ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡੇਨ ਨੇ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਕਮਲਾ ਹੈਰਿਸ ਨੂੰ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਵਜੋਂ ਆਪਣੀ ਪਸੰਦ ਦੱਸਿਆ ਹੈ। ਇਸ ਐਲਾਨ ਤੋਂ ਬਾਅਦ 55 ਸਾਲਾ ਕਮਲਾ ਹੈਰਿਸ ਉਪ ਰਾਸ਼ਟਰਪਤੀ ਅਹੁਦੇ ਲਈ ਸਿਖਰ ਦੀ ਦਾਵੇਦਾਰ ਬਣ ਗਈ ਹੈ ਅਤੇ ਉਸ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ। ਅਮਰੀਕਾ ਦੇ ਇਤਿਹਾਸ 'ਚ ਪਹਿਲੀ ਵਾਰ ਅਫਰੀਕਨ-ਭਾਰਤੀ ਅਮਰੀਕਨ ਮਹਿਲਾ ਉਪ-ਰਾਸ਼ਟਰਪਤੀ ਦੀਆਂ ਚੋਣਾਂ 'ਚ ਉਮੀਦਵਾਰ ਹੋਵੇਗੀ। ਚੋਣ 'ਚ ਹੈਰਿਸ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਅਤੇ ਮੌਜੂਦਾ ਉਪ ਰਾਸ਼ਟਰਪਤੀ ਮਾਈਕ ਪੇਂਸ ਨਾਲ ਹੋਵੇਗਾ।
ਕਮਲਾ ਹੈਰਿਸ ਦੇ ਸਮਰਥਕ ਸੋਸ਼ਲ ਮੀਡੀਆ 'ਤੇ ਖ਼ੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਆਗੂਆਂ ਸਣੇ ਕਈ ਲੋਕਾਂ ਨੇ ਨਿਜੀ ਤੌਰ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਤਮਿਲਨਾਡੂ ਦੇ ਉਪ ਮੁੱਖ ਮੰਤਰੀ ਓ ਪੰਨੀਰਸੇਲਵਮ ਨੇ ਵੀ ਕਮਲਾ ਹੈਰਿਸ ਦੇ ਅਮਰੀਕੀ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਵੱਜੋਂ ਨਾਮਜਦ ਹੋਣ 'ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਹੁਦੇ ਲਈ ਨਾਮਜਦ ਹੋਣਾ ਭਾਰਤ ਅਤੇ ਖ਼ਾਸ ਕਰ ਤਮਿਲਨਾਡੂ ਲਈ ਮਾਨ ਵਾਲੀ ਗੱਲ ਹੈ।
-
You can’t know who @KamalaHarris is without knowing who our mother was. Missing her terribly, but know she and the ancestors are smiling today. #BidenHarris2020 pic.twitter.com/nmWVj90pkA
— Maya Harris (@mayaharris_) August 12, 2020 " class="align-text-top noRightClick twitterSection" data="
">You can’t know who @KamalaHarris is without knowing who our mother was. Missing her terribly, but know she and the ancestors are smiling today. #BidenHarris2020 pic.twitter.com/nmWVj90pkA
— Maya Harris (@mayaharris_) August 12, 2020You can’t know who @KamalaHarris is without knowing who our mother was. Missing her terribly, but know she and the ancestors are smiling today. #BidenHarris2020 pic.twitter.com/nmWVj90pkA
— Maya Harris (@mayaharris_) August 12, 2020
ਕੌਣ ਹੈ ਕਮਲਾ ਹੈਰਿਸ
ਕਮਲਾ ਹੈਰਿਸ ਅਮਰੀਕੀ ਰਾਜਨੀਤਕ ਅਤੇ ਵਕੀਲ ਹੈ। ਉਹ ਡੈਮੋਕਰੇਟਿਕ ਪਾਰਟੀ ਦੀ ਮੈਂਬਰ ਹੈ ਅਤੇ ਮੌਜੂਦਾ ਸਮੇਂ 'ਚ ਕੈਲੀਫ਼ੋਰਨੀਆ ਤੋਂ ਜੂਨੀਅਰ ਸੀਨੇਟਰ ਹੈ। ਹੈਰਿਸ ਨੇ 2010-2014 ਦੇ ਵਿਚਕਾਰ ਕਾਰਜਕਾਲ ਲਈ ਕੈਲੀਫ਼ੋਰਨੀਆ ਦੇ ਅਟਾਰਨੀ ਜਨਰਲ ਦੇ ਰੂਪ 'ਚ ਵੀ ਕੰਮ ਕੀਤਾ।
ਅਮਰੀਕਾ ਦੀ ਰਾਜਨੀਤੀ 'ਚ ਕਮਲਾ ਹੈਰਿਸ ਦਾ ਸਫ਼ਰ
ਕੈਲੀਫ਼ੋਰਨੀਆ ਦੀ ਅਟਾਰਨੀ ਜਨਰਲ ਦੇ ਰੂਪ 'ਚ ਮਸ਼ਹੂਰ ਹੋਣ ਤੋਂ ਬਾਅਦ ਹੈਰਿਸ ਨੇ ਨਵੰਬਰ 2016 'ਚ ਅਮਰੀਕੀ ਸੀਨੇਟ ਦੀ ਚੋਣ ਲੜੀ ਅਤੇ ਲਾਰੇਟਾ ਸਾਨਚੇਜ਼ ਨੂੰ ਹਰਾ ਕੈਲੀਫ਼ੋਰਨੀਆ ਦੀ ਤੀਜੀ ਮਹਿਲਾ ਸੀਨੇਟਰ ਬਣੀ। ਉਹ ਅਮਰੀਕੀ ਸੀਨੇਟ 'ਚ ਪਹੁੰਚਣ ਵਾਲੀ ਦੱਖਣੀ ਏਸ਼ੀਆਈ ਅਮਰੀਕੀ ਹੈ ਅਤੇ ਦੂਜੀ ਅਫਰੀਕੀ ਅਮਰੀਕੀ ਮਹਿਲਾ ਹੈ।
ਸੀਨੇਟਰ ਦੇ ਰੂਪ 'ਚ ਕਮਲਾ ਹੈਰਿਸ ਨੇ ਸਿਹਤ ਸੇਵਾਵਾਂ 'ਚ ਸੁਧਾਰ, ਅਪਰਵਾਸੀਆਂ ਲ਼ਈ ਨਾਗਰਿਕਤਾ, DREAM ਮੁਹਿੰਮ ਹਥਿਆਰਾਂ 'ਤੇ ਰੋਕ ਲਾ ਸੁਧਾਰਾਂ ਦਾ ਸਮਰਥਨ ਕੀਤਾ ਹੈ। ਦਸੰਬਰ 2019 'ਚ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੇਟਿਕ ਪਾਰਟੀ 'ਚ ਨਾਮਜਦ ਦੀ ਦੌੜ 'ਚ ਸ਼ਾਮਲ ਹੋਈ, ਅਤੇ ਬਾਅਦ 'ਚ ਪੈਸਿਆਂ ਦੀ ਘਾਟ ਦਾ ਹਵਾਲਾ ਦਿੰਦਿਆਂ ਪਿੱਛੇ ਹਟ ਗਈ ਸੀ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਦੌੜ ਤੋਂ ਬਾਹਰ ਹੋਣ ਦੇ 9 ਮਹੀਨਿਆਂ ਬਾਅਦ ਅਗਸਤ 2020 'ਚ ਹੈਰਿਸ ਡੈਮੋਕਰੇਟਿਕ ਪਾਰਟੀ ਦੀ ਤੀਸਰੀ ਮਹਿਲਾ ਅਮਰੀਕੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਾਰ ਬਣੀ।
ਹੈਰਿਸ ਦਾ ਵਕੀਲ ਦੇ ਰੂਪ 'ਚ ਸਫ਼ਰ
ਸਾਲ 1990 'ਚ ਹੈਰਿਸ ਨੇ ਅਲਮੇਡਾ ਕਾਊਂਟੀ ਜ਼ਿਲ੍ਹਾਂ ਅਟਾਰਨੀ ਦੇ ਦਫ਼ਤਰ ਤੋਂ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਬਾਅਦ 'ਚ ਉਸ ਦੀ ਸਾਨ ਫਰਾਂਸਿਸਕੋ ਜ਼ਿਲ੍ਹਾ ਅਟਾਰਨੀ ਦਫ਼ਤਰ 'ਚ ਨਿਯੁਕਤੀ ਹੋਈ ਅਤੇ ਬਾਅਦ 'ਚ ਉਨ੍ਹਾਂ ਸਾਨ ਫਰਾਂਸਿਸਕੋ ਦੇ ਸਿਟੀ ਅਟਾਰਨੀ 'ਚ ਕੰਮ ਕੀਤਾ।
ਆਕਲੈਂਡ 'ਚ ਹੈਰਿਸ ਨੇ ਜ਼ਿਲ੍ਹਾ ਅਟਾਰਨੀ ਦੇ ਰੂਪ 'ਚ ਯੋਨ ਅਪਰਾਧਾਂ 'ਤੇ ਧਿਆਨ ਕੇਂਦਰਤ ਕੀਤਾ। 2003 'ਚ ਕਮਲਾ ਹੈਰਿਸ ਸਾਨ ਫਰਾਂਸਿਸਕੋ ਦੀ 27ਵੀਂ ਜ਼ਿਲ੍ਹਾ ਅਟਾਰਨੀ ਚੁਣੀ ਗਈ ਅਤੇ 2011 ਤਕ ਇਸ ਅਹੁਦੇ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ।
ਹੈਰਿਸ 2010 'ਚ ਕੈਲੀਫ਼ੋਰਨੀਆ ਦੀ ਅਟਾਰਨੀ ਜਨਰਲ ਚੁਣੀ ਗਈ ਅਤੇ 2014 'ਚ ਮੁੜ ਇਸੇ ਅਹੁਦੇ ਲਈ ਚੁਣੀ ਗਈ।
ਹੈਰਿਸ ਦਾ ਭਾਰਤ ਨਾਲ ਸੰਬੰਧ
ਹੈਰਿਸ ਦਾ ਜਨਮ ਕੈਲੀਫ਼ੋਰਨੀਆ ਦੇ ਆਕਲੈਂਡ 'ਚ ਹੋਇਆ। ਉਨ੍ਹਾਂ ਦੀ ਮਾਂ ਦੱਖਣੀ ਭਾਰਤ ਦੇ ਰਾਜ ਤਮਿਲਨਾਡੂ ਤੋਂ ਸੀ ਅਤੇ ਪਿਤਾ ਜਮੈਕਾ ਦੇ ਸਨ। ਹੈਰਿਸ ਆਮ ਹੀ ਭਾਰਤ ਨਾਲ ਆਪਣੇ ਰਿਸ਼ਤਿਆਂ ਸੰਬੰਧੀ ਗੱਲ ਕਰਦੀ ਰਹਿੰਦੀ ਹੈ। ਜਦੋਂ ਉਹ ਜਵਾਨ ਸਨ ਤਾਂ ਛੁੱਟੀਆਂ ਵਤੀਤ ਕਰਨ ਆਪਣੇ ਨਾਨਾ ਨਾਲ ਚੇੱਨਈ ਆਈ ਸੀ। ਉਨ੍ਹਾਂ ਦੇ ਦਾਦਾ ਭਾਰਤ ਸਰਕਾਰ 'ਚ ਨੌਕਰਸ਼ਾਹ ਸਨ।
ਕਮਲਾ ਹੈਰਿਸ ਨੇ ਸਾਲ 2009 'ਚ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਮੇਰੇ ਨਾਨਾ ਭਾਰਤ ਦੇ ਨਾਮੀ ਆਜ਼ਾਦੀ ਘੁਲਾਟੀਏ 'ਚੋਂ ਇੱਕ ਸਨ, ਅਤੇ ਬਚਪਨ ਤੋਂ ਮੇਰੀ ਕੁੱਝ ਯਾਦਾਂ ਉਨ੍ਹਾਂ ਸਮੁੰਦਰ ਕੰਡੇ ਘੁੰਮਦਿਆਂ ਜੁੜੀਆਂ ਹੋਈਆਂ ਹਨ। ਰਿਟਾਇਰ ਹੋਣ ਤੋਂ ਬਾਅਦ ਉਹ ਬੇਸੇਂਟਨਗਰ 'ਚ ਰਹਿੰਦੇ ਸਨ। ਉਹ ਹਰ ਸਵੇਰ ਆਪਣੇ ਦੋਸਤਾਂ ਨਾਲ ਸਮੁੰਦਰ ਕੰਡੇ ਘੁੰਮਣ ਜਾਂਦੇ ਸਨ ਅਤੇ ਰਿਟਾਇਰ ਅਧਿਕਾਰੀ ਇਕੱਠੇ ਹੋ ਕੇ ਰਾਜਨੀਤੀ ਦੀਆਂ ਗੱਲਾਂ ਕਰਦੇ ਸਨ ਅਤੇ ਭ੍ਰਿਸਟਾਚਾਰ ਨੂੰ ਰੋਕਣ ਅਤੇ ਨਿਆਂ ਨੂੰ ਲੈ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸਨ। ਹੈਰੇਸ ਨੇ ਕਿਹਾ ਕਿ ਮੇਰੇ 'ਤੇ ਇਨ੍ਹਾਂ ਗੱਲਾਂ ਦਾ ਵਧੇਰੇ ਪ੍ਰਭਾਵ ਪਿਆ ਅਤੇ ਮੇਰੇ ਅੰਦਰ ਜ਼ਿੰਮੇਵਾਰੀ, ਇਮਾਨਦਾਰੀ ਅਤੇ ਸੱਚ ਦੀ ਭਾਵਨਾ ਪੈਦਾ ਹੋਈ।
ਹੈਰਿਸ ਦਾ ਉਪ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦ ਹੋਣਾ ਮਹੱਤਤਾ ਰੱਖਦਾ ਹੈ। ਕਿਉਂਕਿ ਪਹਿਲਾਂ ਤਾਂ ਉਹ ਅਫਰੀਕੀ ਅਮਰੀਕੀ ਹੈ ਅਤੇ ਕਿਸੇ ਨਾਮਵਰ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵੱਜੋਂ ਚੁਣੀ ਜਾਣ ਵਾਲੀ ਪਹਿਲੀ ਦੱਖਣੀ ਏਸ਼ੀਆਈ ਅਮਰੀਕੀ ਹੈ।
ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ 'ਚ ਹੈਰਿਸ ਦੇ ਨਾਂਅ ਦਾ ਐਲਾਨ ਕਰਦਿਆਂ ਜੋ ਬਾਈਡੇਨ ਨੇ ਸਮਰਥਕਾਂ ਨੂੰ ਕਿਹਾ ਕਿ ਹੈਰਿਸ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਕਾਬਲਾ ਕਰਨ ਲਈ ਸਭ ਤੋਂ ਬਿਹਤਰ ਅਤੇ ਚੰਗੀ ਉਮੀਦਵਾਰ ਹੈ।