ਰਾਂਚੀ: ਜ਼ਿਲ੍ਹੇ ਦੇ ਤੁਪੁਦਾਨਾ ਵਿੱਚ ਝਾਰਖੰਡ ਪੁਲਿਸ ਦੇ ਇੱਕ ਸਿਪਾਹੀ ਕਾਮੇਸ਼ਵਰ ਰਵਿਦਾਸ ਦੀ ਹੱਤਿਆ ਕਰ ਦਿੱਤੀ ਗਈ ਹੈ। ਕਾਮੇਸ਼ਵਰ ਦੀ ਲਾਸ਼ ਤੁਪੁਦਾਨਾ ਦੇ ਪੱਥਰ ਖ਼ਦਾਨ ਵਿੱਚੋਂ ਬਰਾਮਦ ਕੀਤੀ ਗਈ ਹੈ।
ਕਾਮੇਸ਼ਵਰ ਰਵਿਦਾਸ ਤੁਪੁਦਾਨਾ ਓਪੀ ਵਿੱਚ ਤਾਇਨਾਤ ਸੀ ਹਾਲਾਂਕਿ ਮੌਜੂਦਾ ਸਮੇਂ ਵਿੱਚ ਉਨ੍ਹਾਂ ਦੀ ਡਿਊਟੀ ਰਾਂਚੀ ਦੇ ਰਿਮਜ਼ ਹਸਪਤਾਲ ਵਿੱਚ ਸੀ।
ਹੱਤਿਆ ਕਰ ਕੇ 200 ਫੁੱਟ ਨਿੱਚੇੇ ਸੁੱਟਿਆ
ਮਿਲੀ ਜਾਣਕਾਰੀ ਅਨੁਸਾਰ ਕਾਮੇਸ਼ਰ ਰਵਿਦਾਸ ਦੀ ਪੱਧਰ ਦੇ ਨਾਲ ਮਾਰ ਕੇ ਹੱਤਿਆ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਉਸ ਦੀ ਲਾਸ਼ ਨੂੰ 200 ਫੁੱਟ ਤੋਂ ਨਿੱਚੇ ਗਹਿਰੇ ਖ਼ਦਾਨ ਵਿੱਚ ਸੁੱਟ ਦਿੱਤਾ ਗਿਆ।
ਰਾਜਧਾਨੀ ਰਾਂਚੀ ਵਿੱਚ ਪੁਲਿਸ ਵਾਲੇ ਦੀ ਹੱਤਿਆ ਹੋਣ ਨਾਲ ਸਨਸਨੀ ਫ਼ੈਲ ਗਈ ਹੈ। ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਵਿੱਚ ਜੁਟ ਗਏ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।