ETV Bharat / bharat

ਪੰਜਾਬ ਪੁਲਿਸ ਨੇ ਹਿਜ਼ਬੁਲ ਕਮਾਂਡਰ ਨਾਇਕੂ ਦੇ 2 ਐਸੋਸੀਏਟ ਕੀਤੇ ਕਾਬੂ

author img

By

Published : May 7, 2020, 8:03 PM IST

Updated : May 7, 2020, 8:26 PM IST

ਪੰਜਾਬ ਪੁਲਿਸ ਨੇ ਹਿਜ਼ਬੁਲ ਕਮਾਂਡਰ ਨਾਇਕੂ ਦੇ 2 ਐਸੋਸੀਏਟ ਕੀਤੇ ਕਾਬੂ
ਪੰਜਾਬ ਪੁਲਿਸ ਨੇ ਹਿਜ਼ਬੁਲ ਕਮਾਂਡਰ ਨਾਇਕੂ ਦੇ 2 ਐਸੋਸੀਏਟ ਕੀਤੇ ਕਾਬੂ

19:55 May 07

ਚੰਡੀਗੜ੍ਹ: ਇੱਕ ਵੱਡੇ ਖੁਲਾਸੇ ਵਿੱਚ, ਪੰਜਾਬ ਪੁਲਿਸ ਨੇ ਮ੍ਰਿਤਕ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ, ਰਿਆਜ਼ ਅਹਿਮਦ ਨਾਇਕੂ ਦੇ ਨਜ਼ਦੀਕੀ ਸਾਥੀ ਹਿਲਾਲ ਅਹਿਮਦ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਕੇ ਉਸ ਦੀ ਨਿਸ਼ਾਨ ਦੇਹੀ 'ਤੇ ਨਾਇਕੂ ਦੇ ਅੰਤਰ-ਰਾਜ ਸੰਪਰਕਾਂ ਨੂੰ ਟਰੇਸ ਕੀਤਾ ਹੈ।

ਅਪਰਾਧਾਂ ਦੀ ਗੰਭੀਰਤਾ ਅਤੇ ਸਰਹੱਦ ਪਾਰੋਂ ਪੰਜਾਬ ਤੋਂ ਇਲਾਵਾ ਮਾਮਲੇ ਦੀ ਉਲੰਘਣਾ ਨੂੰ ਦੇਖਦਿਆਂ ਕੇਂਦਰ ਨੇ ਐਨ.ਆਈ.ਏ. ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਇਸ ਮਾਮਲੇ ਦੀ ਹੋਰ ਪੜਤਾਲ ਕਰਨ, ਜਿਸ ਵਿੱਚ ਜੰਮੂ-ਕਸ਼ਮੀਰ ਰਾਹੀਂ ਸਰਹੱਦ ਪਾਰ ਵੀ ਸੰਪਰਕ ਹਨ।

ਇਸ ਤੋਂ ਪਹਿਲਾਂ ਵਾਗੇ ਨੂੰ 25 ਅਪ੍ਰੈਲ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਜਿਸ ਨੇ ਬਾਅਦ ਵਿੱਚ ਕੇਂਦਰ ਅਤੇ ਜੰਮੂ ਕਸ਼ਮੀਰ ਸਰਕਾਰ ਨਾਲ ਆਪਣੇ ਖੁਲਾਸਿਆਂ ਦਾ ਵੇਰਵਾ ਸਾਂਝਾ ਕੀਤਾ ਸੀ। ਡੀਜੀਪੀ ਦਿਨਕਰ ਗੁਪਤਾ ਨੇ ਗ੍ਰਿਫਤਾਰੀਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਵਾਗੇ ਦੀ ਨਿਸ਼ਾਨਦੇਹੀ 'ਤੇ ਦੋਵਾਂ ਨੂੰ ਕਾਬੂ ਕੀਤਾ ਗਿਆ ਸੀ। ਹਿਲਾਲ ਅਹਿਮਦ ਵਾਹਗੇ ਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਗਿਆ ਸੀ, ਜਿੱਥੇ ਉਹ ਕਸ਼ਮੀਰ ਘਾਟੀ ਵਿੱਚ ਹਿਜ਼ਬੁਲ ਕਮਾਂਡਰ ਰਿਆਜ਼ ਅਹਿਮਦ ਨਾਇਕੂ ਦੇ ਨਿਰਦੇਸ਼ਾਂ 'ਤੇ ਅੰਮ੍ਰਿਤਸਰ ਤੋਂ ਪੈਸਾ ਇਕੱਠਾ ਕਰਨ ਆਇਆ ਸੀ।

ਗ੍ਰਿਫਤਾਰ ਕੀਤੇ ਗਏ ਦੋਵਾਂ ਅੱਤਵਾਦੀਆਂ ਦੀ ਪਛਾਣ ਬਿਕਰਮ ਸਿੰਘ ਉਰਫ ਵਿੱਕੀ ਅਤੇ ਮਨਿੰਦਰ ਸਿੰਘ ਉਰਫ ਮਨੀ ਵਜੋਂ ਹੋਈ ਹੈ ਜੋ ਕਿ ਦੋਵੇਂ ਅੰਮ੍ਰਿਤਸਰ ਦੇ ਹੀ ਵਾਸੀ ਹਨ। ਪੁਲਿਸ ਨੇ 1 ਕਿਲੋ ਹੈਰੋਇਨ ਸਮੇਤ ਉਨ੍ਹਾਂ ਦੇ ਕਬਜ਼ੇ ਵਿਚੋਂ 32 ਲੱਖ ਰੁਪਏ ਦੀ ਭਾਰਤੀ ਕਰੰਸੀ ਵੀ ਕਾਬੂ ਕੀਤੀ। ਜਦਕਿ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਸਮੇਂ ਉਨ੍ਹਾਂ ਘਰੋਂ 20 ਲੱਖ ਰੁਪਏ ਨਕਦ ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਸਨ।  

ਡੀਜੀਪੀ ਨੇ ਦੱਸਿਆ ਕਿ ਬਿਕਰਮ ਸਿੰਘ ਵਿੱਕੀ ਇੱਕ ਸਕੂਟੀ ‘ਤੇ ਰੁਪਏ ਲੈ ਕੇ ਆਇਆ ਸੀ। ਰਣਜੀਤ ਸਿੰਘ ਚੀਤਾ, ਇਕਬਾਲ ਸਿੰਘ ਸ਼ੇਰਾ ਅਤੇ ਸਰਵਣ ਸਿੰਘ ਦੇ ਨਿਰਦੇਸ਼ਾਂ 'ਤੇ ਹਿਲਾਲ ਅਹਿਮਦ ਨੂੰ 29 ਲੱਖ ਦੀ ਨਕਦ ਰਾਸ਼ੀ ਦਿੱਤੀ ਗਈ।  

ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਇਹ ਪਤਾ ਚੱਲਿਆ ਕਿ ਬਿਕਰਮ ਅਤੇ ਮਨਿੰਦਰ ਦੋਵੇਂ ਉਨ੍ਹਾਂ ਦੇ ਚਚੇਰਾ ਭਰਾ (ਮਾਸੀ ਦੇ ਬੇਟੇ) ਰਣਜੀਤ ਸਿੰਘ ਚੀਤਾ, ਇਕਬਾਲ ਸਿੰਘ ਸ਼ੇਰਾ ਅਤੇ ਸਰਵਣ ਸਿੰਘ ਸਮੇਤ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਦੇ ਹਨ। 

Last Updated : May 7, 2020, 8:26 PM IST

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.