ਹੈਦਰਾਬਾਦ: ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਕਾਰਨ ਤੇਲੰਗਾਨਾ ਵਿੱਚ ਜਨ-ਜੀਵਨ ਅਸਤ ਵਿਅਸਤ ਹੋ ਗਿਆ ਹੈ। ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਰਾਮੋਜੀ ਗਰੁੱਪ ਨੇ ਪੀੜਤਾਂ ਲਈ ਰਾਜ ਸਰਕਾਰ ਨੂੰ 5 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਹੈ। ਉਨ੍ਹਾਂ ਨੇ ਇਹ ਰਕਮ ਮੁੱਖ ਮੰਤਰੀ ਰਾਹਤ ਫੰਡ ਵਿੱਚ ਜਮ੍ਹਾਂ ਕਰਵਾਈ ਹੈ।
ਰਾਮੋਜੀ ਗਰੁੱਪ ਦੇ ਇੱਕ ਨੁਮਾਇੰਦੇ ਨੇ ਅੱਜ ਤੇਲੰਗਾਨਾ ਆਈ.ਟੀ. ਅਤੇ ਸ਼ਹਿਰੀ ਵਿਕਾਸ ਮੰਤਰੀ ਕੇ.ਟੀ. ਰਾਮਾ ਰਾਓ ਨੂੰ 5 ਕਰੋੜ ਰੁਪਏ ਦਾ ਚੈੱਕ ਸੌਂਪਿਆ ਹੈ।
ਪਿਛਲੇ ਕੁਝ ਦਿਨਾਂ ਤੋਂ ਤੇਲੰਗਾਨਾ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਹੈ। ਇਸ ਤਬਾਹੀ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਗਏ, ਬਹੁਤ ਸਾਰੇ ਲੋਕਾਂ ਦੇ ਕੰਮ ਪ੍ਰਭਾਵਿਤ ਹੋਏ ਹਨ। ਹੈਦਰਾਬਾਦ ਸਥਿਤ ਰਾਮੋਜੀ ਗਰੁੱਪ ਮੁਸੀਬਤ ਦੇ ਸਮੇਂ ਸਹਾਇਤਾ ਲਈ ਅੱਗੇ ਆਇਆ ਹੈ।
ਰਾਮੋਜੀ ਗਰੁੱਪ ਆਫ਼ ਕੰਪਨੀ ਦੇ ਚੇਅਰਮੈਨ ਰਾਮੋਜੀ ਰਾਓ ਨੇ ਹੈਦਰਾਬਾਦ ਵਿੱਚ ਭਾਰੀ ਮੀਂਹ ਨਾਲ ਪੀੜਤ ਲੋਕਾਂ ਦੀ ਸਹਾਇਤਾ ਲਈ 5 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਰਾਮੋਜੀ ਗਰੁੱਪ ਦੇ ਇੱਕ ਨੁਮਾਇੰਦੇ ਨੇ ਇਸ ਰਕਮ ਦਾ ਚੈੱਕ ਅੱਜ ਤੇਲੰਗਾਨਾ ਦੇ ਕੈਬਿਨੇਟ ਮੰਤਰੀ ਕੇ.ਟੀ. ਰਾਮਾ ਰਾਓ ਨੂੰ ਸੌਂਪਿਆ।
ਦੱਸ ਦੇਈਏ ਕਿ ਰਾਮੋਜੀ ਗਰੁੱਪ ਇਸ ਤੋਂ ਪਹਿਲਾਂ ਵੀ ਕਈ ਕੁਦਰਤੀ ਆਫ਼ਤਾਂ ਵਿੱਚ ਤੇਲੰਗਾਨਾ, ਕੇਰਲ ਸਮੇਤ ਹੋਰ ਸੂਬਿਆਂ ਦੀ ਸਹਾਇਤਾ ਕਰ ਚੁੱਕਾ ਹੈ।