ETV Bharat / bharat

ਜੰਮੂ-ਕਸ਼ਮੀਰ: ਪੋਸਟਪੇਡ ਸੇਵਾ ਬਹਾਲ ਹੋਣ ਤੋਂ ਬਾਅਦ ਵੀ ਨਹੀਂ ਚੱਲੇ ਕੁੱਝ ਲੋਕਾਂ ਦੇ ਫ਼ੋਨ - ਪੋਸਟਪੇਡ ਮੋਬਾਈਲ ਸੇਵਾ ਬਹਾਲ

ਜੰਮੂ-ਕਸ਼ਮੀਰ ਵਿੱਚ ਬੀਤੇ ਦਿਨ 72 ਦਿਨਾਂ ਬਾਅਦ ਪੋਸਟਪੇਡ ਮੋਬਾਈਲ ਸੇਵਾ ਬਹਾਲ ਕੀਤੀ ਗਈ ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਆਉਟਗੋਇੰਗ ਕਾਲ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

ਪੋਸਟਪੇਡ ਸੇਵਾ ਬਹਾਲ ਹੋਣ ਤੋਂ ਬਾਅਦ ਵੀ ਨਹੀਂ ਚੱਲੇ ਕੁੱਝ ਲੋਕਾਂ ਦੇ ਫ਼ੋਨ
author img

By

Published : Oct 15, 2019, 11:23 AM IST

ਨਵੀਂ ਦਿੱਲੀ: ਸੋਮਵਾਰ ਨੂੰ ਘਾਟੀ ਵਿੱਚ ਪੋਸਟਪੇਡ ਮੋਬਾਈਲ ਸੇਵਾ ਬਹਾਲ ਕਰ ਦਿੱਤੀ ਗਈ। ਲਗਭਗ 72 ਦਿਨਾਂ ਬਾਅਦ ਇਹ ਸੇਵਾ ਮੁੜ ਬਹਾਲ ਹੋਈ, ਇਸ ਸੇਵਾ ਕਾਰਨ ਲੱਖਾਂ ਹੀ ਮੋਬਾਇਲ ਫ਼ੋਨ ਕੰਮ ਕਰਨ ਲੱਗੇ ਪਰ ਬਹੁਤ ਸਾਰੇ ਲੋਕਾਂ ਨੂੰ ਆਉਟਗੋਇੰਗ ਕਾਲ ਕਰਨ ਵਿੱਚ ਪਰੇਸ਼ਾਨੀ ਆਈ।

ਇਸ ਦਾ ਕਾਰਨ ਇਹ ਸੀ ਕਿ ਲੋਕਾਂ ਨੇ ਆਪਣੇ ਫ਼ੋਨ ਦਾ ਬਿੱਲ ਨਹੀਂ ਭਰਿਆ ਸੀ ਜਿਸ ਕਾਰਨ ਉਨ੍ਹਾਂ ਦਾ ਆਉਟਗੋਇੰਗ ਕਾਲ ਬੰਦ ਕਰ ਦਿੱਤੀ ਗਈ ਸੀ। ਦੱਸ ਦਈਏ ਕਿ ਕਸ਼ਮੀਰ ਵਿੱਚ ਅਜੇ ਤੱਕ ਇੰਟਰਨੈੱਟ ਸੇਵਾ ਬਹਾਲ ਨਹੀਂ ਕੀਤੀ ਗਈ ਹੈ ਜਿਸ ਕਾਰਨ ਲੋਕਾਂ ਨੇ ਬਿੱਲ ਦਾ ਭੁਗਤਾਨ ਨਹੀਂ ਕੀਤਾ ਹੈ।

ਘਾਟੀ ਵਿਚ ਲਗਭਗ 70 ਲੱਖ ਮੋਬਾਈਲ ਕਨੈਕਸ਼ਨ ਹਨ ਜਿਨ੍ਹਾਂ ਵਿਚੋਂ 40 ਲੱਖ ਪੋਸਟਪੇਡ ਫੋਨ ਕੰਮ ਕਰਨ ਲੱਗ ਪਏ ਹਨ ਅਤੇ 30 ਲੱਖ ਪ੍ਰੀਪੇਡ ਫੋਨ ਹਨ, ਜਿਨ੍ਹਾਂ ਨੂੰ ਹਾਲੇ ਬਹਾਲ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਇਸ ਗੱਲ ਦਾ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਇੰਟਰਨੈਟ ਸੇਵਾਵਾਂ ਕਦੋਂ ਬਹਾਲ ਕੀਤੀਆਂ ਜਾਣਗੀਆਂ।

ਜ਼ਿਕਰ ਕਰ ਦਈਏ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਮੋਬਾਈਲ ਸੇਵਾ ਉੱਤੇ ਰੋਕ ਲਗਾ ਦਿੱਤੀ ਗਈ ਸੀ। ਪਹਿਲਾਂ ਸਿਰਫ਼ ਬੀਐੱਸਐੱਨਐੱਲ ਸੇਵਾਵਾਂ ਬਹਾਲ ਕਰਨ ਦੀ ਯੋਜਨਾ ਬਣਾਈ ਗਈ ਅਤੇ ਬਾਅਦ ਵਿੱਚ ਨਿੱਜੀ ਟੈਲੀਕੌਮ ਆਪਰੇਟਰਾਂ ਦੀਆਂ ਸੇਵਾਵਾਂ ਉੱਤੇ ਸਿਰਫ਼ ਇਨਕਮਿੰਗ ਕਾਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ।

Intro:Body:

jyoti

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.