ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਣੀਪੁਰ ਪਾਣੀ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਿਸ ਦਾ ਮਣੀਪੁਰ ਦੇ ਲੋਕਾਂ ਨੂੰ ਫਾਇਦਾ ਮਿਲੇਗਾ। ਇਹ ਪ੍ਰੋਜੈਕਟ 'ਹਰ ਘਰ ਜਲ ਮਿਸ਼ਨ' ਦੀ ਪੂਰਤੀ ਲਈ ਇੱਕ ਅਹਿਮ ਯੋਗਦਾਨ ਪਾਵੇਗੀ। ਮਨੀਪੁਰ ਦੀ ਰਾਜਪਾਲ ਨਜਮਾ ਹੇਪਤੁੱਲਾ, ਮੁੱਖ ਮੰਤਰੀ ਐਨ ਬੀਰੇਨ ਸਿੰਘ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ, ਸੰਸਦ ਮੈਂਬਰ ਅਤੇ ਵਿਧਾਇਕ ਵੀ ਇੰਫਾਲ ਤੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਇਸ ਪ੍ਰੋਜੈਕਟ ਤਹਿਤ ਮਣੀਪੁਰ ਦੇ 16 ਜ਼ਿਲ੍ਹਿਆਂ ਦੇ 2,80,756 ਪਰਿਵਾਰਾਂ ਦੇ ਘਰ ਤੱਕ ਪਾਣੀ ਪਹੁੰਚਾਉਣ ਦਾ ਟੀਚਾ ਹੈ। ਕੇਂਦਰ ਨੇ ਮਣੀਪੁਰ ਦੇ 1,42,749 ਘਰਾਂ ਦੇ ਨਾਲ ਹੀ 1,185 ਬਸਤੀਆਂ ਨੂੰ ਕਵਰ ਕਰਨ ਲਈ ਘਰੇਲੂ ਨਲ ਕਨੈਕਸ਼ਨ ਲਈ ਧਨ ਪ੍ਰਦਾਨ ਕੀਤਾ ਹੈ।
ਮਣੀਪੁਰ ਪਾਣੀ ਸਪਲਾਈ ਪ੍ਰੋਜੈਕਟ 2024 ਤੱਕ ਹਰੇਕ ਪੈਂਡੂ ਪਰਿਵਾਰ ਨੂੰ ਪਰਿਵਾਰ ਨੂੰ ਸੁਰੱਖਿਅਤ ਅਤੇ ਕਾਫੀ ਮਾਤਰਾ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਓਣ ਲਈ ਕੇਂਦਰ ਦੇ ਜਲ ਜੀਵਨ ਮਿਸ਼ਨ ਦਾ ਹਿੱਸਾ ਹੈ। ਸੂਬਾ ਸਰਕਾਰ ਨੇ ਧਨ ਦੇ ਵਾਧੂ ਸਰੋਤਾਂ ਦੇ ਜ਼ਰੀਏ ਬਾਕੀ ਘਰਾਂ ਨੂੰ ਕਵਰ ਕਰਨ ਦੀ ਯੋਜਨਾ ਬਣਾਈ ਹੈ। ਇਸ 'ਚ ਪੂਰਬ ਉੱਤਰ ਖੇਤਰ ਵਿਕਾਸ ਮਹਿਕਮੇ ਤੋਂ ਫੰਡ ਸ਼ਾਮਲ ਹੈ। ਪ੍ਰੋਜੈਕਟ ਦਾ ਖਰਚਾ ਨਿਊ ਡਿਵੈਲਪਮੈਂਟ ਬੈਂਕ ਵੱਲੋਂ ਵਿੱਤੀ ਕਰਜ਼ ਦੇ ਨਾਲ ਲੱਗਭਗ 3,054.58 ਕਰੋੜ ਰੁਪਏ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦੀਆਂ ਮੁੱਖ ਗੱਲਾਂ: -
⦁ ਅੱਜ ਸਥਿਤੀ ਇਹ ਹੈ ਕਿ ਦੇਸ਼ ਵਿਚ ਹਰ ਰੋਜ਼ ਇਕ ਲੱਖ ਦੇ ਕਰੀਬ ਪਾਣੀ ਦੇ ਕਨੈਕਸ਼ਨ ਦਿੱਤੇ ਜਾ ਰਹੇ ਹਨ। ਭਾਵ, ਹਰ ਰੋਜ਼ ਅਸੀਂ ਪਾਣੀ ਦੀ ਇੱਕ ਲੱਖ ਮਾਂਵਾਂ ਅਤੇ ਭੈਣਾਂ ਦੀ ਜ਼ਿੰਦਗੀ ਤੋਂ ਇੰਨੀ ਵੱਡੀ ਚਿੰਤਾ ਨੂੰ ਦੂਰ ਕਰ ਰਹੇ ਹਾਂ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਸੌਖੀ ਹੋ ਗਈ ਹੈ।
⦁ ਪਿਛਲੇ ਸਾਲ ਜਦੋਂ ਦੇਸ਼ ਵਿੱਚ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਹੋ ਰਹੀ ਸੀ, ਮੈਂ ਕਿਹਾ ਸੀ ਕਿ ਸਾਨੂੰ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕਈ ਗੁਣਾ ਤੇਜ਼ੀ ਨਾਲ ਕੰਮ ਕਰਨਾ ਪਏਗਾ। ਜਦੋਂ ਪਾਈਪ ਵਾਲਾ ਪਾਣੀ 15 ਕਰੋੜ ਤੋਂ ਵੱਧ ਘਰਾਂ ਵਿਚ ਪਹੁੰਚਾਉਣਾ ਹੋਵੇ ਤਾਂ ਇਕ ਪਲ ਲਈ ਵੀ ਰੁਕਣ ਬਾਰੇ ਨਹੀਂ ਸੋਚਿਆ ਜਾ ਸਕਦਾ।
⦁ ਵੱਡੀ ਗੱਲ ਇਹ ਹੈ ਕਿ ਇਹ ਪ੍ਰਾਜੈਕਟ ਸਿਰਫ ਅੱਜ ਹੀ ਨਹੀਂ ਬਲਕਿ ਅਗਲੇ 20-22 ਸਾਲਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਪ੍ਰਾਜੈਕਟ ਨਾਲ ਲੱਖਾਂ ਲੋਕਾਂ ਨੂੰ ਨਾ ਸਿਰਫ ਪੀਣ ਵਾਲੇ ਸਾਫ ਪਾਣੀ ਦੀ ਪਹੁੰਚ ਹੋਵੇਗੀ, ਬਲਕਿ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।
⦁ ਇਸ ਵਾਰ ਪੂਰਬੀ ਅਤੇ ਉੱਤਰ ਪੂਰਬ ਭਾਰਤ ਨੂੰ ਇੱਕ ਤਰ੍ਹਾਂ ਨਾਲ ਦੋਹਰੀ ਚੁਣੌਤੀਆਂ ਨਾਲ ਨਜਿੱਠਣਾ ਪੈ ਰਿਹਾ ਹੈ। ਇਸ ਸਾਲ ਫਿਰ ਉੱਤਰ ਪੂਰਬ ਵਿੱਚ ਭਾਰੀ ਬਾਰਸ਼ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ। ਬਹੁਤ ਸਾਰੇ ਲੋਕ ਮਰ ਚੁੱਕੇ ਹਨ, ਕਈਆਂ ਨੂੰ ਆਪਣਾ ਘਰ ਛੱਡਣਾ ਪਿਆ ਹੈ।
⦁ ਪੀ.ਐਮ. ਮੋਦੀ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਗੱਲ ਦੀ ਮਿਸਾਲ ਹੈ ਕਿ ਕੋਰੋਨਾ ਦੇ ਇਸ ਸੰਕਟ ਵਿੱਚ ਵੀ ਦੇਸ਼ ਨਹੀਂ ਰੁਕਿਆ। ਜਦੋਂ ਤੱਕ ਕੋਰੋਨਾ ਦੀ ਦਵਾਈ ਨਿਜਾਤ ਨਹੀਂ ਹੁੰਦੀ, ਸਾਨੂੰ ਕੋਰੋਨਾ ਵਿਰੁੱਧ ਜ਼ੋਰਦਾਰ ਸੰਘਰਸ਼ ਕਰਨਾ ਪਏਗਾ ਅਤੇ ਵਿਕਾਸ ਕਾਰਜਾਂ ਨੂੰ ਵੀ ਪੂਰੇ ਜੋਰ ਨਾਲ ਅੱਗੇ ਵਧਾਉਣਾ ਪਏਗਾ।
⦁ ਉੱਤਰ-ਪੂਰਬ ਵਿੱਚ ਰੋਡਵੇਜ਼, ਰਾਸ਼ਟਰੀ ਰਾਜਮਾਰਗਾਂ, ਹਵਾਈ ਅੱਡਿਆਂ, ਜਲਮਾਰਗਾਂ ਅਤੇ ਹਾਈ-ਵੇਅ ਦੇ ਨਾਲ ਨਾਲ ਗੈਸ ਪਾਈਪ ਲਾਈਨਾਂ ਦੇ ਨਾਲ ਆਧੁਨਿਕ ਬੁਨਿਆਦੀ ਢਾਂਚਾ ਰੱਖਿਆ ਜਾ ਰਿਹਾ ਹੈ। ਪਿਛਲੇ 6 ਸਾਲਾਂ ਵਿੱਚ ਪੂਰੇ ਉੱਤਰ-ਪੂਰਬ ਦੇ ਬੁਨਿਆਦੀ ਢਾਂਚੇ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।