ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੀ ਇੱਕ ਅਹਿਮ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਅੱਜ ਰੂਸ ਲਈ ਰਵਾਨਾ ਹੋ ਗਏ ਹਨ। ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਖੇਤਰੀ ਸੁਰੱਖਿਆ ਦ੍ਰਿਸ਼ ਅਤੇ ਭੂ-ਰਣਨੀਤਕ ਵਿਕਾਸ ਬਾਰੇ ਕਾਨਫਰੰਸ ਵਿੱਚ ਵਿਚਾਰ ਚਰਚਾ ਹੋ ਸਕਦੀ ਹੈ।
ਰੱਖਿਆ ਮੰਤਰੀ ਦੇ ਦਫ਼ਤਰ ਨੇ ਕਿਹਾ ਸੀ, “ਰੱਖਿਆ ਮੰਤਰੀ ਰਾਜਨਾਥ ਸਿੰਘ ਬੁੱਧਵਾਰ ਨੂੰ ਰੂਸ ਦੇ ਤਿੰਨ ਦਿਨਾਂ ਦੌਰੇ ‘ਤੇ ਮਾਸਕੋ ਲਈ ਰਵਾਨਾ ਹੋਣਗੇ। ਉਹ ਆਪਣੀ ਯਾਤਰਾ ਦੌਰਾਨ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੇ ਰੱਖਿਆ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਹੋਣਗੇ। ”
-
Raksha Mantri Shri @rajnathsingh will leave for Moscow tomorrow on a three day visit to Russia. He will attend the Shanghai Cooperation Organization (SCO) Defence Ministers’ meeting during his visit.
— रक्षा मंत्री कार्यालय/ RMO India (@DefenceMinIndia) September 1, 2020 " class="align-text-top noRightClick twitterSection" data="
">Raksha Mantri Shri @rajnathsingh will leave for Moscow tomorrow on a three day visit to Russia. He will attend the Shanghai Cooperation Organization (SCO) Defence Ministers’ meeting during his visit.
— रक्षा मंत्री कार्यालय/ RMO India (@DefenceMinIndia) September 1, 2020Raksha Mantri Shri @rajnathsingh will leave for Moscow tomorrow on a three day visit to Russia. He will attend the Shanghai Cooperation Organization (SCO) Defence Ministers’ meeting during his visit.
— रक्षा मंत्री कार्यालय/ RMO India (@DefenceMinIndia) September 1, 2020
ਦੱਸ ਦੇਈਏ ਕਿ ਰੱਖਿਆ ਮੰਤਰੀਆਂ ਦੀ ਐਸਸੀਓ ਕਾਨਫਰੰਸ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਇਸ ਦੇ 2 ਮੈਂਬਰ ਦੇਸ਼ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿੱਚ ਰੁਕਾਵਟ ਦੀ ਸਥਿਤੀ ਹੈ। ਰਾਜਨਾਥ ਸਿੰਘ ਦੀ ਇਹ ਦੂਜੀ ਰੂਸ ਯਾਤਰਾ ਹੈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ 24 ਜੂਨ ਨੂੰ ਮਾਸਕੋ ਵਿੱਚ ਵਿਕਟੋਰੀ ਡੇਅ ਪਰੇਡ ਵਿੱਚ ਸ਼ਾਮਲ ਹੋਣ ਲਈ ਰੂਸ ਦੌਰੇ 'ਤੇ ਗਏ ਸਨ।
ਰੂਸ ਨੇ 10 ਸਤੰਬਰ ਨੂੰ ਹੋਣ ਵਾਲੇ ਐਸਸੀਓ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਵੀ ਸੱਦਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਬੀਤੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।