ਬਾਲਾਘਾਟ: ਤਾਲਾਬੰਦੀ ਕਾਰਨ ਕਈ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਜਾ ਰਹੇ ਹਨ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਦੇ ਬਾਲਾਘਾਟ ਨੇੜੇ ਲਾਂਜੀ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਇੱਕ ਮਜ਼ਬੂਰ ਪਿਤਾ ਆਪਣੀ ਛੋਟੀ ਧੀ ਅਤੇ ਗਰਭਵਤੀ ਪਤਨੀ ਨੂੰ 800 ਕਿਲੋਮੀਟਰ ਦੂਰ ਇੱਕ ਹੱਥ ਨਾਲ ਬਣੀ ਰੇਹੜੀ ਨੂੰ ਰੱਸੀ ਨਾਲ ਖਿੱਚ ਕੇ ਲਿਆਉਂਦਾ ਵੇਖਿਆ ਗਿਆ। ਰਾਮੂ ਨਾਮ ਦੇ ਇਸ ਮਜ਼ਦੂਰ ਨੇ ਦੱਸਿਆ ਕਿ, ਉਹ ਹੈਦਰਾਬਾਦ ਤੋਂ ਪੈਦਲ ਆ ਰਿਹਾ ਸੀ ਅਤੇ ਉਹ ਕੁੰਡੇਮੋਹਾਗਾਓਂ ਦਾ ਵਸਨੀਕ ਹੈ। ਇਸ ਦੌਰਾਨ ਉਸ ਨੂੰ ਰਸਤੇ ਵਿੱਚ ਕੋਈ ਸਹਾਇਤਾ ਨਹੀਂ ਮਿਲੀ।
ਰਾਮੂ ਨੇ ਦੱਸਿਆ ਕਿ ਜਦੋਂ ਉਸ ਨੂੰ ਹੈਦਰਾਬਾਦ ਵਿੱਚ ਕੰਮ ਮਿਲਣਾ ਬੰਦ ਹੋ ਗਿਆ ਤਾਂ ਉਸ ਨੇ ਕਈ ਲੋਕਾਂ ਨੂੰ ਘਰ ਵਾਪਸ ਭੇਜਣ ਲਈ ਕਿਹਾ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਕੁਝ ਦੂਰੀ ਤੱਕ, ਰਾਮੂ ਆਪਣੀ ਦੋ ਸਾਲਾਂ ਦੀ ਧੀ ਨੂੰ ਆਪਣੀ ਗੋਦ ਵਿੱਚ ਅਤੇ ਆਪਣੀ ਗਰਭਵਤੀ ਪਤਨੀ ਨੂੰ ਸਮਾਨ ਚੁੱਕ ਕੇ ਤੁਰਦਾ ਰਿਹਾ। ਪਰ ਜਦੋਂ ਉਹ ਦੋਵੇਂ ਥੱਕ ਗਏ, ਤਾਂ ਉਸ ਨੇ ਇੱਕ ਰੱਸੀ ਨਾਲ ਇੱਕ ਰੇਹੜੀ ਬਣਾਈ ਅਤੇ ਆਪਣੀ ਪਤਨੀ ਅਤੇ ਧੀ ਨੂੰ ਇਸ ਰੇਹੜੀ 'ਤੇ ਖਿੱਚ ਦੇ ਹੋਏ, 17 ਦਿਨਾਂ ਵਿੱਚ 800 ਕਿਲੋਮੀਟਰ ਦਾ ਸਫਰ ਤੈਅ ਕੀਤਾ ਅਤੇ ਬਾਲਾਘਾਟ ਪਹੁੰਚ ਗਿਆ।
ਬਾਲਾਘਾਟ ਦੀ ਰਾਜੇਗਾਉਂ ਸਰਹੱਦ 'ਤੇ ਮੌਜੂਦ ਪੁਲਿਸ ਮੁਲਾਜ਼ਮ ਇਹ ਨਜ਼ਾਰਾ ਵੇਖ ਹੈਰਾਨ ਰਹਿ ਗਏ। ਪੁਲਿਸ ਨੇ ਇਸ ਜੋੜੇ ਦੀ ਜਾਂਚ ਕਰਵਾ ਕੇ ਉਨ੍ਹਾਂ ਲਈ ਇੱਕ ਨਿੱਜੀ ਵਾਹਨ ਦਾ ਪ੍ਰਬੰਧ ਕਰ ਇਨ੍ਹਾਂ ਨੂੰ ਪਿੰਡ ਭੇਜ ਦਿੱਤਾ। ਲਾਂਜੀ ਦੇ ਐਸਡੀਓਪੀ ਨੇ ਦੱਸਿਆ ਕਿ ਬਾਲਾਘਾਟ ਦੀ ਸਰਹੱਦ 'ਤੇ ਇੱਕ ਮਜ਼ਦੂਰ ਮਿਲਿਆ, ਜੋ ਆਪਣੀ ਪਤਨੀ ਧਨਵੰਤੀ ਨਾਲ ਹੈਦਰਾਬਾਦ ਤੋਂ ਪੈਦਲ ਆ ਰਿਹਾ ਸੀ।