ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰੇਡਿਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਦੇਸੀ ਕੁੱਤਿਆਂ ਨੂੰ ਪਾਲਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੀ ਵਾਰ ਜਦ ਤੁਸੀਂ ਘਰ ਵਿੱਚ ਪਾਲਤੂ ਕੁੱਤਾ ਰੱਖਣ ਦੇ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਭਾਰਤੀ ਨਸਲ ਦੇ ਕੁੱਤਿਆਂ ਬਾਰੇ ਸੋਚਣਾ ਚਾਹੀਦਾ ਹੈ। ਭਾਰਤ ਆਤਮ-ਨਿਰਭਰ ਬਣ ਰਿਹਾ ਹੈ, ਤਾਂ ਕਿਸੇ ਵੀ ਖੇਤਰ ਵਿੱਚ ਦੇਸ਼ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ।
-
Remembering those who have played a key role in protecting us... #MannKiBaat pic.twitter.com/A5fapVCdBS
— PMO India (@PMOIndia) August 30, 2020 " class="align-text-top noRightClick twitterSection" data="
">Remembering those who have played a key role in protecting us... #MannKiBaat pic.twitter.com/A5fapVCdBS
— PMO India (@PMOIndia) August 30, 2020Remembering those who have played a key role in protecting us... #MannKiBaat pic.twitter.com/A5fapVCdBS
— PMO India (@PMOIndia) August 30, 2020
ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਦੱਸਿਆ ਗਿਆ ਹੈ ਕਿ ਭਾਰਤੀ ਨਸਲ ਦੇ ਕੁੱਤੇ ਬਹੁਤ ਵਧੀਆ ਹੁੰਦੇ ਹਨ ਅਤੇ ਬਹੁਤ ਸਮਰੱਥ ਹੁੰਦੇ ਹਨ। ਭਾਰਤੀ ਨਸਲ ਦੇ ਕੁੱਤਿਆਂ ਵਿੱਚ ਮੁਧੋਲ ਹਾਉਂਡ ਅਤੇ ਹਿਮਾਚਲੀ ਹਾਉਂਡ ਹਨ, ਜੋ ਬਹੁਤ ਹੀ ਵਧੀਆ ਨਸਲਾਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਾਪਲਾਇਮ, ਕੰਨੀ, ਚਿੱਪੀਪਰਾਈ ਅਤੇ ਕੋਮਬਾਈ ਵੀ ਬਹੁਤ ਸ਼ਾਨਦਾਰ ਭਾਰਤੀ ਨਸਲਾਂ ਹਨ। ਇਨ੍ਹਾਂ ਨੂੰ ਪਾਲਣ ਉੱਤੇ ਖ਼ਰਚ ਵੀ ਘੱਟ ਆਉਂਦਾ ਹੈ ਅਤੇ ਇਹ ਭਾਰਤੀ ਮਾਹੌਲ ਵਿੱਚ ਢਲੇ ਹੋਏ ਹੁੰਦੇ ਹਨ।
ਮੋਦੀ ਨੇ ਕਿਹਾ ਕਿ ਸਾਡੀ ਸੁਰੱਖਿਆ ਏਜੰਸੀਆਂ ਵੀ ਭਾਰਤੀ ਨਸਲ ਦੇ ਇਨ੍ਹਾਂ ਕੁੱਤਿਆਂ ਨੂੰ ਆਪਣੀ ਸੁਰੱਖਿਆ ਦਸਤੇ ਵਿੱਚ ਸ਼ਾਮਲ ਕਰ ਰਹੀ ਹੈ। ਪਿਛਲੇ ਕੁੱਝ ਸਮੇਂ ਵਿੱਚ ਫ਼ੌਜੀ, ਸੀਆਈਐੱਸਐੱਫ਼ ਤੇ ਐੱਨਐੱਸਜੀ ਨੇ ਮੁਧੋਲ ਹਾਉਂਡ ਕੁੱਤਿਆਂ ਨੂੰ ਸਿੱਖਿਅਕ ਕਰ ਕੇ ਡਾਗ ਸਕੁਐਡ ਵਿੱਚ ਸ਼ਾਮਲ ਕੀਤਾ ਹੈ। ਸੀਆਰਪੀਐੱਫ਼ ਨੇ ਕੋਮਾਂਬਾਈ ਕੁੱਤਿਆਂ ਨੂੰ ਸ਼ਾਮਲ ਕੀਤਾ ਹੈ। ਭਾਰਤੀ ਖੇਤੀ ਖੋਜ ਕੌਂਸਲ, ਭਾਰਤੀ ਨਸਲ ਦੇ ਕੁੱਤਿਆਂ ਉੱਤੇ ਵੀ ਖੋਜ ਕਰ ਰਿਹਾ ਹੈ।
ਸੁਰੱਖਿਆ ਬਲਾਂ ਵਿੱਚ ਕੁੱਤਿਆਂ ਦੀ ਭੂਮਿਕਾਂ ਦੀ ਸਹਾਰਨਾ ਕਰਦੇ ਹੋਏ ਉਨ੍ਹਾਂ ਨੇ 2 ਅਜਿਹੇ ਹੀ ਸਾਹਸੀ ਕੁੱਤਿਆਂ ਸੋਫ਼ੀਆ ਅਤੇ ਵਿਦਾ ਦਾ ਨਾਂਅ ਲਿਆ, ਜਿਨ੍ਹਾਂ ਨੂੰ ਇਸ ਸਾਲ 74ਵੇਂ ਆਜ਼ਾਦੀ ਦਿਹਾੜੇ ਉੱਤੇ ਫ਼ੌਜ ਮੈਂਬਰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਦੋਵਾਂ ਨੂੰ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੇ ਕਰਤੱਬਾਂ ਦਾ ਪਾਲਣ ਕਰਨ ਦੇ ਲਈ ਸਨਮਾਨਿਤ ਕੀਤਾ ਗਿਆ।