ETV Bharat / bharat

ਪੀਐਮ ਮੋਦੀ 1 ਅਗਸਤ ਨੂੰ 'ਸਮਾਰਟ ਇੰਡੀਆ ਹੈਕਾਥਾਨ' ਦੇ ਗ੍ਰੈਂਡ ਫਿਨਾਲੇ ਨੂੰ ਕਰਨਗੇ ਸੰਬੋਧਨ - ਸਮਾਰਟ ਇੰਡੀਆ ਹੈਕਾਥਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਗਸਤ ਨੂੰ ਸਮਾਰਟ ਇੰਡੀਆ ਹੈਕਾਥਾਨ ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕਰਨਗੇ। ਇਸ ਵਿਚ ਦੇਸ਼ ਭਰ ਤੋਂ ਚੁਣੇ ਗਏ 10 ਹਜ਼ਾਰ ਵਿਦਿਆਰਥੀਆਂ ਦੀ ਟੀਮ ਤਕਨਾਲੋਜੀ ਨਾਲ 243 ਸਮੱਸਿਆਵਾਂ ਦਾ ਹੱਲ ਕਰੇਗੀ।

ਫ਼ੋਟੋ।
ਫ਼ੋਟੋ।
author img

By

Published : Jul 28, 2020, 9:42 AM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਗਸਤ ਨੂੰ ਸਮਾਰਟ ਇੰਡੀਆ ਹੈਕਾਥਾਨ ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕਰਨਗੇ, ਜਿਸ ਦੌਰਾਨ 10,000 ਤੋਂ ਵੱਧ ਵਿਦਿਆਰਥੀਆਂ ਦੀਆ ਟੀਮਾਂ ਸਰਕਾਰੀ ਵਿਭਾਗਾਂ ਅਤੇ ਉਦਯੋਗਾਂ ਦੀਆਂ 243 ਸਮੱਸਿਆਵਾਂ ਦਾ ਹੱਲ ਕਰਨਗੀਆਂ।

ਪ੍ਰਧਾਨ ਮੰਤਰੀ ਹਰ ਸਾਲ ਹੈਕਾਥਾਨ ਵਿੱਚ ਸਾਫਟਵੇਅਰ ਅਤੇ ਹਾਰਡਵੇਅਰ ਨਾਲ ਸਮੱਸਿਆਵਾਂ ਦੇ ਤਕਨੀਕੀ ਹੱਲ ਦੇ ਮੌਕੇ 'ਤੇ ਵਿਦਿਆਰਥੀਆਂ ਨਾਲ ਸਿੱਧੇ ਗੱਲਬਾਤ ਕਰਦੇ ਹਨ। ਇਸ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਸਵੈ-ਨਿਰਭਰ ਭਾਰਤ ਅਧੀਨ ਵੱਧ ਤੋਂ ਵੱਧ ਟੈਕਨਾਲੋਜੀ ਤਿਆਰ ਕਰਨ ਲਈ ਵੀ ਉਤਸ਼ਾਹਤ ਕੀਤਾ ਜਾਵੇਗਾ।

ਸੋਮਵਾਰ ਨੂੰ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਦੀ ਪ੍ਰਧਾਨਗੀ ਹੇਠ ਏਆਈਸੀਟੀਈ ਅਧਿਕਾਰੀਆਂ ਨਾਲ ਤਿਆਰੀਆਂ ਬਾਰੇ ਇਕ ਮੀਟਿੰਗ ਕੀਤੀ ਗਈ। 1 ਤੋਂ 3 ਅਗਸਤ ਤੱਕ ਸਮਾਰਟ ਇੰਡੀਆ ਹੈਕਾਥਾਨ 2020 ਦਾ ਗ੍ਰੈਂਡ ਫਿਨਾਲੇ ਹੋਵੇਗਾ।

ਇਸ ਦੌਰਾਨ ਵਿਦਿਆਰਥੀਆਂ ਵਿੱਚ ਮੁਕਾਬਲਾ ਹੋਵੇਗਾ ਅਤੇ ਇਸ ਮੁਕਾਬਲੇ ਵਿੱਚ ਤਿੰਨ ਜੇਤੂ ਚੁਣੇ ਜਾਣਗੇ। ਪਹਿਲੇ ਜੇਤੂ ਨੂੰ 1 ਲੱਖ ਰੁਪਏ, ਦੂਜੇ ਨੂੰ 75 ਹਜ਼ਾਰ ਰੁਪਏ ਅਤੇ ਤੀਜੇ ਨੂੰ 50 ਹਜ਼ਾਰ ਰੁਪਏ ਦਾ ਪੁਰਸਕਾਰ ਮਿਲੇਗਾ।

ਹੁਣ ਤੱਕ ਹੈਕਾਥਾਨ ਵਿੱਚ ਲਗਭਗ 331 ਪ੍ਰੋਟੋਟਾਈਪਾਂ ਵਿਕਸਤ ਕੀਤੀਆਂ ਗਈਆਂ ਹਨ। ਇੱਥੇ 71 ਸਟਾਰਟਅਪ ਬਣਾਏ ਜਾ ਰਹੇ ਹਨ ਅਤੇ 19 ਸਟਾਰਟਅਪ ਸਫ਼ਲਤਾਪੂਰਵਕ ਰਜਿਸਟਰ ਕੀਤੇ ਗਏ ਹਨ। ਇਸ ਤੋਂ ਇਲਾਵਾ, ਵੱਖ-ਵੱਖ ਵਿਭਾਗਾਂ ਵਿਚ 39 ਹੱਲ ਵਰਤੇ ਗਏ ਹਨ ਅਤੇ ਲਗਭਗ 64 ਸੰਭਾਵੀ ਹੱਲਾਂ ਨੂੰ ਹੋਰ ਵਿਕਾਸ ਲਈ ਫੰਡ ਦਿੱਤੇ ਗਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.