ਨਵੀਂ ਦਿੱਲੀ: ਅਦਾਕਾਰ ਅਤੇ ਕਾਂਗਰਸ ਉਮੀਦਵਾਰ ਸ਼ਤਰੂਗਨ ਸਿਨਹਾ ਦੀ ਪਤਨੀ ਪੂਨਮ ਸਿਨਹਾ 'ਸਪਾ' ਵੱਲੋਂ ਲਖਨਊ ਤੋਂ ਚੋਣ ਲੜ ਰਹੀ ਹੈ। ਇਸ ਸਮੇਂ ਪੰਜਵੇਂ ਗੇੜ ਦੀਆਂ ਚੋਣਾਂ ਚ ਉਹ ਸਭ 'ਤੋਂ ਅਮੀਰ ਉਮੀਦਵਾਰ ਸਾਬਿਤ ਹੋ ਰਹੀ ਹੈ।
ਪੂਨਮ ਸਿਨਹਾ ਲਖਨਊ ਸੀਟ ਤੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਿਰੁੱਧ ਚੋਣ ਲੜ ਰਹੀ ਹੈ। ਆਪਣੇ ਚੋਣ ਹਲਫ਼ਨਾਮੇ 'ਚ ਪੂਨਮ ਸਿਨਹਾ ਨੇ ਕੁੱਲ 193 ਕਰੋੜ ਜਾਇਦਾਦ ਦਾ ਐਲਾਨ ਕੀਤਾ ਹੈ। ਇਸ ਵਿੱਚ 27.27 ਕਰੋੜ ਚੱਲ ਜਾਇਦਾਦ ਹੈ ਅਤੇ 166.26 ਕਰੋੜ ਦੀ ਅਚੱਲ ਜਾਇਦਾਦ ਹੈ।
ਅਮੀਰ ਉਮੀਦਵਾਰ ਦੀ ਸੂਚੀ 'ਚ ਸੀਤਾਪੁਰ ਤੋਂ ਉਮੀਦਵਾਰ ਵਿਜੈ ਕੁਮਾਰ ਮਿਸ਼ਰਾ 177 ਕਰੋੜ ਦੀ ਜਾਇਦਾਦ ਨਾਲ ਦੂਜੇ ਸਭ ਤੋਂ ਅਮੀਰ ਉਮੀਦਵਾਰ ਹਨ ਅਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਦੇ ਦੂਜੇ ਪੁੱਤਰ ਜਯੰਤ ਸਿਨਹਾ 77 ਕਰੋੜ ਦੀ ਜਾਇਦਾਦ ਨਾਲ ਤੀਜੇ ਸਭ ਤੋਂ ਅਮੀਰ ਉਮੀਦਵਾਰ ਹਨ।