ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਵਾਸੀਆਂ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਏਕਤਾ ਦਿਖਾਈ। ਲੋਕਾਂ ਨੇ ਐਤਵਾਰ ਰਾਤ 9 ਵਜੇ 9 ਮਿੰਟ ਲਈ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਕੋਰੋਨਾ ਖ਼ਿਲਾਫ਼ ਇੱਕ ਜੁਟਤਾ ਦਾ ਸਬੂਤ ਦਿੱਤਾ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਂਅ ਵੀਡੀਓ ਸੰਦੇਸ਼ ਦਿੱਤਾ ਸੀ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਰੋਸ਼ਨੀ ਦੀ ਤਾਕਤ ਨਾਲ ਕੋਰੋਨਾ ਦੇ ਹਨੇਰੇ ਨੂੰ ਹਰਾਉਣ ਦੀ ਲੋੜ ਹੈ। ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਖ਼ਿਲਾਫ਼ ਮੋਦੀ ਦੀ ਅਪੀਲ 'ਤੇ ਦੇਸ਼ ਵਾਸੀ ਦੀਵੇ ਬਾਲ ਕਰ ਕਰ ਰਹੇ ਨੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ।