ਨਵੀਂ ਦਿੱਲੀ: ਰੂਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਆਪਣੀ ਸਾਦਗੀ ਦੀ ਮਿਸਾਲ ਕਾਇਮ ਕੀਤੀ ਹੈ। ਰੂਸ ਵਿੱਚ ਫੋਟੋ ਸੈਸ਼ਨ ਦੌਰਾਨ ਮੋਦੀ ਨੇ ਵਿਸ਼ੇਸ਼ ਸੋਫੇ ‘ਤੇ ਬੈਠਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਰਿਆਂ ਨਾਲ ਸਾਂਝੀ ਕੁਰਸੀ ਤੇ ਬੈਠਣ ਦਾ ਫ਼ੈਸਲਾ ਕੀਤਾ।
ਪੀਐਮ ਮੋਦੀ ਦੀ ਇਹ ਵੀਡਿਓ ਸੋਸ਼ਲ ਮੀਡਿਆ 'ਤੇ ਕਾਫੀ ਵਾਈਰਲ ਹੋ ਰਹੀ ਹੈ। ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੇ ਆਪਣੇ ਟਵੀਟਰ ਅਕਾਉਂਟ 'ਤੇ ਵੀ ਇਹ ਵੀਡਿਓ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਾਦਗੀ ਦੀ ਮਿਸਾਲ ਇੱਕ ਵਾਰ ਮੁੜ ਦੇਖਣ ਨੂੰ ਮਿਲੀ। ਰੂਸ ਵਿੱਚ ਉਨ੍ਹਾਂ ਦੇ ਬੈਠਣ ਲਈ ਰਖੇ ਗਏ ਵਿਸ਼ੇਸ਼ ਸੋਫੇ ਨੂੰ ਮੋਦੀ ਨੇ ਹਟਵਾ ਕੇ ਕੁਰਸੀ 'ਤੇ ਬੈਠਣ ਦਾ ਫ਼ੈਸਲਾ ਕੀਤਾ।
ਦਰਅਸਲ ਫੋਟੋ ਸੈਸ਼ਨ ਦੌਰਾਨ ਅਧਿਕਾਰੀਆਂ ਨੇ ਪੀਐਮ ਮੋਦੀ ਦੇ ਬੈਠਣ ਲਈ ਵਿਚਕਾਰ ਵਿੱਚ ਇੱਕ ਵਿਸ਼ੇਸ਼ ਸੋਫੇ ਦਾ ਪ੍ਰਬੰਧ ਕੀਤਾ ਸੀ, ਜਦੋਂ ਕਿ ਦੂਜੇ ਅਧਿਕਾਰੀਆਂ ਦੇ ਬੈਠਣ ਲਈ ਕੁਰਸੀਆਂ ਰੱਖਿਆ ਗਈਆਂ ਸਨ। ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਵੇਖਿਆ ਕਿ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਹੈ ਤਾਂ ਉਨ੍ਹਾਂ ਨੇ ਸੋਫੇ ਨੂੰ ਹਟਵਾ ਕੇ ਕੁਰਸੀ ‘ਤੇ ਬੈਠਣ ਦੀ ਇੱਛਾ ਜ਼ਾਹਿਰ ਕੀਤੀ।