ETV Bharat / bharat

ਇਸਰੋ 'ਚ ਬੋਲੇ ਪੀਐਮ ਮੋਦੀ- ਚੰਨ ਨੂੰ ਛੋਹਣ ਦਾ ਜਜ਼ਬਾ ਹੋਇਆ ਹੋਰ ਮਜ਼ਬੂਤ - ਚੰਦਰਯਾਨ 2

ਇਸਰੋ ਕੇਂਦਰ 'ਚ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡਾ ਆਰਬਿਟਰ ਸ਼ਾਨ ਨਾਲ ਚੰਨ ਦੇ ਚੱਕਰ ਲਗਾ ਰਿਹਾ ਹੈ ਤੇ ਅੱਜ ਭਾਰਤ ਦੁਨੀਆਂ ਹੀ ਬੇਹਤਰੀਨ ਪੁਲਾੜ ਤਾਕਤਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਫ਼ੋਟੋ
author img

By

Published : Sep 7, 2019, 9:01 AM IST

Updated : Sep 7, 2019, 10:53 AM IST

ਬੈਂਗਲੁਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਮੁੱਖ ਦਫ਼ਤਰ ਤੋਂ ਦੇਸ਼ਵਾਸੀਆਂ ਤੇ ਇਸਰੋ ਦੇ ਵਿਗਿਆਨੀਆਂ ਨੂੰ ਸੰਬੋਧਨ ਕੀਤਾ। ਪੀਐੱਮ ਮੋਦੀ ਨੇ ਆਪਣੇ ਇਸ ਸੰਬੋਧਨ 'ਚ ਚੰਦਰਯਾਨ 2 ਇਸਰੋ ਦੇ ਵਿਗਿਆਨੀਆਂ ਨੂੰ ਕਿਹਾ, "ਦੋਸਤੋ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਤੁਸੀਂ ਕੁਝ ਘੰਟੇ ਪਹਿਲਾਂ ਕਿਵੇਂ ਸਮਾਂ ਗੁਜ਼ਾਰ ਰਹੇ ਸੀ, ਤੁਹਾਡੀਆਂ ਅੱਖਾਂ ਬਹੁਤ ਕੁਝ ਦੱਸ ਰਹੀਆਂ ਸਨ। ਤੁਸੀਂ ਭਾਰਤ ਦੇ ਸਨਮਾਨ ਲਈ ਜੋ ਕੀਤਾ, ਮੈਂ ਤੁਹਾਨੂੰ ਸਲਾਮ ਕਰਦਾ ਹਾਂ।"

ਵੀਡੀਓ

ਪੀਐੱਮ ਨੇ ਕਿਹਾ ਕਿ ਪਿਛਲੇ ਕੁਝ ਘੰਟਿਆਂ ਤੋਂ ਪੂਰਾ ਦੇਸ਼ ਚਿੰਤਾ ਵਿੱਚ ਸੀ। ਹਰ ਕੋਈ ਸਾਡੇ ਵਿਗਿਆਨੀਆਂ ਦਾ ਹੌਂਸਲਾ ਵਧਾਉਣ ਲਈ ਖੜ੍ਹਾ ਹੈ। ਸਾਨੂੰ ਆਪਣੇ ਪੁਲਾੜ ਪ੍ਰੋਗਰਾਮ 'ਤੇ ਮਾਣ ਹੈ। ਅੱਜ ਸਾਡਾ ਚੰਨ ਨੂੰ ਛੋਹਣ ਦਾ ਸੰਕਲਪ ਹੋਰ ਵੀ ਮਜ਼ਬੂਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸਰੋ ਦੇ ਵਿਗਿਆਨੀਆਂ ਨੇ ਉਹ ਕਰ ਕੇ ਵਿਖਾਇਆ ਹੈ, ਜੋ ਅੱਜ ਤੱਕ ਕਿਸੀ ਨੇ ਨਹੀਂ ਕੀਤਾ। ਉਨ੍ਹਾਂ ਪੁਲਾੜ ਮੁਸਾਫ਼ਿਰਾਂ ਦੇ ਪਰਿਵਾਰਾਂ ਨੂੰ ਸਲਾਮ ਕੀਤਾ।

ਵੀਡੀਓ

ਵਿਗਿਆਨੀ ਮਾੜੇ ਨਤਿਜਿਆਂ ਤੋਂ ਨਹੀਂ ਹਾਰਦੇ

ਪ੍ਰਧਾਨ ਮੰਤਰੀ ਨੇ ਕਿਹਾ, "ਇਸ ਮੌਕੇ 'ਤੇ ਫ਼ਿਰ ਉੱਠਾਂਗੇ ਅਤੇ ਸਫ਼ਲਤਾ ਦੀਆਂ ਨਵੀਂਆਂ ਸਿਖਰਾਂ 'ਤੇ ਪਹੁੰਚਾਂਗੇ। ਸਾਡੇ ਵਿਗਿਆਨੀਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ, ਭਾਰਤ ਤੁਹਾਡੇ ਨਾਲ ਹੈ। ਤੁਸੀਂ ਬੇਮਿਸਾਲ ਪੇਸ਼ੇਵਰ ਹੋ ਜਿਨ੍ਹਾਂ ਨੇ ਰਾਸ਼ਟਰੀ ਤਰੱਕੀ ਲਈ ਇਕ ਸ਼ਾਨਦਾਰ ਯੋਗਦਾਨ ਪਾਇਆ ਹੈ।" ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਵਿਲੱਖਣ ਹੈ, ਅਸੀਂ ਉਨ੍ਹਾਂ ਪਲਾਂ ਦਾ ਸਾਹਮਣਾ ਕੀਤਾ ਹੈ ਜਿਨ੍ਹਾਂ ਨੇ ਸ਼ਾਇਦ ਸਾਨੂੰ ਕਮਜ਼ੋਰ ਕਰ ਦਿੱਤਾ ਸੀ, ਪਰ ਉਹ ਸਾਡਾ ਹੌਸਲਾ ਨਹੀਂ ਤੋੜ ਸਕਿਆ। ਅਸੀਂ ਮੁੜ ਤੋਂ ਸ਼ਾਨਦਾਰ ਕੰਮ ਕਰਦੇ ਹੋਏ ਅੱਗੇ ਵਧਾਗੇ। ਇਹੀ ਕਾਰਨ ਹੈ ਕਿ ਸਾਡੀ ਸਭਿਅਤਾ ਉੱਚੀ ਹੈ।

ਵਿਗਿਆਨੀਆਂ ਦੀ ਕੋਸ਼ਿਸ਼ 'ਤੇ ਦੇਸ਼ ਨੂੰ ਮਾਣ

ਪੀਐਮ ਮੋਦੀ ਨੇ ਕਿਹਾ, "ਅੱਜ ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਇਹ ਕੋਸ਼ਿਸ਼ ਤੇ ਸਫ਼ਰ ਬਹੁਤ ਮਹੱਤਵਪੂਰਣ ਸੀ। ਸਾਡੀ ਟੀਮ ਨੇ ਸਖਤ ਮਿਹਨਤ ਕੀਤੀ, ਦੂਰ ਦੀ ਯਾਤਰਾ ਕੀਤੀ ਅਤੇ ਇਹ ਸਿੱਖਿਆਵਾਂ ਸਾਡੇ ਨਾਲ ਰਹਿਣਗੀਆਂ। ਅੱਜ ਦੀ ਇਹ ਸਿੱਖਿਆ ਸਾਨੂੰ ਹੋਰ ਮਜ਼ਬੂਤ ਅਤੇ ਬਿਹਤਰ ਬਣਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਲ ਬਹੁਤ ਜਲਦੀ ਇੱਕ ਨਵਾਂ ਸਵੇਰ ਅਤੇ ਉਜਵਲ ਭਵਿੱਖ ਆਉਣ ਵਾਲਾ ਹੈ। ਵਿਗਿਆਨ ਵਿੱਚ ਕੋਈ ਅਸਫਲਤਾ ਨਹੀਂ ਹੈ, ਸਿਰਫ ਪ੍ਰਯੋਗ ਅਤੇ ਕੋਸ਼ਿਸ਼ਾਂ ਹਨ।

'ਮੈਂ ਉਪਦੇਸ਼ ਦੇਣ ਨਹੀਂ ਹੌਂਸਲਾ ਵਧਾਉਣ ਆਇਆ ਹਾਂ'

ਇਸਰੋ ਦੇ ਵਿਗਿਆਨੀਆਂ ਦਾ ਹੌਂਸਲਾ ਵਧਾਉਂਦੇ ਹੋਏ ਪੀਐੱਮ ਨੇ ਕਿਹਾ, "ਅਸੀਂ ਇਸ ਮੌਕੇ 'ਤੇ ਮੁੜ ਤੋਂ ਉਠਾਂਗੇ ਅਤੇ ਸਫਲਤਾ ਦੀਆਂ ਨਵੀਂਆਂ ਸਿਖਰਾਂ' ਤੇ ਪਹੁੰਚਾਂਗੇ। ਸਾਡੇ ਵਿਗਿਆਨੀਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਪੂਰਾ ਭਾਰਤ ਤੁਹਾਡੇ ਨਾਲ ਹੈ। ਤੁਸੀਂ ਬੇਮਿਸਾਲ ਪੇਸ਼ੇਵਰ ਹੋ ਜਿਨ੍ਹਾਂ ਨੇ ਰਾਸ਼ਟਰੀ ਤਰੱਕੀ ਲਈ ਇੱਕ ਸ਼ਾਨਦਾਰ ਯੋਗਦਾਨ ਪਾਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡਾ ਆਰਬਿਟਰ ਸ਼ਾਨ ਨਾਲ ਚੰਨ ਦੇ ਚੱਕਰ ਲਗਾ ਰਿਹਾ ਹੈ ਤੇ ਅੱਜ ਭਾਰਤ ਦੁਨੀਆਂ ਹੀ ਬੇਹਤਰੀਨ ਪੁਲਾੜ ਤਾਕਤਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਵਿਗਿਆਨੀਆਂ ਨੂੰ ਦੱਸਿਆ ਪ੍ਰੇਰਨਾ ਦਾ ਸਮੁੰਦਰ

ਪੀਐਮ ਮੋਦੀ ਨੇ ਕਿਹਾ ਕਿਹਾ ਕਿ ਭਾਰਤ ਇੱਕ ਅਜਿਹਾ ਮੁਲਕ ਹੈ ਜਿਸ ਨੇ ਸਭ ਤੋਂ ਪਹਿਲਾ ਚੰਨ 'ਤੇ ਪਾਣੀ ਦੀ ਖੋਜ ਕਰ ਕੇ ਵਿਸ਼ਵ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ 100 ਤੋਂ ਜ਼ਿਆਦਾ ਸੈਟੇਲਾਈਟਸ ਇੱਕੋ ਵਾਰ ਲਾਂਚ ਕਰਕੇ ਇਤਿਹਾਸ ਰਚ ਦਿੱਤਾ ਸੀ, ਇਹ ਸਾਰਿਆਂ ਉਪਲਵਧੀਆਂ ਭਾਰਤ ਲੱਈ ਮਾਣ ਦੀ ਗੱਲ ਹੈ। ਇਸਰੋਂ ਦੇ ਵਿਗਿਆਨੀਆਂ ਹੌਂਸਲਾ ਦਿੰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਹੁਣ ਸਮਾਂ ਪਿੱਛੇ ਵੇਖ ਕੇ ਨਿਰਾਸ਼ ਹੋਣਾ ਦਾ ਨਹੀਂ, ਸਗੋਂ ਅੱਗੇ ਵਧ ਕੇ ਸਫ਼ਲ ਹੋਣਾ ਦਾ ਹੈ।

Intro:Body:

modi

Conclusion:
Last Updated : Sep 7, 2019, 10:53 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.