ETV Bharat / bharat

ਰਾਜਸਥਾਨ 'ਚ ਸਿਆਸੀ ਹਲਚਲ: ਕੁੱਝ ਘੰਟਿਆਂ 'ਚ ਸਾਫ਼ ਹੋਵੇਗੀ ਰਾਜਸਥਾਨ ਦੀ ਤਸਵੀਰ - ਸਚਿਨ ਪਾਇਲਟ

ਰਾਜਸਥਾਨ 'ਚ ਸਿਆਸੀ ਸੰਕਟ ਲਗਾਤਾਰ ਜਾਰੀ ਹੈ। ਕਾਂਗਰਸ ਵਿਧਾਇਕ ਦਲ ਦੀ ਸੋਮਵਾਰ ਸਵੇਰੇ 10.30 ਵਜੇ ਬੈਠਕ ਹੋਵੇਗੀ, ਜਿਸ 'ਚ ਗਹਿਲੋਤ ਸਰਕਾਰ ਦੇ ਭਵਿੱਖ ਦਾ ਫ਼ੈਸਲਾ ਹੋਵੇਗਾ।

ਰਾਜਸਥਾਨ 'ਚ ਸਿਆਸੀ ਹਲਚਲ
ਰਾਜਸਥਾਨ 'ਚ ਸਿਆਸੀ ਹਲਚਲ
author img

By

Published : Jul 13, 2020, 8:06 AM IST

Updated : Jul 13, 2020, 8:20 AM IST

ਰਾਜਸਥਾਨ: ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਿਚਕਾਰ ਚਲ ਰਹੀ ਤਕਰਾਰ ਕਾਰਨ ਸਰਕਾਰ 'ਤੇ ਖ਼ਤਰਾ ਮੰਡਰਾ ਰਿਹਾ ਹੈ। ਸੂਬੇ 'ਚ ਵਿਗੜ ਰਹੀ ਰਾਜਨੀਤਿਕ ਸਥਿਤੀ ਦੇ ਮੱਦੇਨਜ਼ਰ, ਕਾਂਗਰਸ ਹਾਈ ਕਮਾਨ ਨੇ ਪਾਰਟੀ ਦੇ ਤਿੰਨ ਆਗੂਆਂ ਨੂੰ ਜੈਪੁਰ ਭੇਜਿਆ ਹੈ। ਇਸ ਦੇ ਨਾਲ ਹੀ, ਕਾਂਗਰਸ ਵਿਧਾਇਕ ਦਲ ਦੀ ਅੱਜ ਸਵੇਰ 10.30 ਵਜੇ ਬੈਠਕ ਹੋਵੇਗੀ, ਜਿਸ 'ਚ ਗਹਿਲੋਤ ਸਰਕਾਰ ਦੇ ਭਵਿੱਖ ਦਾ ਫ਼ੈਸਲਾ ਹੋਵੇਗਾ ।

ਸਚਿਨ ਪਾਇਲਟ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਸ਼ਾਮਲ ਨਹੀਂ ਹੋਣਗੇ। ਪਾਇਲਟ ਖੇਮੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਮਰਥਨ ਵਿਚ 30 ਵਿਧਾਇਕ ਹਨ। ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਗਹਿਲੋਤ ਦੇ ਖੇਮੇ ਨੇ 100 ਤੋਂ ਵੱਧ ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਭਾਜਪਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਸਚਿਨ ਪਾਇਲਟ ਦੇ ਸੰਪਰਕ ਵਿੱਚ ਨਹੀਂ ਹਨ, ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ।

ਕਾਂਗਰਸ ਦੀ ਪ੍ਰੈਸ ਕਾਨਫਰੰਸ

ਜੈਪੁਰ 'ਚ ਮੁੱਖ ਮੰਤਰੀ ਆਵਾਸ ਸਥਾਨ 'ਤੇ ਅਵਿਨਾਸ਼ ਪਾਂਡੇ, ਰਣਦੀਪ ਸੁਰਜੇਵਾਲਾ ਅਤੇ ਅਜੇ ਮਾਕਨ ਪ੍ਰੈਸ ਵਾਰਤਾ ਕਰ ਰਹੇ ਹਨ। 109 ਵਿਧਾਇਕ ਆਪਣੇ ਸਮਰਥਨ ਦੀ ਚਿੱਠੀ ਮੁੱਖ ਮੰਤਰੀ ਨੂੰ ਦੇ ਚੁੱਕੇ ਹਨ। ਅੱਜ ਸਵੇਰ ਵਿਧਾਇਕ ਦਲ ਦੀ ਬੈਠਕ ਹੈ ਜਿਸ ਨੂੰ ਲੈ ਕੇ ਵ੍ਹਿਪ ਜਾਰੀ ਕਰ ਦਿੱਤਾ ਗਿਆ ਹੈ। ਬੈਠਕ 'ਚ ਸ਼ਾਮਲ ਨਾ ਹੋਣ ਵਾਲੇ ਵਿਧਾਇਕਾਂ 'ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ, ਅਤੇ ਵ੍ਹਿਪ ਦੀ ਉਲੰਘਣਾ ਕਰਨ 'ਤੇ ਪਾਰਟੀ ਦੀ ਮੈਂਬਰਸ਼ਿਪ ਵੀ ਖ਼ਤਮ ਕੀਤੀ ਜਾ ਸਕਦੀ ਹੈ।

ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ ਸਚਿਨ ਪਾਇਲਟ

ਸੁਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਚਿਨ ਪਾਇਲਟ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ। ਅੱਜ ਸਵੇਰ ਪਾਇਲਟ ਭਾਜਪਾ ਮੁਖੀ ਜੇਪੀ ਨੱਡਾ ਨਾਲ ਵੀ ਗੱਲਬਾਤ ਕਰ ਸਕਦੇ ਹਨ।

ਸਚਿਨ ਪਾਇਲਟ ਨੂੰ ਝਟਕਾ

ਸਚਿਨ ਪਾਇਲਟ ਦਾ ਇਕ ਹੋਰ ਸਾਥੀ ਪ੍ਰਸ਼ਾਂਤ ਬੈਰਵਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਮਿਲਣ ਪਹੁੰਚੇ ਹਨ। ਪ੍ਰਸ਼ਾਂਤ ਬੈਰਵਾ ਨੇ ਕਿਹਾ ਕਿ ਮੈਂ ਸਚਿਨ ਪਾਇਲਟ ਦਾ ਸਨਮਾਨ ਕਰਦਾ ਹਾਂ, ਪਰ ਜੇ ਉਹ ਭਾਜਪਾ ਵਿੱਚ ਜਾਂਦੇ ਹਨ ਤਾਂ ਮੈਂ ਉਨ੍ਹਾਂ ਨਾਲ ਨਹੀਂ ਜਾਵਾਂਗਾ।

ਕਾਂਗਰਸ ਦੇ ਤਿੰਨ ਵਿਧਆਇਕ ਦਿੱਲੀ ਤੋਂ ਪਹੁੰਚੇ ਜੈਪੁਰ

ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ, ਅਜੇ ਮਾਕਨ ਅਤੇ ਅਵਿਨਾਸ਼ ਪਾਂਡੇ ਜੈਪੁਰ ਵਿਖੇ ਮੁੱਖ ਮੰਤਰੀ ਨਿਵਾਸ 'ਤੇ ਪਹੁੰਚ ਗਏ ਹਨ। ਅਵਿਨਾਸ਼ ਪਾਂਡੇ ਨੇ ਕਿਹਾ ਹੈ ਕਿ ਉਹ ਸਚਿਨ ਪਾਇਲਟ ਨਾਲ ਗੱਲਬਾਤ ਕਰਨਗੇ। ਅਵਿਨਾਸ਼ ਪਾਂਡੇ ਕਾਂਗਰਸ ਦੇ ਜਨਰਲ ਸਕੱਤਰ ਹਨ ਅਤੇ ਰਾਜਸਥਾਨ ਦੇ ਇੰਚਾਰਜ ਹਨ। ਦੱਸਣਯੋਗ ਹੈ ਕਿ ਤਿੰਨਾਂ ਹੀ ਆਗੂਆਂ ਨੂੰ ਭੇਜਣ ਦਾ ਫ਼ੈਸਲਾ ਸੋਨੀਆ ਗਾਂਧੀ ਨੇ ਲਿਆ ਹੈ।

ਸਚਿਨ ਪਾਇਲਟ ਦੇ ਤਿੰਨ ਕਰੀਬੀ ਗਹਿਲੋਤ ਦੇ ਨਾਲ

ਇਸ ਤੋਂ ਪਹਿਲਾਂ ਸਚਿਨ ਪਾਇਲਟ ਦੇ ਦੋਸਤ ਦਾਨਿਸ਼ ਅਬਰਾਰ, ਚੇਤਨ ਡੂਡੀ ਅਤੇ ਰੋਹਿਤ ਬੋਹਰਾ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚੇ ਅਤੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਾਡਾ ਵਿਸ਼ਵਾਸ ਮੁੱਖ ਮੰਤਰੀ ਅਸ਼ੋਕ ਗਹਿਲੋਤ 'ਤੇ ਹੈ। ਅਸੀਂ ਆਪਣੇ ਨਿੱਜੀ ਕੰਮ ਤੋਂ ਦਿੱਲੀ ਗਏ ਸੀ।

ਤਿੰਨਾਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ 'ਚ ਸਚਿਨ ਪਾਇਲਟ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ। ਇਹ ਅਸ਼ੋਕ ਗਹਿਲੋਤ ਦੀ ਵੱਡੀ ਸਫਲਤਾ ਮੰਨੀ ਜਾਂਦੀ ਹੈ ਕਿਉਂਕਿ ਤਿੰਨੋਂ ਵਿਧਾਇਕ ਸਚਿਨ ਪਾਇਲਟ ਦੇ ਕਰੀਬੀ ਦੋਸਤ ਹਨ।

ਸਿੰਧਿਆ ਨੇ ਕੀਤਾ ਪਾਇਲਟ ਦਾ ਸਮਰਥਨ

ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਏ ਜੋਤੀਰਾਦਿੱਤਿਆ ਸਿੰਧਿਆ ਨੇ ਪਾਇਲਟ ਦਾ ਮਸਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਨੂੰ ਪਾਰਟੀ ਤੋਂ ਦਰ ਕਿਨਾਰ ਕਰਨ 'ਤੇ ਮੈਂ ਦੁਖੀ ਹਾਂ। ਉਨਾਂ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਾਰਟੀ 'ਚ ਕਾਬਲੀਅਤ ਅਤੇ ਸਮਰੱਥਾ ਕੋਈ ਮਹੱਤਵ ਨਹੀਂ ਰੱਖਦਾ।

ਸਿੱਬਲ ਨੇ ਪ੍ਰਗਟਾਈ ਚਿੰਤਾ

ਰਾਜਸਥਾਨ 'ਚ ਕਾਂਗਰਸ ਦੇ ਸੰਕਟ 'ਤੇ ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਚਿੰਤਾ ਪ੍ਰਗਟਾਈ ਹੈ ਉਨ੍ਹਾਂ ਕਿਹਾ ਅਸੀਂ ਕਦੋ ਜਾਗਾਂਗ?

ਕਿਓ ਮਚਿਆ ਸਿਆਸੀ ਘਮਾਸਾਨ

ਦੱਸਣਯੋਗ ਹੈ ਕਿ ਆਗੂਆਂ ਦੀ ਖਰੀਦ ਦੇ ਮਾਮਲੇ ਵਿੱਚ ਰਾਜਸਥਾਨ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਨੇ ਡਿਪਟੀ ਸੀਐੱਮ ਸਚਿਨ ਪਾਇਲਟ ਨੂੰ ਨੋਟਿਸ ਭੇਜਿਆ ਗਿਆ ਸੀ ਜਿਸ ਨੂੰ ਲੈ ਕੇ ਪਾਇਲਟ 'ਚ ਨਾਰਾਜ਼ਗੀ ਹੈ। ਪਾਇਲਟ ਖੇਮੇ ਦਾ ਕਹਿਣਾ ਹੈ ਕਿ ਡਿਪਟੀ ਮੁੱਖ ਮੰਤਰੀ ਤੋਂ ਪੁੱਛਗਿੱਛ ਲਈ ਐਸਓਜੀ ਦਾ ਨੋਟਿਸ ਸਵੀਕਾਰ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਗਹਿਲੋਤ ਖੇਮਾ ਸਚਿਨ ਪਾਇਲਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

Last Updated : Jul 13, 2020, 8:20 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.