ਮਾਮੱਲਾਪੁਰਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਦੂਸਰੇ ਦਿਨ ਸ਼ਨਿਚਰਵਾਰ ਨੂੰ ਇਸ ਤੱਟੀ ਸ਼ਹਿਰ ਵਿੱਚ ਗ਼ੈਰ-ਰਸਮੀ ਗੱਲਬਾਤ ਹੋਈ।
ਇਸ ਦੌਰਾਨ ਮੋਦੀ ਅਤੇ ਸ਼ੀ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਗੁੰਝਲਦਾਰ ਮਾਮਲਿਆਂ ਸਮੇਤ ਕਈ ਵਿਸ਼ਿਆਂ ਉੱਤੇ ਗੱਲਬਾਤ ਕੀਤੀ। ਦੋਵੇਂ ਨੇਤਾਵਾਂ ਵਿਚਕਾਰ ਅੱਜ ਲਗਭਗ 90 ਮਿੰਟਾਂ ਤੱਕ ਗੱਲਬਾਤ ਹੋਈ।
ਇਸ ਤੋਂ ਬਾਅਦ ਵਫ਼ਦ ਦੀ ਗੱਲਬਾਤ ਹੋਈ ਅਤੇ ਫ਼ਿਰ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਪੀਐੱਮ ਮੋਦੀ ਨੇ ਕੀਤੀ। ਇਸ ਮੀਟਿੰਗ ਦੌਰਾਨ ਦੋਵੇਂ ਨੇਤਾਵਾਂ ਵਿਚਕਾਰ ਇੱਕ ਤੋਂ ਇੱਕ ਘੰਟੇ ਦੀ ਮੀਟਿੰਗ ਹੋਈ।
ਵਿਦੇਸ਼ੀ ਸਕੱਤਰ ਵਿਜੇ ਗੋਖ਼ਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਨੇਤਾਵਾਂ ਵਿਚਕਾਰ ਕਾਫ਼ੀ ਸਾਕਾਰਾਤਮਕ ਗੱਲਬਾਤ ਹੋਈ। ਮੀਟਿੰਗ ਵਿੱਚ ਸ਼ੀ ਅਤੇ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਆਪਣਾ ਭਵਿੱਖ ਦੇਖਣ ਦੀ ਜ਼ਰੂਰਤ ਹੈ।
ਮੀਟਿੰਗ ਵਿੱਚ ਚੀਨੀ ਰਾਸ਼ਟਰਪਤੀ ਜ਼ੀ ਨੇ ਕਿਹਾ ਕਿ ਉਹ ਵਪਾਰ ਘਾਟੇ ਨੂੰ ਘੱਟ ਕਰਨ ਲਈ ਠੋਸ ਕਦਮ ਚੁੱਕਣ ਲਈ ਤਿਆਰ ਹਨ। ਇਸ ਦੇ ਨਾਲ ਹੀ ਸ਼ੀ ਜਿਨਪਿੰਗ ਭਰੋਸਾ ਦਿੱਤਾ ਕਿ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (ਆਰਸੀਈਪੀ) ਉੱਤੇ ਭਾਰਤ ਦੀਆਂ ਚਿੰਤਾਵਾਂ ਉੱਤੇ ਚਰਚਾ ਹੋਵੇਗੀ।
ਵਿਦੇਸ਼ ਸਕੱਤਰ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਨਾਲ ਸਬੰਧਿਤ ਮੁੱਦਿਆਂ ਲਈ ਇੱਕ ਵਿਸ਼ੇਸ਼ ਵਿਧੀ ਬਣੇਗੀ ਜਿਸ ਵਿੱਚ ਭਾਰਤ ਦੀ ਵਿੱਤ ਮੰਤਰੀ ਅਤੇ ਚੀਨ ਦੀ ਉਪ-ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਅਤੇ ਸ਼ੀ ਦੋਵਾਂ ਨੇ ਨਿਯਮ ਆਧਾਰਿਤ ਵਿਸ਼ਵੀ ਵਪਾਰ ਪ੍ਰਣਾਲੀ ਦੇ ਮਹੱਤਵ ਉੱਤੇ ਜ਼ੋਰ ਦਿੱਤਾ।
ਇਹ ਗੱਲਬਾਤ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਭਾਰਤ ਦੇ ਫ਼ੈਸਲੇ ਨੂੰ ਲੈ ਕੇ 2 ਏਸ਼ੀਆਈ ਮੁਲਕਾਂ ਵਿਚਕਾਰ ਤਨਾਅ ਹੈ।
online festival sales: 4 ਜੀ ਸਮਾਰਟ ਫੋਨ ਦੇ ਵੱਧਣਗੇ 60 ਲੱਖ ਯੂਜ਼ਰਸ