ਨਵੀਂ ਦਿੱਲੀ : ਰਾਜਧਾਨੀ ਦੀਆਂ ਸੜਕਾਂ ਉੱਤੇ ਜੂਮੇ ਦੀ ਨਮਾਜ਼ ਅਦਾ ਕਰਨ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਇਹ ਮਾਮਲਾ ਸਭ ਤੋਂ ਪਹਿਲਾਂ ਪੱਛਮੀ ਦਿੱਲੀ ਦੇ ਸਾਂਸਦ ਪ੍ਰਵੇਸ਼ ਵਰਮਾ ਨੇ ਚੁੱਕਿਆ ਸੀ। ਉਨ੍ਹਾਂ ਵੱਲੋਂ ਸੜਕਾਂ ਉੱਤੇ ਜਾਮ ਲੱਗਣ ਦਾ ਸਭ ਤੋਂ ਵੱਡਾ ਕਾਰਨ ਸੜਕ ਉੱਤੇ ਨਮਾਜ਼ ਪੜ੍ਹਨਾ ਦੱਸਿਆ ਗਿਆ ਹੈ।
ਜਾਮ ਨਾ ਲੱਗੇ ਇਸ ਦਾ ਰੱਖਿਆ ਜਾਂਦਾ ਹੈ ਧਿਆਨ
ਦਿੱਲੀ ਦੇ ਖਿਆਲਾ ਅਤੇ ਨੰਗਲੋਈ ਦੇ ਇਲਾਕੇ ਵਿੱਚ ਸਥਿਤ ਮਸਜ਼ਿਦ ਦੇ ਬਾਹਰ ਅੱਜ ਜੁੰਮੇ ਦੀ ਨਮਾਜ਼ ਪੜ੍ਹੀ ਗਈ। ਖਿਆਲਾ ਮਸਜਿਦ ਦੇ ਮੌਲਾਨਾ ਦਾ ਕਹਿਣਾ ਹੈ ਕਿ ਸੜਕ ਉੱਤੇ ਨਮਾਜ਼ ਪੜ੍ਹਨ ਨਾਲ ਕੋਈ ਜਾਮ ਨਹੀਂ ਲਗਦਾ। ਕਿਉਂਕਿ ਨਮਾਜ਼ ਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਸਾਡੀ ਵਜ੍ਹਾਂ ਨਾਲ ਸੜਕ ਉੱਤੇ ਜਾਮ ਨਾ ਲਗੇ। ਉਨ੍ਹਾਂ ਕਿਹਾ ਕਿ ਰਮਜ਼ਾਨ ਦੇ ਮਹੀਨੇ ਵਿੱਚ ਭੀੜ ਵੱਧ ਹੋਣ ਕਾਰਨ ਕਦੇ -ਕਦੇ ਜਾਮ ਲਗਦਾ ਸੀ ਪਰ ਹੁਣ ਅਜਿਹਾ ਨਹੀਂ ਹੁੰਦਾ। ਜਿਆਦਾਤਰ ਸੜਕ ਖ਼ਾਲੀ ਹੁੰਦੀ ਹੈ ਅਤੇ ਕੋਈ ਵੀ ਰੋਡ ਉੱਤੇ ਨਮਾਜ਼ ਨਹੀਂ ਪੜ੍ਹਦਾ।
ਮਸਜ਼ਿਦ ਬਣਾਉਣ ਲਈ ਨਹੀਂ ਲੈਦੇ ਇਜ਼ਾਜਤ
ਜਿਥੇ ਇੱਕ ਪਾਸੇ ਮੌਲਾਨਾ ਦਾ ਕਹਿਣਾ ਹੈ ਕਿ ਨਮਾਜ਼ ਕਾਰਨ ਜਾਮ ਨਹੀਂ ਲਗਦਾ।ਉਥੇ ਹੀ ਦੂਜੇ ਪਾਸੇ ਸਾਂਸਦ ਪ੍ਰਵੇਸ਼ ਵਰਮਾ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਨਮਾਜ਼ ਦੇ ਸਮੇਂ ਸੜਕਾਂ ਉੱਤੇ ਲੰਬਾ ਜਾਮ ਲਗ ਜਾਂਦਾ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਉਪ ਰਾਜਪਾਲ ਨੂੰ ਚਿੱਠੀ ਵੀ ਲਿੱਖੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਰਕਾਰੀ ਜ਼ਮੀਨ ਉੱਤੇ ਮੰਦਰ ਅਤੇ ਗੁਰਦੁਆਰੇ ਬਣਾਉਣ ਲਈ ਡੀਡੀਏ ਦੀ ਇਜ਼ਾਜਤ ਲੈਣੀ ਪੈਂਦੀ ਹੈ ਪਰ ਮਸਜਿਦ ਬਣਾਉਣ ਵੇਲੇ ਅਜਿਹੀ ਕੋਈ ਆਗਿਆ ਨਹੀਂ ਲਈ ਜਾਂਦੀ।