ਅਸਮ: ਪੀਐੱਮ ਮੋਦੀ ਬੋਡੋ ਸਮਝੌਤੇ ਨੂੰ ਲੈ ਕੇ ਹੋਣ ਵਾਲੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਕੋਕਰਾਝਾਰ ਪਹੁੰਚੇ। ਇੱਥੇ ਪੀਐੱਮ ਥੋੜੀ ਹੀ ਸਮੇਂ ਤੱਕ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਰੈਲੀ ਦਾ ਆਯੋਜਨ ਬੋਡੋ ਸਮਝੌਤੋ ਨੂੰ ਲੈ ਕੇ ਕੀਤਾ ਗਿਆ ਹੈ। ਬੀਟੀਏਡੀ (ਬੋਡੋਲੈਂਡ ਟੈਰੀਟੋਰੀਅਲ ਏਰੀਆ ਡਿਸਟ੍ਰਿਕਟਜ਼) ਜ਼ਿਲ੍ਹਿਆਂ- ਕੋਕਰਾਝਾਰ, ਬਕਸਾ, ਉਦਲਗੁੜੀ, ਚਿਰਾਂਗ ਤੇ ਪੁਰੇ ਅਸਾਮ ਦੇ ਚਾਰ ਲੱਖ ਤੋਂ ਵੱਧ ਲੋਕ ਇਸ ਰੈਲੀ ਵਿੱਚ ਹਿੱਸਾ ਲੈਣਗੇ। ਇਸ ਵਿੱਚ ਸੂਬਿਆਂ ਦਾ ਸਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ। ਅਸਾਮ ਦੇ ਕੋਕਰਾਝਾਰ ਜ਼ਿਲ੍ਹੇ ਵਿਚ ਬੋਡੋ ਸ਼ਾਂਤੀ ਸਮਝੌਤੇ ਤੇ ਪੀਐਮ ਮੋਦੀ ਦਾ ਸਵਾਗਤ ਕਰਨ ਲਈ ਲੋਕਾਂ ਨੇ ਲਗਭਗ 70 ਹਜ਼ਾਰ ਦੀਵੇ ਬਾਲ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ।
-
Assam: Prime Minister Narendra Modi arrives in Guwahati. PM will address a public meeting at an event in Kokrajhar shortly, to celebrate the signing of the Bodo Agreement. #BodoPeaceAccord pic.twitter.com/VsWEadT6Zu
— ANI (@ANI) February 7, 2020 " class="align-text-top noRightClick twitterSection" data="
">Assam: Prime Minister Narendra Modi arrives in Guwahati. PM will address a public meeting at an event in Kokrajhar shortly, to celebrate the signing of the Bodo Agreement. #BodoPeaceAccord pic.twitter.com/VsWEadT6Zu
— ANI (@ANI) February 7, 2020Assam: Prime Minister Narendra Modi arrives in Guwahati. PM will address a public meeting at an event in Kokrajhar shortly, to celebrate the signing of the Bodo Agreement. #BodoPeaceAccord pic.twitter.com/VsWEadT6Zu
— ANI (@ANI) February 7, 2020
27 ਜਨਵਰੀ ਨੂੰ ਦਸਤਖ਼ਤ ਹੋਏ
ਤੁਹਾਨੂੰ ਦੱਸ ਦਈਏ, 27 ਜਨਵਰੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿਚ ਬੋਡੋ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਸਨ। ਸਮਝੌਤੇ ਦੇ ਅਨੁਸਾਰ, ਨੈਸ਼ਨਲ ਡੈਮੋਕਰੇਟਿਕ ਫਰੰਟ ਆਫ ਬੋਡੋਲੈਂਡ (ਐਨਡੀਐਫਬੀ) ਦੇ ਵੱਖ-ਵੱਖ ਧੜਿਆਂ ਦੇ ਤਕਰੀਬਨ 1615 ਕਾਡਰਾਂ ਨੇ ਆਪਣੇ ਹਥਿਆਰ ਸੌਂਪ ਦਿੱਤੇ ਤੇ ਸਮਝੌਤੇ 'ਤੇ ਦਸਤਖ਼ਤ ਹੋਣ ਤੋਂ ਦੋ ਦਿਨਾਂ ਬਾਅਦ ਹੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਿਆ। ਇਸ ਸਮਝੌਤੇ ਤਹਿਤ ਖੇਤਰ ਦੇ ਵਿਕਾਸ ਲਈ ਤਕਰੀਬਨ 1500 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਰੱਖਿਆ ਗਿਆ ਹੈ।
ਕੀ ਹੈ ਬੋਡੋ ਸਮਝੌਤਾ
ਬੋਡੋ ਅਸਾਮ ਦਾ ਸਭ ਤੋਂ ਵੱਡਾ ਆਦੀਵਾਸੀ ਭਾਈਚਾਰਾ ਹੈ, ਜੋ ਸੂਬੇ ਦੀ ਕੁੱਲ ਆਬਾਦੀ ਦਾ 5 ਤੋਂ 6 ਫ਼ੀਸਦੀ ਬਣਦਾ ਹੈ। ਲੰਮੇ ਸਮੇਂ ਤੱਕ ਅਸਾਮ ਦੇ ਵੱਡੇ ਹਿੱਸੇ ਵਿੱਚ ਬੋਡੋ ਆਦਿਵਾਸੀਆਂ ਦਾ ਕਬਜ਼ਾ ਸੀ। ਅਸਮ ਦੇ ਚਾਰ ਜ਼ਿਲ੍ਹਿਆਂ ਅਸਾਮ, ਕੋਕਰਾਝਾਰ, ਬਕਸਾ, ਉਦਾਲਗੁਰੀ ਅਤੇ ਚਿਰਾਂਗ ਦੇ ਚਾਰ ਵਿੱਚ ਬੋਡੋ ਟੈਰੀਟੋਰੀਅਲ ਏਰੀਆ ਡਿਸਟ੍ਰਿਕਟਜ਼ ਬਣਾਇਆ ਗਿਆ ਹੈ। ਬੋਡੋ ਲੋਕਾਂ ਨੇ ਸਾਲ 1966-67 ਵਿਚ ਅਸਮ ਦੀ ਰਾਜਨੀਤਿਕ ਸਮੂਹ ਪਲੇਨਜ਼ ਟ੍ਰਾਈਬਲ ਕੌਂਸਲ ਦੇ ਬੈਨਰ ਹੇਠ ਬੋਡੋਲੈਂਡ ਦਾ ਵੱਖਰਾ ਸੂਬਾ ਬਣਾਉਣ ਬੋਡੋਲੈਂਡ ਬਣਾਉਣ ਦੀ ਮੰਗ ਕੀਤੀ। ਇਹ ਵਿਰੋਧ ਇੰਨਾ ਵੱਧ ਗਿਆ ਕਿ ਕੇਂਦਰ ਸਰਕਾਰ ਨੇ ਗ਼ੈਰਕਾਨੂੰਨੀ ਗਤੀਵਿਧੀ ਕਾਨੂੰਨ 1967 ਦੇ ਤਹਿਤ ਐੱਨਡੀਐੱਫ਼ਬੀ ਨੂੰ ਗ਼ੈਰ-ਕਾਨੂੰਨੀ ਐਲਾਨ ਦਿੱਤਾ।
1987 ਵਿਚ, ਆਲ ਬੋਡੋ ਸਟੂਡੈਂਟਸ ਯੂਨੀਅਨ ਨੇ ਇਕ ਵਾਰ ਫਿਰ ਬੋਡੋਲੈਂਡ ਬਣਾਉਣ ਦੀ ਮੰਗ ਕੀਤੀ। ਯੂਨੀਅਨ ਆਗੂ ਉਪੇਂਦਰ ਨਾਥ ਬ੍ਰਹਮਾ ਨੇ ਮੰਗ ਕੀਤੀ ਕਿ ਉਸ ਸਮੇਂ ਅਸਾਮ ਨੂੰ 50-50 ਵਿਚ ਵੰਡਣ ਦੀ ਮੰਗ ਕੀਤੀ। ਦਰਅਸਲ, ਇਹ ਵਿਵਾਦ ਅਸਾਮ ਅੰਦੋਲਨ (1979–85) ਦਾ ਨਤੀਜਾ ਸੀ ਜੋ ਅਸਮ ਸਮਝੌਤੇ ਤੋਂ ਬਾਅਦ ਸ਼ੁਰੂ ਹੋਇਆ ਸੀ। ਅਸਮ ਸਮਝੌਤੇ ਵਿੱਚ ਅਸਾਮ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਦੀ ਗੱਲ ਕੀਤੀ ਗਈ ਸੀ। ਦਸੰਬਰ 2014 ਵਿੱਚ, ਵੱਖਵਾਦੀਆਂ ਨੇ ਕੋਕਰਾਝਾਰ ਅਤੇ ਸੋਨੀਤਪੁਰ ਵਿੱਚ 30 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸਾਲ 2012 ਵਿਚ ਬੋਡੋ-ਮੁਸਲਿਮ ਦੰਗਿਆਂ ਵਿਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ 5 ਲੱਖ ਲੋਕ ਬੇਘਰ ਹੋਏ ਸਨ।