਤੀ ਦੇ ਜੰਗਲੀ ਜੀਵਾਂ, ਵੱਖ-ਵੱਖ ਕਿਸਮਾਂ ਦੇ ਸੱਪਾਂ ਨੂੰ ਸੁਰੱਖਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉੱਡਣ ਵਾਲੇ ਸੱਪ ਆਪਣੇ ਪਰਾਂ ਦੀ ਮਦਦ ਨਾਲ ਘੱਟ ਸਮੇਂ ਵਿੱਚ ਲੰਬੀ ਦੂਰੀ ਤੈਅ ਕਰ ਸਕਦੇ ਅਤੇ ਅਸਾਨੀ ਨਾਲ ਭੱਜ ਸਕਦੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਤ ਜੰਗਲੀ ਜੀਵਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਜ਼ਬਰਨ ਬੰਧਕ ਬਣਾ ਕੇ ਰੱਖਣਾ ਕਾਨੂੰਨੀ ਤੌਰ 'ਤੇ ਅਪਰਾਧ ਮੰਨਿਆ ਜਾਂਦਾ ਹੈ।