ਨਵੀਂ ਦਿੱਲੀ: ਹਵਾਈ ਫ਼ੌਜ ਦਾ ਕਮਾਂਡਰ ਸੰਮੇਲਨ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਹਵਾਈ ਸੈਨਾ ਦਾ ਯੋਗਦਾਨ ਕਾਫ਼ੀ ਸ਼ਲਾਘਾਯੋਗ ਰਿਹਾ ਹੈ। ਇਸ ਚੁਣੌਤੀ ਭਰੇ ਦੌਰ ਵਿੱਚ ਭਾਰਤੀ ਹਵਾਈ ਫ਼ੌਜ ਦੀ ਭੂਮੀਕਾ ਨੂੰ ਰਾਸ਼ਟਰ ਯਾਦ ਰੱਖੇਗਾ।
ਉਨ੍ਹਾਂ ਨੇ ਕਿਹਾ ਕਿ ਲੱਦਾਖ ਦੀ ਸਥਿਤੀ ਦੇ ਮੱਦੇਨਜ਼ਰ ਮੁੱਢਲੇ ਪੱਧਰ ਉੱਤੇ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਨਾਲ ਵਿਰੋਧੀਆਂ ਨੂੰ ਸਖ਼ਤ ਸੰਦੇਸ਼ ਪਹੁੰਚੇਗਾ।
ਦੱਸ ਦਈਏ ਕਿ ਭਾਰਤੀ ਹਵਾਈ ਫ਼ੌਜ ਦੇ ਸੀਨੀਅਰ ਅਧਿਕਾਰੀ ਇਸ ਤਿੰਨ ਦਿਨਾਂ ਸੰਮੇਲਨ ਦੌਰਾਨ ਦੋਵਾਂ ਪਾਸੇ ਤੋਂ ਉਭਰਨਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਇਲਾਵਾ ਚੁਣੌਤੀਆਂ ਨਾਲ ਜੂਝ ਰਹੀ ਭਾਰਤੀ ਹਵਾਈ ਫ਼ੌਜ, ਲੜਾਕੂ ਜਹਾਜ਼ਾ ਦੀ ਕਮੀ, ਖ਼ਾਸ ਬਲ ਦੀ ਤੈਨਾਤੀ, ਬਿਨ੍ਹਾਂ ਵਿਅਕਤੀ ਤੋਂ ਚੱਲਣ ਵਾਲੇ ਹਵਾਈ ਸਾਧਨਾਂ ਦੀ ਲੋੜ ਤੇ ਯੋਗ ਹੋਣ ਦੇ ਲਈ ਏਅਰਲਿਫ਼ਟ ਦੀ ਸਮਰੱਥਾ ਵਧਾਉਣ ਉੱਤੇ ਚਰਚਾ ਕਰਨਗੇ।