ETV Bharat / bharat

ਮਾਰਿਆ ਗਿਆ ਹਿਜਬੁਲ ਦਾ ਕਮਾਂਡਰ, ਡੋਡਾ ਜ਼ਿਲ੍ਹਾ ਹੋਇਆ ਅੱਤਵਾਦ ਮੁਕਤ: ਜੰਮੂ-ਕਸ਼ਮੀਰ ਪੁਲਿਸ

ਅਨੰਤਨਾਗ ਦੇ ਖੁਲਚੋਹਰ ਖੇਤਰ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਮੁਕਾਬਲੇ ਵਿੱਚ ਹਿਜਬੁਲ ਕਮਾਂਡਰ ਮਸੂਦ ਅਹਿਮਦ ਭੱਟ ਮਾਰਿਆ ਗਿਆ ਹੈ।

author img

By

Published : Jun 29, 2020, 10:41 AM IST

ਫ਼ੋਟੋ।
ਫ਼ੋਟੋ।

ਅਨੰਤਨਾਗ: ਜੰਮੂ ਕਸ਼ਮੀਰ ਦੇ ਅਨੰਤਨਾਗ ਦੇ ਖੁਲਚੋਹਰ ਖੇਤਰ ਵਿੱਚ ਸੁਰੱਖਿਆ ਬਲਾਂ ਨੇ ਸੋਮਵਾਰ ਤੜਕਸਾਰ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਮੁਕਾਬਲੇ ਵਿੱਚ ਹਿਜਬੁਲ ਕਮਾਂਡਰ ਮਸੂਦ ਅਹਿਮਦ ਭੱਟ ਮਾਰਿਆ ਗਿਆ ਹੈ। ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਕਿ ਇਹ ਇੱਕ ਵੱਡੀ ਸਫਲਤਾ ਹੈ ਅਤੇ ਹੁਣ ਡੋਡਾ ਜ਼ਿਲ੍ਹਾ ਅੱਤਵਾਦ ਮੁਕਤ ਹੋ ਗਿਆ ਹੈ।

ਫ਼ੋਟੋ।
ਫ਼ੋਟੋ।

ਜਾਣਕਾਰੀ ਮੁਤਾਬਕ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਮੁਕਾਬਲੇ ਵਿੱਚ ਹਿਜਬੁਲ ਕਮਾਂਡਰ ਤੋਂ ਇਲਾਵਾ ਦੋ ਹੋਰ ਅੱਤਵਾਦੀ ਮਾਰੇ ਗਏ ਹਨ। ਸੁਰੱਖਿਆ ਬਲਾਂ ਦਾ ਅਭਿਆਨ ਅਜੇ ਵੀ ਜਾਰੀ ਹੈ। ਮਾਰੇ ਗਏ ਅੱਤਵਾਦੀਆਂ ਕੋਲੋਂ ਇੱਕ ਏਕੇ 47 ਅਤੇ 2 ਪਿਸਤੌਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਸਾਂਝੀ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਕਿਸ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਸੀ।

ਦੱਸ ਦਈਏ ਕਿ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਦਹਿਸ਼ਤ ਖ਼ਤਮ ਕਰਨ ਲਈ ਇੱਕ ਅਭਿਆਨ ਚਲਾਇਆ ਹੈ। ਇਸ ਮਹੀਨੇ ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਸਾਂਝੀ ਟੀਮ ਨੇ ਇੱਕ ਦਰਜਨ ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਹ ਆਪ੍ਰੇਸ਼ਨ ਸ਼ੋਪੀਆਂ, ਅਵੰਤੀਪੋਰਾ ਸਮੇਤ ਕਈ ਇਲਾਕਿਆਂ ਵਿੱਚ ਚੱਲ ਰਿਹਾ ਹੈ।

ਜੰਮੂ ਕਸ਼ਮੀਰ ਪੁਲਿਸ ਨੇ ਪਿਛਲੇ ਸ਼ੁੱਕਰਵਾਰ ਦਾਅਵਾ ਕੀਤਾ ਸੀ ਕਿ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਦੀ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਖੇਤਰ ਵਿੱਚ ਕੋਈ ਮੌਜੂਦਗੀ ਨਹੀਂ ਹੈ। 1989 ਵਿਚ ਘਾਟੀ ਵਿਚ ਅੱਤਵਾਦ ਦੇ ਫੈਲਣ ਤੋਂ ਬਾਅਦ, ਇਹ ਪਹਿਲੀ ਵਾਰ ਹੋਇਆ ਸੀ ਜਦੋਂ ਤ੍ਰਾਲ ਅੱਤਵਾਦ ਮੁਕਤ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.