ETV Bharat / bharat

ਪ੍ਰਦਰਸ਼ਨਕਾਰੀ ਕਿਸਾਨ ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਡਟੇ - protesting farmers in delhi's burari maidan

ਕਿਸਾਨ ਲਗਾਤਾਰ ਕਾਫ਼ਲਿਆਂ ਨਾਲ ਵੱਡੀ ਗਿਣਤੀ ਵਿੱਚ ਬੁਰਾੜੀ ਮੈਦਾਨ ਵਿੱਚ ਪੁੱਜ ਰਹੇ ਹਨ ਅਤੇ ਟਰੈਕਟਰ-ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਈਟੀਵੀ ਭਾਰਤ ਵੱਲੋਂ ਬੁਰਾੜੀ ਮੈਦਾਨ ਦਾ ਮੌਕਾ ਵੇਖਿਆ ਗਿਆ ਤਾਂ ਕਿਸਾਨਾਂ ਵਿੱਚ ਧਰਨੇ ਵਿੱਚ ਜੋਸ਼ ਵਿਖਾਈ ਦੇ ਰਿਹਾ ਸੀ। ਇਸ ਮੌਕੇ ਕੁੱਝ ਕਿਸਾਨਾਂ ਨਾਲ ਧਰਨੇ ਬਾਰੇ ਗੱਲਬਾਤ ਵੀ ਕੀਤੀ ਗਈ।

ਪ੍ਰਦਰਸ਼ਨਕਾਰੀ ਕਿਸਾਨ ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਡਟੇ

author img

By

Published : Nov 28, 2020, 4:14 PM IST

ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀ ਕਿਸਾਨ ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਡਟੇ ਹੋਏ ਹਨ। ਜਿਥੇ ਪਹਿਲਾਂ ਦਿੱਲੀ ਸਰਕਾਰ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਬਜਿੱਦ ਨਜ਼ਰ ਆ ਰਹੀ ਸੀ, ਹੁਣ ਉਹੀ ਸਰਕਾਰ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦੀ ਮਨਜੂਰੀ ਦੇ ਕੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨ ਵਿੱਚ ਲੱਗੀ ਹੋਈ ਹੈ।

ਕਿਸਾਨ ਲਗਾਤਾਰ ਕਾਫ਼ਲਿਆਂ ਨਾਲ ਵੱਡੀ ਗਿਣਤੀ ਵਿੱਚ ਬੁਰਾੜੀ ਮੈਦਾਨ ਵਿੱਚ ਪੁੱਜ ਰਹੇ ਹਨ ਅਤੇ ਟਰੈਕਟਰ-ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਕਿਸਾਨ ਵੀ ਆਪਣੇ ਨਾਲ ਲਿਆਂਦੇ ਰਸਦ ਨਾਲ ਲੰਗਰ ਛਕ ਰਹੇ ਹਨ। ਈਟੀਵੀ ਭਾਰਤ ਵੱਲੋਂ ਬੁਰਾੜੀ ਮੈਦਾਨ ਦਾ ਮੌਕਾ ਵੇਖਿਆ ਗਿਆ ਤਾਂ ਕਿਸਾਨਾਂ ਵਿੱਚ ਧਰਨੇ ਵਿੱਚ ਜੋਸ਼ ਵਿਖਾਈ ਦੇ ਰਿਹਾ ਸੀ। ਇਸ ਮੌਕੇ ਕੁੱਝ ਕਿਸਾਨਾਂ ਨਾਲ ਧਰਨੇ ਬਾਰੇ ਗੱਲਬਾਤ ਵੀ ਕੀਤੀ ਗਈ।

ਪ੍ਰਦਰਸ਼ਨਕਾਰੀ ਕਿਸਾਨ ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਡਟੇ

ਕਿਸਾਨਾਂ ਦਾ ਕਹਿਣਾ ਸੀ ਕਿ ਭਾਵੇਂ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਤਤਪਰ ਹਨ ਅਤੇ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਨੇ ਆਪਣੇ ਸਾਰੇ ਹੀਲੇ ਵਰਤੇ ਪਰ ਉਹ ਸਾਰੀਆਂ ਮੁਸ਼ਕਲਾਂ ਪਾਰ ਕਰਕੇ ਇਥੇ ਪੁੱਜੇ ਹਨ।

ਬਜ਼ੁਰਗ ਕਿਸਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਇਥੇ ਆਪਣੇ ਬੱਚਿਆਂ ਖਾਤਰ ਮਜਬੂਰੀਵੱਸ ਸੰਘਰਸ਼ ਕਰਨ ਆਏ ਹਨ ਕਿਉਂਕਿ ਇਹ ਨੀਤੀਆਂ ਉਨ੍ਹਾਂ ਦੀਆਂ ਅਗਲੀ ਪੀੜ੍ਹੀਆਂ ਲਈ ਖ਼ਤਰਨਾਕ ਹਨ ਅਤੇ ਉਹ ਸੰਘਰਸ਼ ਨਾਲ ਅਗਲੀ ਪੀੜ੍ਹੀ ਨੂੰ ਵੀ ਸੰਘਰਸ਼ ਲਈ ਤਿਆਰ ਰਹਿਣ ਲਈ ਜਾਗਰੂਕ ਕਰਨ ਪੁੱਜੇ ਹਨ।

ਦਿੱਲੀ ਪੁੱਜੇ ਕਿਸਾਨਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਅਗਲੀ ਰਣਨੀਤੀ ਲਈ ਜਥੇਬੰਦੀਆਂ ਮੀਟਿੰਗ ਕਰ ਰਹੀਆਂ ਹਨ ਅਤੇ ਜੋ ਵੀ ਫ਼ੈਸਲਾ ਜਥੇਬੰਦੀਆਂ ਦਾ ਆਵੇਗਾ ਉਸ ਅਨੁਸਾਰ ਹੀ ਕਿਸਾਨ ਅਗਲੀ ਸੰਘਰਸ਼ ਵਿੱਢਣਗੇ।

ਰਾਜਨੀਤਕ ਪਾਰਟੀਆਂ ਦੇ ਸਾਥ ਬਾਰੇ ਕਿਸਾਨਾਂ ਦਾ ਕਹਿਣਾ ਸੀ ਕਿ ਕੋਈ ਵੀ ਪਾਰਟੀ ਦਾ ਸਾਥ ਨਹੀਂ ਹੈ ਅਤੇ ਇਹ ਨਿਰੋਲ ਕਿਸਾਨ ਸੰਘਰਸ਼ ਹੈ। ਉਹ ਖ਼ੁਦ ਘਰਾਂ ਵਿੱਚੋਂ ਬਾਹਰ ਨਿਕਲੇ ਹਨ, ਕਿਉਂਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਲਾਗੂ ਕਰਕੇ ਉਨ੍ਹਾਂ ਦਾ ਸਭ ਕੁੱਝ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਸਾਜੋ-ਸਾਮਾਨ ਅਤੇ ਖਰਚਾ ਹੋ ਰਿਹਾ ਹੈ, ਉਹ ਸਾਰਾ ਕਿਸਾਨਾਂ ਦਾ ਆਪਣਾ ਹੈ।

ਕਿਸਾਨਾਂ ਨੇ ਕਿਹਾ ਕਿ ਉਹ ਰਾਜਨੀਤੀ ਦੇ ਵਿਰੁੱਧ ਹਨ, ਕਿਉਂਕਿ ਇਹ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਆਏ ਹਨ ਅਤੇ ਉਹ ਕਿਸਾਨਾਂ ਨੂੰ ਕੀ ਦੇਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.